ਹਰਿਆਣਾ

ਹਰਿਆਣਾ ਸਰਕਾਰ ਦੇ ਰਹੀ ਓਲੰਪਿਕ ਮੈਡਲ ਜੇਤੂਆਂ ਨੂੰ ਦੇਸ਼ ਵਿਚ ਸੱਭ ਤੋਂ ਵੱਧ ਪੁਰਸਕਾਰ ਰਕਮ - ਨਾਇਬ ਸਿੰਘ ਸੈਨੀ

ਕੌਮੀ ਮਾਰਗ ਬਿਊਰੋ | July 26, 2024 08:56 PM

ਚੰਡੀਗੜ੍ਹ - ਵਿਸ਼ਵ ਵਿਚ ਖੇਡਾਂ ਦਾ ਮਹਾਕੁੰਭ ਕਹੇ ਜਾਣ ਵਾਲੇ ਓਲੰਪਿਕ 2024 ਖੇਡਾਂ ਦੀ ਸ਼ੁਰੂਆਤ 26 ਜੁਲਾਈ, 2024 ਤੋਂ ਪੈਰਿਸ ਵਿਚ ਹੋ ਚੁੱਕੀ ਹੈ, ਜਿਸ ਵਿਚ ਕੁੱਲ 115 ਖਿਡਾਰੀ ਭਾਰਤ ਦੇਸ਼ ਦਾ ਪ੍ਰਤੀਨਿਧੀਤਵ ਕਰਣਗੇ। ਇੰਨ੍ਹਾਂ 115 ਖਿਡਾਰੀਆਂ ਵਿੱਚੋਂ 25 ਖਿਡਾਰੀ ਸਿਰਫ ਹਰਿਆਣਾ ਤੋਂ ਹਨ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੂਬੇ ਤੇ ਦੇਸ਼ ਦੇ ਹੋਰ  ਖਿਡਾਰੀਆਂ ਨੁੰ ਓਲੰਪਿਕ ਵਿਚ ਜਾਣ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਹੈ ਕਿ ਸਾਰੇ ਖਿਡਾਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਣਗੇ ਅਤੇ ਭਾਰਤ ਦੇਸ਼ ਦਾ ਮਾਨ ਸਨਮਾਨ ਵਿਸ਼ਵ ਵਿਚ ਵਧਾਉਣਗੇ।

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 2 ਫੀਸਦੀ ਆਬਾਦੀ ਵਾਲੇ ਹਰਿਆਣਾ ਤੋਂ 22 ਫੀਸਦੀ ਖਿਡਾਰੀਆਂ ਦਾ ਚੋਣ ਪੂਰੇ ਹਰਿਆਣਾ ਸੂਬੇ ਦੇ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਇੱਥੇ ਦੇ ਲੋਕ ਇਸ ਗੱਲ ਨੂੰ ਸਮਝਦੇ ਹਨ ਕਿ ਇਸ ਪੱਧਰ ਦੇ ਮੁਕਾਬਲੇ ਤਕ ਪਹੁੰਚਣ ਲਈ ਕਿਸ ਤਰ੍ਹਾ ਦੀ ਲਗਨ, ਮਿਹਨਤ ਅਤੇ ਦ੍ਰਿੜਤਾ ਦੀ ਜਰੂਰਤ ਹੁੰਦੀ ਹੈ। ਇਸ ਓਲੰਪਿਕ ਵਰਗੇ ਮੰਨੇ-ਪ੍ਰਮੰਨੇ ਪ੍ਰਬੰਧਾਂ ਦੀ ਤਿਆਰੀ ਕਰਦੇ ਸਮੇਂ ਖਿਡਾਰੀਆਂ ਦੇ ਸਾਹਮਣੇ ਆਉਣ ਵਾਲੀ ਸ਼ਰੀਰਿਕ ਅਤੇ ਮਾਨਸਿਕ ਚਨੌਤੀਆਂ ਤੋਂ ਵਾਕਿਫ ਹਨ। ਇਸ ਲਈ ਸਾਡੀ ਸਰਕਾਰ ਲਗਾਤਾਰ ਵੱਖ-ਵੱਖ ਪ੍ਰੋਤਸਾਹਨ ਯੋਜਨਾਵਾਂ ਰਾਹੀਂ ਖਿਡਾਰੀਆਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਨੁੰ ਸਨਮਾਨ ਦਿੰਦੇ ਹੋਏ ਸੂਬਾ ਸਰਕਾਰ ਵੱਲੋਂ ਓਲੰਪਿਕ ਮੈਡਲ ਜੇਤੂਆਂ ਨੂੰ ਦੇਸ਼ ਵਿਚ ਸੱਭ ਤੋਂ ਵੱਧ ਪੁਰਸਕਾਰ ਰਕਮ ਦਿੱਤੀ ਜਾਂਦੀ ਹੈ। ਓਲੰਪਿਕ ਵਿਚ ਗੁੋਲਡ ਮੈਡਲ ਜੇਤੂ ਖਿਡਾਰੀ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ੧ੇਤੂ ਨੁੰ 4 ਕਰੋੜ  ਰੁਪਏ ਅਤੇ ਬ੍ਰਾਂਜ ਮੈਡਲ ੧ੇਤੂ ਨੂੰ 2.5 ਕਰੋੜ ਰੁਪਏ ਦੀ ਰਕਮ ਪੁਰਸਕਾਰ ਵਜੋ ਦਿੱਤੀ ਜਾਂਦੀ ਹੈ। ਇੰਨ੍ਹਾਂ ਹੀ ਨਹੀਂ, ਰਾਜ ਸਰਕਾਰ ਸਾਰੇ ਪ੍ਰਤੀਭਾਗੀ ਵਿਖਡਾਰੀਆਂ ਨੂੰ ਵੀ 15 ਲੱਖ ਰੁਪਏ ਦੀ ਰਕਮ ਦਿੰਦੀ ਹੈ।

