ਨਵੀਂ ਦਿੱਲੀ -ਕੈਨੇਡਾ ਦੇ ਮੌਂਟਰੀਆਲ ਸ਼ਹਿਰ ਵਿਚ ਰਹਿਣ ਵਾਲੇ ਨੌਜਵਾਨਾਂ ਵਲੋਂ ਮਨੁੱਖਤਾ ਦੀ ਸੇਵਾ ਕਰਣ ਲਈ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ। ਹਰਿਆਣਾ ਦੇ ਰਹਿਣ ਵਾਲੇ ਨੌਜਵਾਨਾਂ ਨੇ ਆਪਣੀ ਪਰਸਨਲ ਗੱਡੀ ਵਿੱਚ ਗਰਭਵਤੀ ਔਰਤਾਂ ਲਈ ਅਤੇ ਬਜ਼ੁਰਗਾਂ ਲਈ ਫਰੀ ਸੇਵਾ ਖੋਲੀ ਹੈ । ਜਾਣਕਾਰੀ ਦਿੰਦੇ ਹੋਏ ਵਿਜੇ ਨੇ ਦੱਸਿਆ ਕਿ ਅਸੀਂ ਤਕਰੀਬਨ ਛੇ ਮਹੀਨਿਆਂ ਤੋਂ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਜਿਵੇਂ ਕਿ ਐਮਰਜੰਸੀ ਵਿੱਚ ਹਸਪਤਾਲ ਅਤੇ ਦਵਾਈ ਲੈਣ ਵਾਸਤੇ ਜਾਣ ਲਈ ਉਹਨਾਂ ਨੂੰ ਘਰ ਤੋਂ ਪਿੱਕ ਕਰਨਾ ਅਤੇ ਘਰ ਡਰੋਪ ਕਰਨਾ ਫਰੀ ਸੇਵਾ ਕਰਦੇ ਹਾਂ ਪਰ ਜਿਨਾਂ ਨੂੰ ਐਮਰਜੰਸੀ ਵਿੱਚ ਜਾਣਾ ਹੈ ਉਨਾਂ ਨੂੰ ਲਿਜਾਦੇ ਹਾਂ । ਅਗਰ ਕਿਸੇ ਨੇ ਰੈਗੂਲਰ ਚੈੱਕ ਅਪ ਕਰਵਾਣਾ ਹੋਵੇ ਤਾਂ ਉਹਨਾਂ ਨੂੰ ਇੱਕ ਦਿਨ ਪਹਿਲਾਂ ਫੋਨ ਕਰਕੇ ਸਾਨੂੰ ਦੱਸਣਾ ਪਵੇਗਾ । ਵਿਜੇ ਨੇ ਦੱਸਿਆ ਕਿ ਉਹ ਆਪਣੀ ਗੱਡੀ ਵਿੱਚ ਊਬਰ ਡਰਾਈਵ ਕਰਦੇ ਹਨ ਅਤੇ ਨਾਲ-ਨਾਲ ਲੋਕਾਂ ਦੀ ਫਰੀ ਸੇਵਾ ਕਰਦੇ ਹਨ । ਉਨ੍ਹਾਂ ਦਸਿਆ ਕਿ ਉਨਾਂ ਨੂੰ ਇਹ ਪ੍ਰੇਰਨਾ ਇੰਡੀਆ ਵਿੱਚ ਰਹਿੰਦੇ ਹੋਏ ਇਕ ਸੱਜਣ ਦੇ ਰਿਸ਼ਤੇਦਾਰ ਵੱਲੋਂ ਮਿਲੀ ਹੈ । ਇਹ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ ਜਿੱਥੇ ਕਿ ਕੈਨੇਡਾ ਵਿੱਚ ਕਿਸੇ ਵੀ ਵਿਅਕਤੀ ਕੰਮ ਤੋਂ ਸਿਵਾਏ ਵਕਤ ਨਹੀਂ ਹੈ ਉੱਥੇ ਹੀ ਇਹ ਨੌਜਵਾਨ ਆਪਣੇ ਕੀਮਤੀ ਸਮੇਂ ਤੋਂ ਆਪਣੇ ਕੰਮਕਾਰ ਛੱਡਕੇ ਮਨੁੱਖਤਾ ਲਈ ਨੇਕ ਉਪਰਾਲਾ ਕਰ ਰਹੇ ਹਨ । ਇਸ ਮੌਕੇ ਰਜਤ, ਅਸ਼ੂ, ਭੁਪਿੰਦਰ, ਨਿਕਲ , ਨਿਸ਼ਾਂਤ, ਵਿਕਰਮ ਅਤੇ ਹੋਰ ਬਹੁਤ ਸਾਰੇ ਨੌਜਵਾਨ ਹਾਜ਼ਰ ਸਨ।
08:14 PM