ਸੰਸਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਬੇਬਾਕ ਸਾਹਿਤਕਾਰ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | August 30, 2024 07:01 PM
 
 
ਸਰੀ-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ 93 ਸਾਲਾ ਬਜ਼ੁਰਗਸਾਹਿਤਕਾਰ ਅਤੇ ਬੇਬਾਕ ਸਮਾਜਿਕ, ਰਾਜਨੀਤਕ ਸ਼ਖ਼ਸੀਅਤ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀਕੀਤੀ ਗਈ। ਇਸ ਮਿਲਣੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਰਜੀਤ ਦੌਧਰੀਆ ਦੀ ਸਰੀਰਕ ਸਮੱਸਿਆ
ਨੂੰ ਧਿਆਨ ਵਿਚ ਰਖਦਿਆਂ ਮੰਚ ਦੇ ਮੈਂਬਰ ਹਰਜੀਤ ਦੌਧਰੀਆ ਦੇ ਨਿਵਾਸ ਸਥਾਨ ‘ਤੇ ਗਏ।
 
ਰਸਮੀ ਮੇਲਜੋਲ ਤੋਂ ਬਾਅਦ ਹਰਜੀਤ ਦੌਧਰੀਆ ਬਾਰੇ ਬੋਲਦਿਆਂ ਨਾਵਲਕਾਰ ਜਰਨੈਲ ਸਿੰਘ ਸੇਖਾਨੇ ਕਿਹਾ ਕਿ ਦੌਧਰੀਆ ਸਾਹਿਤ ਅਤੇ ਰਾਜਨੀਤੀ ਨਾਲ ਪੂਰਨ ਤੌਰ ‘ਤੇ ਪ੍ਰਤੀਬੱਧ ਇਨਸਾਨਹੈ। ਅਡੋਲਤਾ, ਸਪੱਸ਼ਟਤਾ ਅਤੇ ਬੇਬਾਕੀ ਇਸ ਦੇ ਵਿਸ਼ੇਸ਼ ਗੁਣ ਹਨ। ਇਹ ਅੰਦਰੋਂ ਬਾਹਰੋਂ
ਇਕਮਿਕ ਹੈ।
 
ਹਰਜੀਤ ਦੌਧਰੀਆ ਨੇ ਮੰਚ ਮੈਂਬਰਾਂ ਦੀ ਆਮਦ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਫਿਰ ਆਪਣੇਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀਐੱਸ ਸੀ ਕਰਨ ਤੋਂ ਬਾਅਦ ਉਨ੍ਹਾਂ ਖੇਤੀਬਾੜੀ ਐਕਸਟੈਨਸ਼ਨ ਅਧਿਕਾਰੀ ਵਜੋਂ ਸਰਵਿਸ ਕੀਤੀ।
ਫਿਰ ਨੌਕਰੀ ਛੱਡ ਕੇ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਚਲੇ ਗਏ ਅਤੇ
ਪ੍ਰੀਤ ਨਗਰ ਦੇ ਫਾਰਮ ਵਿੱਚ ਖੇਤੀ ਕਰਨ ਲੱਗੇ। ਉੱਥੇ ਉਨ੍ਹਾਂ ਤਿੰਨ ਕੁ ਸਾਲ ਕੰਮਕੀਤਾ। ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਵਿਚਾਰਾਂ ਦੇ ਮੱਤਭੇਦ ਹੋਣ ਕਾਰਨ ਉਨ੍ਹਾਂ1962 ਵਿੱਚ ਪ੍ਰੀਤ ਨਗਰ ਛੱਡ ਦਿੱਤਾ। ਫਿਰ ਕੁਝ ਚਿਰ ਉਨ੍ਹਾਂ ਨੇ ਠੇਕੇ ‘ਤੇ ਜ਼ਮੀਨ ਲੈ
ਕੇ ਖੇਤੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਕੁਝ ਚਿਰ ਫਿਰੋਜ਼ਪੁਰ ਪੰਚਾਇਤੀ ਰਾਜਸਿਖਲਾਈ ਸੈਂਟਰ ਵਿਖੇ ਪ੍ਰਿੰਸੀਪਲ ਦੇ ਤੌਰ ‘ਤੇ ਕੰਮ ਕੀਤਾ। 1967 ਵਿੱਚ ਉਹ ਇੰਗਲੈਂਡਆ ਗਏ। ਉੱਥੇ ਉਨ੍ਹਾਂ ਨੇ ਫੋਰਡ ਮੋਟਰ ਕੰਪਨੀ ਵਿੱਚ 24 ਸਾਲ ਕੰਮ ਕੀਤਾ। ਰਿਟਾਇਰਮੈਂਟ ਤੋਂ ਬਾਅਦ ਉਹ 2000 ਵਿੱਚ ਕੈਨੇਡਾ ਆ ਗਏ।
 
