ਸੰਸਾਰ

ਮਹਾਨ ਚਿੱਤਰਕਾਰ ਜਰਨੈਲ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਸਰੀ ਵਿਚ ਸੋਗ ਦੀ ਲਹਿਰ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 10, 2025 09:10 PM

ਸਰੀ-ਮਹਾਨ ਚਿੱਤਰਕਾਰ ਜਰਨੈਲ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਸਰੀ ਦੇ ਸਾਹਿਤਕ, ਕਲਾਤਮਿਕ ਅਤੇ ਸਭਿਆਚਾਰ ਹਲਕਿਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਬਹੁਤ ਹੀ ਨਿਮਰ ਸ਼ਖ਼ਸੀਅਤ ਦੇ ਮਾਲਕ, ਕਲਾ, ਸਾਹਿਤ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਚਿੱਤਰਕਾਰ ਜਰਨੈਲ ਸਿੰਘ ਨੇ ਸਿੱਖ ਇਤਿਹਾਸ, ਪੰਜਾਬੀ ਸਭਿਆਚਾਰ ਨੂੰ ਆਪਣੀ ਕਲਾ ਰਾਹੀਂ ਬਾਖੂਬੀ ਚਿਤਰਿਆ ਅਤੇ ਦੁਨੀਆਂ ਭਰ ਦੇ ਪੰਜਾਬੀਆਂ ਵਿਚ ਬੇਹੱਦ ਮਕਬੂਲੀਅਤ ਅਤੇ ਪਿਆਰ ਸਤਿਕਾਰ ਹਾਸਲ ਕੀਤਾ।

ਸਰੀ ਵਿਚ ਉਨ੍ਹਾਂ ਵੱਲੋਂ ਸਥਾਪਿਤ ਕੀਤੀ ‘ਜਰਨੈਲ ਆਰਟ ਗੈਲਰੀ’ ਸਿਰਫ ਚਿੱਤਰਕਾਰੀ ਤੱਕ ਹੀ ਸੀਮਤ ਨਹੀਂ ਸੀ ਸਗੋਂ ਪਿਛਲੇ ਕਾਫੀ ਸਮੇਂ ਇਕ ਅਜਿਹਾ ਪਲੇਟਫਾਰਮ ਬਣਿਆ ਹੋਇਆ ਹੈ ਜਿੱਥੇ ਸਾਹਿਤਕ, ਸਭਿਆਚਾਰਕ, ਕਲਾਤਮਿਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਇਹ ਗੈਲਰੀ ਇਕ ਅਜਿਹਾ ਮੰਚ ਹੈ ਕਿ ਜਿੱਥੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਸਰੀ ਵਿਚ ਆਏ ਮਹਿਮਾਨ ਇਸ ਗੈਲਰੀ ਵਿਚ ਆ ਕੇ ਆਪਣੀ ਯਾਤਰਾ ਨੂੰ ਸਫਲ ਸਮਝਦੇ ਹਨ। ਪੰਜਾਬੀ ਪਿਆਰਿਆਂ ਨੂੰ ਖਿੜੇ ਮੱਥੇ ਆਪਣੀ ਬੁੱਕਲ ਦਾ ਨਿੱਘ ਦੇਣ ਵਾਲੀ ਇਹ ਗੈਲਰੀ ਅੱਜ ਬਹੁਤ ਉਦਾਸ ਹੈ।

