ਚੰਡੀਗੜ੍ਹ- ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਮੌਕੇ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਆਪਣੇ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਸਿੱਖਿਆਵਾਂ ਵਿੱਚ ਮਾਨਵਤਾ ਦੀ ਭਲਾਈ ਅਤੇ ਨੇਕੀ ਦਾ ਸੰਦੇਸ਼ ਸ਼ਾਮਲ ਹੈ। ਉਨ੍ਹਾਂ ਨੇ ‘ਨਿਸ਼ਕਾਮ ਕਰਮ’ ਦੇ ਸੰਕਲਪ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ‘ਧਰਮ’ ਦੀ ਰਾਹ ਅਖ਼ਤਿਆਰ ਕਰ ਕੇ ਪਰਮ ਸੱਚ ਦੀ ਪ੍ਰਾਪਤੀ ਬਾਰੇ ਜਾਗਰੂਕ ਕੀਤਾ। ਰੱਬ ਕਰੇ! ਜਨਮ ਅਸ਼ਟਮੀ ਦਾ ਇਹ ਤਿਉਹਾਰ ਸਾਨੂੰ ਨੇਕੀ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰੇ।
ਉਨ੍ਹਾਂ ਕਿਹਾ ‘ਆਓ ਅਸੀਂ ਇਸ ਪਾਵਨ ਤਿਉਹਾਰ ਨੂੰ ਸ਼ਰਧਾ ਅਤੇ ਏਕਤਾ ਨਾਲ ਮਨਾਈਏ ਅਤੇ ਧਾਰਮਿਕਤਾ ਦੀਆਂ ਕਦਰਾਂ-ਕੀਮਤਾਂ ਨੂੰ ਪੂਰੀ ਸੁਹਿਰਦਤਾ ਨਾਲ ਅਪਣਾਈਏ।