ਆਪਣੇ ਸਾਹਿਤਕ ਕਾਰਜ ਬਾਰੇ ਉਨ੍ਹਾਂ ਦੱਸਿਆ ਕਿ ਇੰਗਲੈਂਡ ਆਉਣ ਤੋਂ ਬਾਅਦ ਉਨ੍ਹਾਂ ਨੇਲਿਖਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ‘ਸੱਚੇ ਮਾਰਗਚਲਦਿਆਂ’ 1977 ਵਿੱਚ ਛਪੀ। ਇੰਗਲੈਂਡ ਵਿਚ ਲਿਖਣ ਦੇ ਨਾਲ ਨਾਲ ਉਹ ਸਾਹਿਤਕ, ਸਿਆਸੀ
ਅਤੇ ਟ੍ਰੇਡ ਯੂਨੀਅਨ ਨਾਲ ਸੰਬੰਧਤ ਜਥੇਬੰਦੀਆਂ ਵਿੱਚ ਵੀ ਹਿੱਸਾ ਲੈਂਦੇ ਸਨ। ਉਹ‘ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ’ ਅਤੇ ‘ਪ੍ਰਗਤੀਸ਼ੀਲ ਲੇਖਕ ਸੰਘ ਗ੍ਰੇਟਬ੍ਰਿਟੇਨ’ ਦੇ ਸਰਗਰਮ ਮੈਂਬਰ ਰਹੇ ਹਨ। ਕੈਨੇਡਾ ਆ ਕੇ ਵੀ ਉਨ੍ਹਾਂ ਨੇ ਸਾਹਿਤ ਰਚਨਾ ਦੇ
ਨਾਲ ਨਾਲ ਸਮਾਜਿਕ ਅਤੇ ਸਿਆਸੀ ਕਾਰਜ ਵੀ ਜਾਰੀ ਰੱਖਿਆ। ਉਹ ਪੰਜਾਬੀ ਲੇਖਕ ਮੰਚਵੈਨਕੂਵਰ ਅਤੇ ਫਰੇਜ਼ਰ ਵੈਲੀ ਪੀਸ ਕਮੇਟੀ ਦੇ ਮੈਂਬਰ ਹਨ। ਕਮਿਊਨਿਸਟ ਪਾਰਟੀ ਆਫਕੈਨੇਡਾ ਦੇ ਉਮੀਦਵਾਰ ਵਜੋਂ ਉਨ੍ਹਾਂ 2006 ਅਤੇ 2008 ਦੀਆਂ ਫੈਡਰਲ ਚੋਣਾਂ ਵਿੱਚ ਵੀ ਹਿੱਸਾ ਲਿਆ।
 
