ਨੈਸ਼ਨਲ

ਇਜਰਾਈਲ ਵੱਲੋਂ ਹਮਾਸ ਮੁੱਖੀ ਇਸਮਾਈਲ ਹਾਨੀਆ ਦੇ ਕਤਲ ਨਾਲ ਸੰਸਾਰ ਅਮਨ ਨੂੰ ਹੋ ਸਕਦਾ ਹੈ ਵੱਡਾ ਖ਼ਤਰਾ: ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 01, 2024 09:31 PM

ਨਵੀਂ ਦਿੱਲੀ -“ਇਜਰਾਈਲੀਆਂ ਤੇ ਫ਼ਲਸਤੀਨੀਆਂ ਵਿਚਕਾਰ ਲੰਮੇ ਸਮੇ ਤੋ ਚੱਲਦੀ ਆ ਰਹੀ ਜੰਗ ਦੌਰਾਨ ਮਨੁੱਖਤਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਜਿਸ ਨੂੰ ਰੋਕਣ ਲਈ ਵੱਡੇ ਮੁਲਕ ਕੋਸਿਸਾਂ ਕਰ ਰਹੇ ਹਨ ਪਰ ਇਸਦੇ ਬਾਵਜੂਦ ਇਜਰਾਈਲ ਦੀ ਨਿਤਿਨਯਾਹੂ ਸਰਕਾਰ ਵੱਲੋ ਫਲਸਤੀਨੀਆਂ ਦੇ ਬੱਚਿਆਂ ਉਤੇ ਹਮਲੇ ਕਰਨ ਤੇ ਉਨ੍ਹਾਂ ਦਾ ਕਤਲੇਆਮ ਕਰਨ ਦੇ ਅਮਲ ਜਿਥੇ ਅਣਮਨੁੱਖੀ ਹਨ, ਉਥੇ ਸੰਸਾਰ ਪੱਧਰ ਦੇ ਅਮਨ ਚੈਨ ਨੂੰ ਵੱਡਾ ਖ਼ਤਰਾ ਪੈਦਾ ਕਰਨ ਵਾਲੀਆ ਕਾਰਵਾਈਆ ਹਨ । ਜਦੋ ਹੁਣ ਇਜਰਾਈਲ ਨੇ ਇਰਾਨ ਵਿਚ ਹਮਾਸ ਮੁੱਖੀ ਇਸਮਾਈਲ ਹਾਨੀਆ ਉਤੇ ਹਮਲਾ ਕਰਕੇ ਕਤਲ ਕਰ ਦਿੱਤਾ ਹੈ, ਇਸ ਨਾਲ ਕੇਵਲ ਫਲਸਤੀਨੀਆਂ ਵਿਚ ਹੀ ਨਹੀ ਬਲਕਿ ਆਰਗੇਨਾਈਜੇਸਨ ਆਫ ਇਸਲਾਈਮਿਕ ਕੰਟਰੀ ਵਿਚ ਵੀ ਇਜਰਾਈਲ ਵਿਰੁੱਧ ਇਕ ਵੱਡਾ ਬਦਲੇ ਦੀ ਭਾਵਨਾ ਵਾਲਾ ਰੋਹ ਉੱਠੇਗਾ ਜਿਸਦੇ ਨਤੀਜੇ ਕਦਾਚਿਤ ਮਨੁੱਖਤਾ ਪੱਖੀ ਨਹੀ ਨਿਕਲ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਜਰਾਈਲ ਵੱਲੋ ਹਮਾਸ ਦੇ ਮੌਜੂਦਾ ਮੁੱਖੀ ਇਸਮਾਈਲ ਹਾਨੀਆ ਤੇ ਹਮਲਾ ਕਰਕੇ ਉਨ੍ਹਾਂ ਨੂੰ ਕਤਲ ਕਰਨ ਦੀ ਕਾਰਵਾਈ ਨੂੰ ਅਤਿ ਖ਼ਤਰਨਾਕ ਅਤੇ ਸੰਸਾਰ ਪੱਧਰ ਦੇ ਅਮਨ ਚੈਨ ਲਈ ਵੱਡਾ ਖਤਰਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਇਜਰਾਈਲ ਵਰਗਾਂ ਮੁਲਕ ਹੀ ਨਹੀ ਬਲਕਿ ਇੰਡੀਆਂ ਵਰਗੇ ਮੁਤੱਸਵੀ ਹੁਕਮਰਾਨ ਵੀ ਘੱਟ ਗਿਣਤੀ ਮੁਸਲਿਮ ਕੌਮ ਅਤੇ ਸਿੱਖ ਕੌਮ ਉਤੇ ਜ਼ਬਰ ਜੁਲਮ ਕਰ ਰਹੇ ਹਨ, ਜਿਸਦੀ ਪ੍ਰਤੱਖ ਉਦਾਹਰਣ ਇਹ ਹੈ ਕਿ ਕਸਮੀਰ ਵਿਚ ਅਫਸਪਾ ਵਰਗਾਂ ਜਾਬਰ ਕਾਲਾ ਕਾਨੂੰਨ ਲਾਗੂ ਕਰਕੇ ਕੇਵਲ ਕਸਮੀਰੀਆਂ ਨੂੰ ਰੋਜਾਨਾ ਹੀ ਵੱਡੀ ਗਿਣਤੀ ਵਿਚ ਮਾਰਿਆ ਹੀ ਨਹੀ ਜਾ ਰਿਹਾ, ਬਲਕਿ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਣ ਵਾਲੀ ਧਾਰਾ 370 ਅਤੇ 35ਏ ਖਤਮ ਕਰਕੇ ਉਨ੍ਹਾਂ ਦੀ ਵਿਧਾਨਿਕ ਆਜਾਦੀ ਖਤਮ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਅਸੈਬਲੀ ਭੰਗ ਕਰਦੇ ਹੋਏ ਯੂ.ਟੀ ਬਣਾ ਦਿੱਤਾ ਗਿਆ ਹੈ । ਜਿਵੇ ਇਜਰਾਈਲ ਨੇ ਇਰਾਨ ਦੀ ਖੁਦਮੁਖਤਿਆਰੀ ਨੂੰ ਚੁਣੋਤੀ ਦਿੰਦੇ ਹੋਏ ਉਨ੍ਹਾਂ ਦੇ ਰਾਸਟਰਪਤੀ ਮਸੂਦ ਪੇਜੇਸਕੀਅਨ ਦੇ ਉਦਘਾਟਨੀ ਸਮਾਗਮ ਵਿਚ ਸਾਮਿਲ ਹੋਣ ਸਮੇ ਸ੍ਰੀ ਹਾਨੀਆ ਨੂੰ ਕਤਲ ਕੀਤਾ ਹੈ, ਉਸੇ ਤਰ੍ਹਾਂ ਇੰਡੀਆਂ ਦੇ ਹੁਕਮਰਾਨ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਸਮੂਹਿਕ ਤੌਰ ਤੇ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਸਿੱਖ ਕੌਮ ਦੀ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਉਨ੍ਹਾਂ ਮੁਲਕਾਂ ਵਿਚ ਕਤਲੇਆਮ ਕਰਕੇ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੇ ਮੁਲਕਾਂ ਦੀ ਖੁਦਮੁਖਤਿਆਰੀ ਨੂੰ ਚੁਣੋਤੀ ਦੇ ਕੇ ਸੰਸਾਰ ਪੱਧਰ ਦੇ ਅਮਨ ਚੈਨ ਨੂੰ ਖਤਰਨਾਕ ਬਣਾ ਰਹੇ ਹਨ । ਇਸੇ ਤਰ੍ਹਾਂ ਫਾਈਵ ਆਈ ਮੁਲਕਾਂ ਨੂੰ ਵੀ ਇੰਡੀਆ ਚੁਣੋਤੀ ਦੇ ਰਿਹਾ ਹੈ । ਜਿਸ ਨੂੰ ਕਿਸੇ ਤਰ੍ਹਾਂ ਵੀ, ਕਿਸੇ ਵੀ ਦਲੀਲ ਨਾਲ ਸਹੀ ਨਹੀ ਠਹਿਰਾਇਆ ਜਾ ਸਕਦਾ । ਇਸ ਹੋਏ ਦੁਖਾਂਤ ਉਪਰੰਤ ਸਮੁੱਚੇ ਓ.ਆਈ.ਸੀ ਮੁਲਕ ਇਕੱਠੇ ਹੋ ਕੇ ਕਿਸੇ ਤਰ੍ਹਾਂ ਦਾ ਵੀ ਅਮਲ ਕਰ ਸਕਦੇ ਹਨ । ਜਿਸ ਨਾਲ ਸੰਸਾਰ ਪੱਧਰ ਦੇ ਅਮਨ ਚੈਨ ਲਈ ਹੋਰ ਵੀ ਵੱਡੀ ਮੁਸੀਬਤ ਬਣ ਜਾਵੇਗੀ । ਇਸ ਲਈ ਇਜਰਾਈਲ ਦੀ ਨਿਤਿਨਯਾਹੂ ਸਰਕਾਰ ਵੱਲੋ ਹੋਏ ਅਣਮਨੁੱਖੀ ਅਮਲ ਨੂੰ ਕਿਸੇ ਤਰ੍ਹਾਂ ਵੀ ਸੰਸਾਰ ਅਮਨ ਲਈ ਸਹੀ ਨਹੀ ਠਹਿਰਾਇਆ ਜਾ ਸਕਦਾ ।