ਹਰਮਨ ਪਿਆਰੇ ਆਰਟਿਸਟ ਜਰਨੈਲ ਸਿੰਘ ਵੱਲੋਂ ਅਲਵਿਦਾ ਕਹਿ ਜਾਣ ‘ਤੇ ਵੈਨਕੂਵਰ ਵਿਚਾਰ ਮੰਚ, ਪੰਜਾਬੀ ਲੇਖਕ ਮੰਚ, ਗ਼ਜ਼ਲ ਮੰਚ ਸਰੀ ਅਤੇ ਹੋਰ ਕਈ ਸੰਸਥਾਵਾਂ ਦੇ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ, ਪਰਮਜੀਤ ਸਿੰਘ ਸੇਖੋਂ, ਹਰਦਮ ਮਾਨ, ਗ਼ਜ਼ਲ ਮੰਚ ਸਰੀ ਦੇ ਨਾਮਵਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਕ੍ਰਿਸ਼ਨ ਭਨੋਟ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫਿਰੋਜ਼, ਪ੍ਰੀਤ ਮਨਪ੍ਰੀਤ, ਗੁਰਮੀਤ ਸਿੱਧੂ ਤੇ ਬਲਦੇਵ ਸੀਹਰਾ, ਉੱਘੇ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ. ਹਰਿੰਦਰ ਕੌਰ ਸੋਹੀ, ਗੁਲਾਟੀ ਪਬਲਿਸ਼ਰਜ਼ ਸਰੀ ਦੇ ਸਤੀਸ਼ ਗੁਲਾਟੀ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਜਸਕਰਨ ਸਿੰਘ, ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਦੁੱਖ ਪ੍ਰਗਟ ਕਰਦਿਆਂ ਉਸ ਮਹਾਨ ਕਲਾਕਾਰ ਨੂੰ ਸਿਜਦਾ ਕੀਤਾ ਹੈ।

Have something to say? Post your comment

 

ਸੰਸਾਰ

ਹਰਪਾਲ ਸਿੰਘ ਬਰਾੜ ‘ਕਿੰਗ ਚਾਰਲਸ ਕੋਰੋਨੇਸ਼ਨ ਮੈਡਲ’ ਨਾਲ਼ ਸਨਮਾਨਿਤ

ਸਰੀ ਸੈਂਟਰ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਢਿੱਲੋਂ ਨੇ ਚੋਣ ਮੁਹਿੰਮ ਦਾ ਆਗਾਜ਼ ਕੀਤਾ

ਕੈਨੇਡਾ ਦੇ ਮੌਂਟਰੀਆਲ ਰਹਿਣ ਵਾਲੇ ਨੌਜਵਾਨਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਇੱਕ ਅਹਿਮ ਉਪਰਾਲਾ ਕੀਤਾ ਗਿਆ ਸ਼ੁਰੂ

ਸਰੀ ਦੇ ਗੁਰੂ ਨਾਨਕ ਸਿੱਖ ਗੁਰੂਦੁਆਰਾ ਸਾਹਿਬ ਵਿਖੇ ਪੂਰੇ ਪਾਤਸ਼ਾਹੀ ਜਾਹੋ-ਜਲਾਲ ਨਾਲ ਕੱਢਿਆ ਗਿਆ ਹੋਲਾ-ਮਹੱਲਾ

ਕੈਨੇਡਾ: ਫਲਕ ਬੇਤਾਬ ਪਿਕਸ ਸੋਸਾਇਟੀ ਵਿਖੇ ਮਾਰਕੀਟਿੰਗ, ਸੰਚਾਰ ਅਤੇ ਫੰਡਰੇਜ਼ਿੰਗ ਦੀ ਡਾਇਰੈਕਟਰ ਬਣੀ

ਯੂ.ਏ.ਈ. ਦੇ ਰਾਜਦੂਤ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ, ਵਣਜ ਅਤੇ ਹਵਾਈ ਸੰਪਰਕ ਬਾਰੇ ਹੋਇਆ ਵਿਚਾਰ-ਵਟਾਂਦਰਾ

ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀ ਸ਼ਾਇਰਾਂ ਵੱਲੋਂ ਪਾਕਿਸਤਾਨ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ

ਨਾਮਵਰ ਪੰਜਾਬੀ ਗ਼ਜ਼ਲਕਾਰ ਕ੍ਰਿਸ਼ਨ ਭਨੋਟ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਅੰਤਰਾਸ਼ਟਰੀ ਮਾਂ-ਬੋਲੀ ਦਿਵਸ ‘ਤੇ ਸਰੀ ਵਿਚ ਵਿਸ਼ੇਸ਼ ਸਮਾਗਮ

ਡੋਨਾਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਸਾਰੀ ਸਹਾਇਤਾ ਰੋਕ ਦਿੱਤੀ