ਮੁਹਾਲੀ- ਗੁਰਦੁਆਰਾ ਸਾਚਾ ਧੰਨ ਸਾਹਿਬ 3B1 ਮੁਹਾਲੀ ਵਿਖੇ ਫਰੀ ਹੋਮਿਓਪੈਥੀ ਡਿਸਪੈਂਸਰੀ ਫਿਰ ਤੋਂ ਸ਼ੁਰੂ ਹੋਈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਡੇ ਗੁਰਦੁਆਰਿਆਂ ਵਿੱਚ ਸ਼ੁਮਾਰ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਸੰਗਤ ਦੀ ਆਮਦ ਆਮ ਦਿਨਾਂ ਵਿੱਚ ਵੀ ਕਾਫੀ ਰਹਿੰਦੀ ਹੈ । ਇਹ ਗੁਰਦੁਆਰਾ ਸਾਹਿਬ ਸ਼ਹਿਰ ਦੇ ਐਨ ਵਿਚਕਾਰ ਸਥਾਪਿਤ ਹੈ। ਹੋਮਿਓਪੈਥੀ ਡਿਸਪੈਨਸਰੀ ਦੁਬਾਰਾ ਸ਼ੁਰੂ ਕਰਨ ਦਾ ਉਪਰਾਲਾ ਨਵੀਂ ਪ੍ਰਬੰਧਕੀ ਕਮੇਟੀ ਵੱਲੋਂ ਕੀਤਾ ਗਿਆ ਹੈ।
ਇੱਥੇ ਦੱਸਣਾ ਬੰਦਾ ਹੈ ਕਿ ਨਵੀਂ ਪ੍ਰਬੰਧਕੀ ਕਮੇਟੀ ਨੇ ਇਸ ਫਰੀ ਹੋਮਿਓਪੈਥੀ ਡਿਸਪੈਂਸਰੀ ਦਾ ਇੰਚਾਰਜ ਡਾਕਟਰ ਮਨਿੰਦਰ ਸਿੰਘ ਨੂੰ ਲਗਾਇਆ ਹੈ। ਡਾਕਟਰ ਮਨਿੰਦਰ ਸਿੰਘ ਇੱਕ ਕਾਬਲ ਹੋਮਿਓਪੈਥ ਡਾਕਟਰ ਹਨ, ਨਾ ਮੁਰਾਦ ਬਿਮਾਰੀਆਂ ਹੋਮਿਓਪੈਥੀ ਨਾਲ ਠੀਕ ਕਰਨ ਵਿੱਚ ਉਹਨਾਂ ਨੂੰ ਮੁਹਾਰਤ ਹਾਸਲ ਹੈ । ਉਹ ਤਕਰੀਬਨ ਪਿਛਲੇ 30 ਸਾਲਾਂ ਤੋਂ ਇਸ ਦੀ ਪ੍ਰੈਕਟਿਸ ਮੁਹਾਲੀ ਸ਼ਹਿਰ ਵਿੱਚ ਕਰ ਰਹੇ ਹਨ।
ਡਾਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਵੱਲੋਂ ਉਹਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਹੈ ਕਿ ਫਰੀ ਡਿਸਪੈਂਸਰੀ ਵਿੱਚ ਦਵਾਈਆਂ ਦੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ।
ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਡਿਸਪੈਨਸਰੀ ਹਰ ਹਫਤੇ ਸ਼ੁਕਰਵਾਰ ਨੂੰ ਸ਼ਾਮੀ 5 ਵਜੇ ਤੋਂ ਲੈ ਕੇ 6 ਵਜੇ ਤੱਕ ਖੁੱਲ ਰਹੀ ਹੈ । ਇਸ ਵਿੱਚ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਇੱਕ ਹਫਤੇ ਲਈ ਹੁੰਦੀਆਂ ਹਨ। ਉਹਨਾਂ ਦੱਸਿਆ ਕਿ ਇਹ ਡਿਸਪੈਂਸਰੀ ਪਿਛਲੇ ਪੰਜ ਛੇ ਮਹੀਨਿਆਂ ਤੋਂ ਚੱਲ ਰਹੀ ਹੈ ਜਦੋਂ ਤੋਂ ਨਵੀਂ ਪ੍ਰਬੰਧਕ ਕਮੇਟੀ ਆਈ ਹੈ ਉਦੋਂ ਤੋਂ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਬਿਮਾਰੀਆਂ ਨੂੰ ਠੀਕ ਕੀਤੇ ਜਾਣ ਸਬੰਧੀ ਪੁੱਛੇ ਸਵਾਲ ਉੱਪਰ ਡਾਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਮਰੀਜ਼ ਤਾਂ ਹਰ ਮਰਜ ਦੇ ਆਉਂਦੇ ਹਨ, ਪਰੰਤੂ ਕਿਡਨੀ ਫੇਲੀਅਰ , ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ, ਜੋੜਾ ਦੇ ਦਰਦ ਵਰਗੀਆਂ ਬਿਮਾਰੀਆਂ ਦੇ ਹੋਮਿਓਪੈਥੀ ਨਾਲ ਰਿਜ਼ਲਟ ਬਹੁਤ ਵਧੀਆ ਆ ਰਹੇ ਹਨ ਅਤੇ ਮਰੀਜ਼ ਠੀਕ ਹੋ ਰਹੇ ਹਨ ।
ਉਹਨਾਂ ਦੱਸਿਆ ਕਿ ਕੈਂਸਰ ਦੇ ਆਖਰੀ ਸਟੇਜ ਵਾਲੇ ਮਰੀਜ਼ਾਂ ਨੂੰ ਵੀ ਹੋਮਿਓਪੈਥੀ ਦਵਾਈਆਂ ਨਾਲ ਉਹਨਾਂ ਦੇ ਲਾਈਫ ਸਟਾਈਲ ਵਿੱਚ ਕਾਫੀ ਸੁਧਾਰ ਕਰਨ ਵਿੱਚ ਕਾਮਯਾਬ ਹੁੰਦੇ ਹਨ ।