ਹਰਿਆਣਾ

ਮੁੱਖ ਮੰਤਰੀ ਨੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ 186 ਵਾਕੀ ਟਾਕੀ ਸੈਟ ਖਰੀਦਣ ਨੁੰ ਦਿੱਤੀ ਮੰਜੂਰੀ

ਕੌਮੀ ਮਾਰਗ ਬਿਊਰੋ | July 25, 2024 10:37 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਦੀ ਵੱਖ-ਵੱਖ ਜੇਲ੍ਹਾਂ ਦੇ ਲਈ 56.7 ਲੱਖ ਰੁਪਏ ਦੀ ਲਾਗਤ ਨਾਲ 186 ਵਾਕੀ ਟਾਕੀ ਸੈਟ ਖਰੀਦਣ ਨੂੰ ਮੰਜੂਰੀ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਜੇਲ ਕਰਮਚਾਰੀਆਂ ਦੀ ਸੰਚਾਰ ਸਮਰੱਥਾਵਾਂ ਨੁੰ ਵਧਾਉਣਾ ,  ਕੈਦੀਆਂ ਅਤੇ ਜਲ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਕਰਨਾ ਹੈ।

          ਹਰਿਆਣਾ ਦੇ ਜੇਲ ਮਹਾਨਿਦੇਸ਼ਕ ਨੇ ਕਿਹਾ ਕਿ ਵਾਕੀ-ਟਾਕੀ ਸੈਟ ਨਾਲ ਨਿਗਰਾਨੀ ਟਾਵਰਾਂ 'ਤੇ ਤੈਨਾਤ ਕਰਮਚਾਰੀਆਂ ਸਮੇਤ ਜੇਲ ਕਰਮਚਾਰੀਆਂ ਦੇ ਵਿਚ ਸੰਚਾਰ ਪ੍ਰਣਾਲੀ ਮਜਬੂਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਕਿਸੇ ਵੀ ਸੁਰੱਖਿਆ ਸਬੰਧੀ ਚਿੰਤਾ ਦਾ ਤੁਰੰਤ ਹੱਲ ਕਰਨ ਦੇ ਲਈ ਵਾਕੀ-ਟਾਕੀ ਸੈਟ ਵਰਗੇ ਪ੍ਰਭਾਵੀ ਸੰਚਾਰ ਸੱਭ ਤੋਂ ਉੱਪਰ ਹੈ।

          ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਰਾਜ ਵਿਚ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਦੇ ਆਪਣੇ ਚੱਲ ਰਹੇ ਯਤਨਾਂ ਨੂੰ ਹੋਰ ਮਜਬੂਤ ਕਰਨ ਲਈ ਇਕ ਸੁਰੱਖਿਅਤ ਅਤੇ ਚੰਗੀ ਤਰ੍ਹਾ ਨਾਲ ਪ੍ਰਬੰਧਿਤ ਜੇਲ ਪ੍ਰਣਾਲੀ ਯਕੀਨੀ ਕਰਨ ਲਈ ਹਰਿਆਣਾ ਸਰਕਾਰ ਦੀ ਪ੍ਰਤੀਬੱਧਤਾ ਨੁੰ ਰੇਖਾਂਕਿਤ ਕਰਦੀ ਹੈ।

Have something to say? Post your comment

 

ਹਰਿਆਣਾ

ਕਾਂਗਰਸ ਰਾਖਵੇਂਕਰਨ ਨੂੰ ਖਤਮ ਕਰਨ ਦੀ ਸਾਜਿਸ਼ ਰਚ ਰਹੀ ਹੈ: ਅਰਜੁਨ ਰਾਮ ਮੇਘਵਾਲ

ਭਾਈ-ਭਤੀਜਾਵਾਦ ਤੇ ਦਲਿਤ ਵਿਰੋਧੀ ਹੈ ਕਾਂਗਰਸ  ਕੁਮਾਰੀ ਸ਼ੈਲਜਾ ਦੀ ਅਣਦੇਖੀ ਤੋਂ ਸਮਰਥਕ ਨਾਖੁਸ਼- ਭਾਜਪਾ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ - ਪੰਕਜ ਅਗਰਵਾਲ

ਬੀਜੇਪੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਨੂੰ ਬਦਲਿਆ ਅਤੇ ਸੁਧਾਰਿਆ: ਨਾਇਬ ਸੈਣੀ

ਧਾਰਾ 370 ਨੂੰ ਮੁੜ ਲਾਗੂ ਕਰਨ ਦੀ ਗੱਲ ਕਰਨਾ ਕਾਂਗਰਸ ਦੀ ਸੌੜੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੀ ਹੈ: ਮੋਦੀ

ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਹਾਜ਼ਰੀ ਵਿਚ ਅਸੰਧ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਜੁੰਡਲਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

ਵਿਧਾਨਸਭਾ ਆਮ ਚੋਣ ਲਈ ਜਿਲ੍ਹਿਆਂ ਵਿਚ ਬਣਾਏ ਜਾਣ ਚੋਣ ਆਈਕਨ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਵੀਰਵਾਰ ਨੂੰ ਭਾਜਪਾ ਦੇ 26 ਉਮੀਦਵਾਰ ਦਾਖਲ ਕਰਨਗੇ ਨਾਮਜ਼ਦਗੀ ਪੱਤਰ

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਹਰਿਆਣਾ ਦੀ 14ਵੀਂ ਵਿਧਾਨਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਿਲੀ ਮੰਜੂਰੀ

ਆਪ ਉਮੀਦਵਾਰ ਪਵਨ ਫ਼ੌਜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਤੋਂ ਕੀਤੀ ਨਾਮਜ਼ਦਗੀ ਦਾਖਲ