ਸੰਸਾਰ

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | April 17, 2025 08:48 PM

ਸਰੀ-ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਵਿਸਾਖੀ ਤਿਓਹਾਰ ਅਤੇ  ਖਾਲਸਾ ਸਾਜਨਾ ਦਿਵਸ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਖਾਸ ਦੀਵਾਨ ਸਜਾਏ ਗਏ। ਹੈੱਡ ਗ੍ਰੰਥੀ ਗਿਆਨੀ ਸਤਵਿੰਦਰਪਾਲ ਸਿੰਘ ਨੇ ਖਾਲਸਾ ਸਾਜਨਾ ਦਿਨ ਦੇ ਇਤਿਹਾਸਕ ਪੱਖ ਤੋਂ ਸਾਰੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਫੈਡਰਲ ਚੋਣ ਲੜ ਰਹੇ ਗੁਰਬਖਸ਼ ਸੈਣੀ (ਹਲਕਾ- ਫਲੀਟਵੁੱਡ-ਪੋਰਟ ਕੈੱਲਜ਼),  ਰਣਦੀਪ ਸਰਾਏ (ਹਲਕਾ- ਸਰੀ ਸੈਂਟਰ),  ਅਰਨੀ ਕਲੈਸਨ (ਹਲਕਾ- ਸਊਥ ਸਰੀ - ਵਾਈਟ ਰੌਕ) ਉਚੇਚੇ ਤੌਰ ‘ਤੇ ਪਹੁੰਚ ਕੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਸਰੀ ਕੌਂਸਲਰ ਲਿੰਡਾ ਅੇਨਿਸ ਨੇ ਵੀ ਇਸ ਦਿਨ ‘ਤੇ ਹਾਜਰ ਸੰਗਤਾਂ ਨੂੰ ਵਧਾਈ ਦਿੱਤੀ।

ਇਸ ਤੋਂ ਕੁਝ ਦਿਨ ਪਹਿਲਾਂ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਮੀਂਹ ਦੀ ਬੂੰਦਾਬਾਂਦੀ ਵਿਚ ਸੇਵਾਦਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਨਿਭਾਈ। ਕੀਰਤਨੀਏ ਭਾਈ ਭੁਪਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਬਲਵਿੰਦਰ ਸਿੰਘ ਦਿੱਲੀ ਵਾਲਿਆਂ ਨੇ ਸੰਗਤਾਂ ਨੂੰ ਦੋਵੇਂ ਸਮਾਗਮਾਂ ਤੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।

Have something to say? Post your comment

 

ਸੰਸਾਰ

ਅਮਰੀਕਾ ਸਥਿਤ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸਰਧਾ ਨਾਲ ਮਨਾਇਆ

ਮੇਹੁਲ ਚੋਕਸੀ ਦੇ ਵਕੀਲ ਨੇ ਕਿਹਾ: ਮੇਰੇ ਮੁਵੱਕਿਲ ਨੂੰ ਭਾਰਤ ਲਿਆਉਣਾ ਆਸਾਨ ਨਹੀਂ

ਨਿਊਯਾਰਕ: ਹਵਾਈ ਹਾਦਸੇ ਵਿੱਚ ਪੰਜਾਬ ਮੂਲ ਦੀ ਸਰਜਨ, ਉਸਦੇ ਪਤੀ ਅਤੇ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ

ਖਾਲਸੇ ਦੀ ਸਾਜਨਾ ਦਿਵਸ ਨੂੰ ਮਨਾਉਣ ਲਈ ਪਾਕਿਸਤਾਨ ਪੰਜਾਬ ਵਿੱਚ ਵੀ ਫੁੱਲ ਤਿਆਰੀਆਂ

ਵਿਸਾਖੀ ਪੁਰਬ ਨੂੰ ਸਮਰਪਿਤ 30ਵੀਂ ਸਲਾਨਾ ਖਾਲਸਾ ਡੇਅ ਪਰੇਡ ਆਕਲੈਂਡ ਦੇ ਓਤਾਹੂਹੂ ਵਿੱਚ ਕੀਤੀ ਗਈ ਆਯੋਜਿਤ

ਬੱਬੂ ਮਾਨ ਦੇ ਪ੍ਰਸੰਸਕਾਂ ਨੇ ਵੈਨਕੂਵਰ ਲਾਈਵ ਸ਼ੋਅ ਸੰਬੰਧੀ ਡੈਲਟਾ ਵਿਖੇ ਦਫਤਰ ਖੋਲ੍ਹਿਆ

ਕੈਨੇਡਾ ਦੇ ਮੌਂਟਰੀਆਲ ਵਿੱਚ ਨੌਜੁਆਨਾਂ ਦੇ ਉਪਰਾਲੇ ਨਾਲ ਪਹਿਲੀ ਵਾਰ ਕਰਵਾਇਆ ਜਾ ਰਿਹਾ ਵਿਸਾਖੀ ਮੇਲਾ

ਟਰੰਪ ਦੀ ਚੇਤਾਵਨੀ - ਫਾਰਮਾ ਉਦਯੋਗ ਲਈ ਟੈਰਿਫ ਛੋਟ ਜਲਦੀ ਹੋ ਜਾਵੇਗੀ ਖਤਮ 

ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਵਿਖੇ ਭਾਈ ਮਹਿਲ ਸਿੰਘ ਬੱਬਰ ਨੂੰ ਸਮਰਪਿਤ ਸ਼ਰਧਾਜਲੀ ਸਮਾਗਮ

ਜਸਟਿਨ ਟਰੂਡੋ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਮੌਂਟਰੀਆਲ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਅਤੇ ਚੋਣ ਜਲਸੇ