Have something to say? Post your comment

 

ਹਰਿਆਣਾ

ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ, 13 ਮੰਤਰੀਆਂ ਨੇ ਪ੍ਰਧਾਨ ਮੰਤਰੀ, ਐਚਐਮ ਸ਼ਾਹ ਦੀ ਮੌਜੂਦਗੀ ਵਿੱਚ ਚੁੱਕੀ ਸਹੁੰ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਗੁਹਾਟੀ ਦੇ ਮਾਂ ਕਾਮਾਖਿਆ ਮੰਦਿਰ ਵਿਚ ਪੂਜਾ ਕੀਤੀ

ਹਰਿਆਣਾ ਦੀ ਨਵੀਂ ਸਰਕਾਰ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਸਹੁੰ ਚੁੱਕੇਗੀ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਯੂਨੀਵਰਸਲ ਪੀਸ ਫੈਡਰੇਸ਼ਨ ਯੂਐਸਏ ਵੱਲੋਂ "ਸ਼ਾਂਤੀ ਰਾਜਦੂਤ" ਨਿਯੁਕਤ

ਹਾਰਨ ਤੋਂ ਬਾਅਦ ਹਾਰ ਨਾ ਮੰਨਣਾ ਕਾਂਗਰਸ ਦੀ ਪੁਰਾਣੀ ਰਵਾਇਤ ਹੈ: ਪੰਡਿਤ ਮੋਹਨ ਲਾਲ ਬਡੋਲੀ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੁਰੂਕਸ਼ੇਤਰ ਵਿਚ ਅਨਾਜ ਮੰਡੀਆਂ ਦਾ ਕੀਤਾ ਦੌਰਾ

ਪੀਐਮ ਮੋਦੀ ਨੇ ਹਰਿਆਣਾ ਚੋਣ ਜਿੱਤ ਲਈ ਨਾਇਬ ਸਿੰਘ ਸੈਣੀ ਨੂੰ ਵਧਾਈ ਦਿੱਤੀ

ਹਰਿਆਣਾ ਵਿਚ ਦਰਜ ਹੋਈ 67.90 ਫੀਸਦੀ ਵੋਟਿੰਗ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਹਰਿਆਣਾ ਐਗਜ਼ਿਟ ਪੋਲ: ਕਾਂਗਰਸ 50-60 ਸੀਟਾਂ ਨਾਲ ਕਲੀਨ ਸਵੀਪ ਕਰੇਗੀ, ਚਾਰ ਚੋਣਕਾਰਾਂ ਦੀ ਭਵਿੱਖਬਾਣੀ

ਹਰਿਆਣਾ 'ਚ  ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਵਿਧਾਨ ਸਭਾ ਚੋਣਾਂ 2024