Have something to say? Post your comment

 

ਨੈਸ਼ਨਲ

ਭਾਜਪਾਈ ਸੰਸਦ ਸੇਠ ਸਿੱਖਾਂ ਤੋਂ ਮੰਗੇ ਮਾਫੀ ਨਹੀਂ ਤਾਂ ਕਰਾਂਗੇ ਵੱਡਾ ਰੋਸ ਪ੍ਰਦਰਸ਼ਨ : ਭਗਵਾਨ ਸਿੰਘ

ਬੰਦੀਛੋੜ ਦਿਵਸ ਮੌਕੇ ਬਿਜਲਈ ਸਜਾਵਟ ਦੀ ਰੋਕ ਦਾ ਜਥੇਦਾਰ ਅਕਾਲ ਤਖਤ ਦੇ ਫੈਸਲੇ ਦਾ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਕੀਤਾ ਸੁਆਗਤ

ਯੂਬਾ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾਣ ਵਾਲੇ ਸਾਲਾਨਾ ਨਗਰ ਕੀਰਤਨ ਦੌਰਾਨ ਹੋ ਸਕਦਾ ਹਮਲਾ: ਐਫ਼ਬੀਆਈ

ਹਰਜਿੰਦਰ ਸਿੰਘ ਧਾਮੀ ਨੂੰ ਚੌਥੀ ਵਾਰ ਪ੍ਰਧਾਨਗੀ ਮਿਲਣਾ ਪੰਥ ਵਿਰੋਧੀ ਤਾਕਤਾਂ ਲਈ ਸਬਕ: ਸਰਨਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਲਾਇਨਜ਼ ਕਲਬ ਦੇ ਸਹਿਯੋਗ ਨਾਲ ਲਗਾਇਆ ਗਿਆ ਸਿਹਤ ਚੈਕਅਪ ਕੈਂਪ

1984 ਸਿੱਖ ਕਤਲੇਆਮ ਦੀ 40ਵੀਂ ਵਰ੍ਹੇਗੰਢ ਕਾਰਣ ਦਿੱਲੀ ਗੁਰਦੁਆਰਾ ਕਮੇਟੀ ਬੰਦੀ ਛੋੜ ਦਿਵਸ ’ਤੇ ਗੁਰਦੁਆਰਾ ਸਾਹਿਬਾਨ ਵਿਚ ਨਹੀਂ ਕਰੇਗੀ ਦੀਪਮਾਲਾ

ਕਾਂਗਰਸ ਦੇ ਰਾਸ਼ਿਦ ਅਲਵੀ ਨੇ ਚੀਨ ਨਾਲ ਸਮਝੌਤਿਆਂ ਦਾ ਖੁਲਾਸਾ ਕਰਨ ਦੀ ਕੀਤੀ ਮੰਗ

ਕੈਨੇਡਾ ਨੇ ਐਨਆਈਏ ਨੂੰ ਹਰਦੀਪ ਸਿੰਘ ਨਿੱਝਰ ਦੀ ਮੌਤ ਦੇ ਸਰਟੀਫਿਕੇਟ ਦੇਣ ਦੀ ਬੇਨਤੀ ਨੂੰ ਕੀਤਾ ਇਨਕਾਰ

ਭਾਜਪਾ ਬੁਲਾਰੇ ਆਰ ਪੀ ਸਿਹੁੰ ਨੂੰ ਸ਼੍ਰੋਮਣੀ ਕਮੇਟੀ ਵਿਰੁੱਧ ਗਲਤ ਬਿਆਨਬਾਜੀ ਲਈ ਅਕਾਲ ਤਖਤ ਤੇ ਸੱਦਿਆ ਜਾਏ: ਬਿੰਦਰ ਸਿੰਘ ਬੈਲਜੀਅਮ

ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਰਾਘਵ-ਪਰਿਣੀਤੀ ਨੂੰ ਉਨ੍ਹਾਂ ਦੇ ਘਰ ਦਿੱਤਾ ਆਸ਼ੀਰਵਾਦ