ਸੰਸਾਰ

ਸਰੀ ਸੈਂਟਰ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਢਿੱਲੋਂ ਨੇ ਚੋਣ ਮੁਹਿੰਮ ਦਾ ਆਗਾਜ਼ ਕੀਤਾ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | March 22, 2025 06:57 PM

ਸਰੀ - ਕੰਸਰਵੇਵਿਟ ਪਾਰਟੀ ਦੇ ਉਮੀਦਵਾਰ ਰਾਜਵੀਰ ਢਿਲੋਂ ਅੱਜ ਸਰੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਅਤੇ ਨਾਮਜ਼ਦਗੀ ਵਿੱਚ ਹਿੱਸਾ ਲੈਣ ਵਾਲੇ ਕਈ ਵੋਟਰ ਵੀ ਹਾਜ਼ਰ ਸਨ।

ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਉਹਨਾਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਰਾਜਵੀਰ ਢਿੱਲੋਂ, ਉਹਨਾਂ ਦੀ ਪਤਨੀ, ਬੱਚਿਆਂ ਅਤੇ ਉਹਨਾਂ ਦੇ ਸਮਰਥਕਾਂ ਨੇ ਵੱਖੋ ਵੱਖ ਟੀਮਾਂ ਬਣਾ ਕੇ ਵੋਟਰਾਂ ਦੇ ਘਰਾਂ ਵਿੱਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਕੰਸਰਵੇਟਿਵ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ।

ਇਸੇ ਦੌਰਾਨ ਸਰੀ ਨੌਰਥ ਤੋਂ ਐਮਐਲਏ ਮਨਦੀਪ ਧਾਲੀਵਾਲ ਵੀ ਉਹਨਾਂ ਦੇ ਸਮਰਥਨ ਵਿੱਚ ਨਿੱਤਰ ਆਏ ਹਨ ਅਤੇ ਹਲਕੇ ਵਿੱਚ ‘ਡੋਰ ਨੌਕਿੰਗ’ ਕਰ ਰਹੇ ਹਨ। ਰਾਜਵੀਰ ਢਿੱਲੋਂ ਨੇ ਕਿਹਾ ਕਿ ਵੋਟਰਾਂ ਦਾ ਹੁੰਗਾਰਾ ਬਹੁਤ ਹੀ ਹਾਂ ਪੱਖੀ ਹੈ, ਵੋਟਰ ਲਿਬਰਲ ਪਾਰਟੀ ਦੇ ਰਾਜ ਤੋਂ ਅੱਕ ਚੁੱਕੇ ਹਨ ਤੇ ਕੰਸਰਵੇਟਿਵ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਇਸ ਮੌਕੇ ਐਮਐਲਏ ਮਨਦੀਪ ਧਾਲੀਵਾਲ, ਰਿੱਕੀ ਬਾਜਵਾ, ਸੰਦੀਪ ਤੂਰ, ਜਸਦੀਪ ਸਿੱਧੂ, ਜਗਦੀਪ ਸੰਧੂ, ਬੂਟਾ ਬਰਾੜ, ਇਕਬਾਲ ਸੰਧੂ, ਅਮਰੀਕ ਸਿੱਧੂ, ਬੁੱਧੀ ਕਪੂਰ ਅਤੇ ਯਸ਼ ਪਟੇਲ ਵੀ ਹਾਜ਼ਰ ਸਨ।

Have something to say? Post your comment

 

ਸੰਸਾਰ

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

ਮੇਹੁਲ ਚੋਕਸੀ ਦੇ ਵਕੀਲ ਨੇ ਕਿਹਾ: ਮੇਰੇ ਮੁਵੱਕਿਲ ਨੂੰ ਭਾਰਤ ਲਿਆਉਣਾ ਆਸਾਨ ਨਹੀਂ

ਨਿਊਯਾਰਕ: ਹਵਾਈ ਹਾਦਸੇ ਵਿੱਚ ਪੰਜਾਬ ਮੂਲ ਦੀ ਸਰਜਨ, ਉਸਦੇ ਪਤੀ ਅਤੇ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ

ਖਾਲਸੇ ਦੀ ਸਾਜਨਾ ਦਿਵਸ ਨੂੰ ਮਨਾਉਣ ਲਈ ਪਾਕਿਸਤਾਨ ਪੰਜਾਬ ਵਿੱਚ ਵੀ ਫੁੱਲ ਤਿਆਰੀਆਂ

ਵਿਸਾਖੀ ਪੁਰਬ ਨੂੰ ਸਮਰਪਿਤ 30ਵੀਂ ਸਲਾਨਾ ਖਾਲਸਾ ਡੇਅ ਪਰੇਡ ਆਕਲੈਂਡ ਦੇ ਓਤਾਹੂਹੂ ਵਿੱਚ ਕੀਤੀ ਗਈ ਆਯੋਜਿਤ

ਬੱਬੂ ਮਾਨ ਦੇ ਪ੍ਰਸੰਸਕਾਂ ਨੇ ਵੈਨਕੂਵਰ ਲਾਈਵ ਸ਼ੋਅ ਸੰਬੰਧੀ ਡੈਲਟਾ ਵਿਖੇ ਦਫਤਰ ਖੋਲ੍ਹਿਆ

ਕੈਨੇਡਾ ਦੇ ਮੌਂਟਰੀਆਲ ਵਿੱਚ ਨੌਜੁਆਨਾਂ ਦੇ ਉਪਰਾਲੇ ਨਾਲ ਪਹਿਲੀ ਵਾਰ ਕਰਵਾਇਆ ਜਾ ਰਿਹਾ ਵਿਸਾਖੀ ਮੇਲਾ

ਟਰੰਪ ਦੀ ਚੇਤਾਵਨੀ - ਫਾਰਮਾ ਉਦਯੋਗ ਲਈ ਟੈਰਿਫ ਛੋਟ ਜਲਦੀ ਹੋ ਜਾਵੇਗੀ ਖਤਮ 

ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਵਿਖੇ ਭਾਈ ਮਹਿਲ ਸਿੰਘ ਬੱਬਰ ਨੂੰ ਸਮਰਪਿਤ ਸ਼ਰਧਾਜਲੀ ਸਮਾਗਮ

ਜਸਟਿਨ ਟਰੂਡੋ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਮੌਂਟਰੀਆਲ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਅਤੇ ਚੋਣ ਜਲਸੇ