ਭਾਰਤ ਵਿਚਲੇ ਜਾਤ ਪਾਤ ਦੇ ਕੋਹੜ ਦੀ ਗੱਲ ਕਰਦਿਆਂ ਸ੍ਰੀ ਦੌਧਰੀਆ ਨੇ ਕਿਹਾ ਕਿ ਜਾਤਪਾਤ ਕਾਰਨ ਹਿੰਦੁਸਤਾਨ ਢਹਿੰਦੀਆਂ ਕਲਾਂ ਵਿਚ ਜਾ ਰਿਹਾ ਹੈ। ਉੱਥੇ ਸਮਾਜ ਵਿਚ ਇਹ ਜਾਤਪਾਤ ਇਸ ਕਦਰ ਭਾਰੂ ਹੈ ਕਿ ਜੇਕਰ ਕੁੜੀ ਜਾਂ ਮੁੰਡਾ ਦੂਜੀ ਜਾਤ ਵਿਚ ਵਿਆਹ ਕਰਵਾਉਣ ਦੀ
ਗੱਲ ਕਰਦਾ ਹੈ ਤਾਂ ਘਰ ਵਿਚ ਤੂਫਾਨ ਆ ਜਾਂਦਾ ਹੈ। ਉੱਥੇ ਚੋਣਾਂ, ਨੌਕਰੀਆਂ ਵਿਚ ਵੀਜਾਤ ਪਾਤ ਦਾ ਬੋਲਬਾਲਾ ਹੈ। ਧਾਰਮਿਕ ਸਥਾਨਾਂ ‘ਤੇ ਵੀ ਜਾਤ ਪਾਤ ਪਰਖੀ ਜਾਂਦੀ ਹੈ। ਜਾਤਪਾਤ ਅਤੇ ਧਰਮ ਨੇ ਬੇੜਾ ਗਰਕ ਕੀਤਾ ਹੋਇਆ ਹੈ। ਜੇਕਰ ਭਾਰਤ ਦੇ ਲੋਕ ਜਾਤ ਪਾਤ ਛੱਡ ਕੇ
ਇਨਸਾਨ ਬਣ ਜਾਣ ਤਾਂ ਭਾਰਤੀ ਸਮਾਜ ਦਾ ਪੱਧਰ ਦੁਨੀਆਂ ਦੇ ਹੋਰਨਾਂ ਮੁਲਕਾਂ ਦੇ ਬਰਾਬਰ ਆਸਕਦਾ ਹੈ। ਉਨ੍ਹਾਂ ਕਿਹਾ ਕਿ ਲੇਖਕਾਂ ਅਤੇ ਸੂਝਵਾਨ ਲੋਕਾਂ ਨੂੰ ਇਹ ਕੋਸ਼ਿਸ਼ ਕਰਨੀਚਾਹੀਦੀ ਹੈ ਕਿ ਇਹ ਮਸਲਾ ਹਰ ਸਭਾ, ਸੁਸਾਇਟੀ ਵਿਚ ਉਠਾਇਆ ਜਾਵੇ।
 
ਇਸ ਮੌਕੇ ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ, ਗੁਰਮੇਲ ਸਿੰਘ ਰਾਏ, ਜਸਵਿੰਦਰ ਦਿਓਲ ਅਤੇ ਅਮਰਜੀਤ ਦੂਹੜਾ ਨੇ ਹਰਜੀਤ ਦੌਧਰੀਆ ਦੀ ਲੰਮੀ ਅਤੇ ਸਿਹਤਯਾਬ ਜ਼ਿੰਦਗੀ ਦੀ ਕਾਮਨਾ ਕੀਤੀ।

Have something to say? Post your comment

 

ਸੰਸਾਰ

ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਵੀ ਤੇਜ਼ੀ ਨਾਲ ਵਧੇਗੀ – ਜਸਟਿਨ ਟਰੂਡੋ

ਐਬਸਫੋਰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਜਾਇਆ ਗਿਆ ਨਗਰ ਕੀਰਤਨ 

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਬਣੇ ਯੂ.ਕੇ. ਸੰਸਦੀ ਰੱਖਿਆ ਕਮੇਟੀ ਦੇ ਚੇਅਰਮੈਨ

ਕੈਨੇਡਾ ਵਿੱਚ ਮੁੱਕ ਰਿਹਾ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ; ਹੋ ਸਕਦੇ ਨੇ ਡਿਪੋਰਟ 

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ - ਠਾਕੁਰ ਦਲੀਪ ਸਿੰਘ

ਪਿਕਸ ਸੋਸਾਇਟੀ ਵੱਲੋਂ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਰੱਖਿਆ ਗਿਆ

ਸਾਬਕਾ ਆਈਏਐਸ ਆਫੀਸਰ ਡੀਐਸ ਜਸਪਾਲ ਦੀ ਹੋਈ ਤਾਰੀਫ ਪਾਕਿਸਤਾਨ ਪੰਜਾਬ ਅਸੈਂਬਲੀ ਵਿੱਚ

ਸਵਿਟਜਰਲੈਡ ਦੇ ਗੁਰਦੁਆਰਾ ਡੈਨੀਕਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੋਕੇ ਝੂਲਾਏ ਗਏ ਬਸੰਤੀ ਨਿਸ਼ਾਨ ਸਾਹਿਬ

ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ‘ਸ਼ਾਇਰਾਨਾ ਸ਼ਾਮ’ 14 ਸਤੰਬਰ ਨੂੰ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