ਸੰਸਾਰ

ਹਰਪਾਲ ਸਿੰਘ ਬਰਾੜ ‘ਕਿੰਗ ਚਾਰਲਸ ਕੋਰੋਨੇਸ਼ਨ ਮੈਡਲ’ ਨਾਲ਼ ਸਨਮਾਨਿਤ

ਹਰਦਮ ਮਾਨ/ਕੌਮੀ ਮਾਰਗ ਬਿਊਰੋ | March 27, 2025 04:27 PM

ਸਰੀ-ਬੀਤੇ ਦਿਨੀਂ ਇੰਡੋ ਕਨੇਡੀਅਨ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੂੰ ‘ਕਿੰਗ ਚਾਰਲਸ ਕੋਰੋਨੇਸ਼ਨ ਮੈਡਲ’ ਨਾਲ਼ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਮੈਡਲ ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਸਰੀ ਨਿਊਟਨ ਦੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਪ੍ਰਦਾਨ ਕੀਤਾ।

ਇਸ ਮੌਕੇ ਹਰਪਾਲ ਸਿੰਘ ਬਰਾੜ ਨੂੰ ਮੁਬਾਰਕਬਾਦ ਦਿੰਦਿਆਂ ਰੇਡੀੳ ਹੋਸਟ ਹਰਜੀਤ ਸਿੰਘ ਗਿੱਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਸੀਨੀਅਰ ਸੈਂਟਰ ਦੇ ਮੈਂਬਰਾਂ ਅਤੇ ਹੋਰ ਦੋਸਤ-ਮਿੱਤਰਾਂ ਨੇ ਹਰਪਾਲ ਸਿੰਘ ਬਰਾੜ ਵੱਲੋਂ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਕਮਿਊਨਿਟੀ ਸੇਵਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਖੂਬਸੂਰਤ ਮਾਹੌਲ ਸਿਰਜਿਆ ਗਿਆ। ਹਰਪਾਲ ਸਿੰਘ ਬਰਾੜ ਦੇ ਬੇਟੇ ਅੰਮ੍ਰਿਤਪਾਲ ਸਿੰਘ ਬਰਾੜ ਤੇ ਬੇਟੀ ਮਨਜੀਤ ਕੌਰ ਖੁਣਖੁਣ, ਇੰਦਰਜੀਤ ਕੌਰ ਸੰਧੂ, ਗੁਰਚਰਨ ਸਿੰਘ ਬਰਾੜ, ਦਵਿੰਦਰ ਕੌਰ ਜੌਹਲ, ਮਨਜੀਤ ਸਿੰਘ ਮੱਲ੍ਹਾ, ਸੁਰਜੀਤ ਸਿੰਘ ਗਿੱਲ ਅਤੇ ਕੁਲਵੰਤ ਸਿੰਘ ਭਾਟੀਆ ਨੇ ਆਪਣੇ ਵਿਚਾਰ ਅਤੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਢਿੱਲੋਂ ਨੇ ਨਿਭਾਈ। ਅੰਤ ਵਿਚ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ।

Have something to say? Post your comment

 

ਸੰਸਾਰ

ਗੁਰਦੁਆਰਾ ਸਮੈਥਵਿਕ ਵਿਖ਼ੇ ਪੰਜਾਬੀ ਸਿੱਖਿਆ ਅਧਿਆਪਕ ਸਿਖਲਾਈ ਅਤੇ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੁਆਰਾ ਮਾਤ ਭਾਸ਼ਾ ਦਿਵਸ 'ਤੇ ਪੰਜਾਬੀ ਕਾਨਫਰੰਸ

ਸਰੀ ਸੈਂਟਰ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਢਿੱਲੋਂ ਨੇ ਚੋਣ ਮੁਹਿੰਮ ਦਾ ਆਗਾਜ਼ ਕੀਤਾ

ਕੈਨੇਡਾ ਦੇ ਮੌਂਟਰੀਆਲ ਰਹਿਣ ਵਾਲੇ ਨੌਜਵਾਨਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਇੱਕ ਅਹਿਮ ਉਪਰਾਲਾ ਕੀਤਾ ਗਿਆ ਸ਼ੁਰੂ

ਸਰੀ ਦੇ ਗੁਰੂ ਨਾਨਕ ਸਿੱਖ ਗੁਰੂਦੁਆਰਾ ਸਾਹਿਬ ਵਿਖੇ ਪੂਰੇ ਪਾਤਸ਼ਾਹੀ ਜਾਹੋ-ਜਲਾਲ ਨਾਲ ਕੱਢਿਆ ਗਿਆ ਹੋਲਾ-ਮਹੱਲਾ

ਕੈਨੇਡਾ: ਫਲਕ ਬੇਤਾਬ ਪਿਕਸ ਸੋਸਾਇਟੀ ਵਿਖੇ ਮਾਰਕੀਟਿੰਗ, ਸੰਚਾਰ ਅਤੇ ਫੰਡਰੇਜ਼ਿੰਗ ਦੀ ਡਾਇਰੈਕਟਰ ਬਣੀ

ਯੂ.ਏ.ਈ. ਦੇ ਰਾਜਦੂਤ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ, ਵਣਜ ਅਤੇ ਹਵਾਈ ਸੰਪਰਕ ਬਾਰੇ ਹੋਇਆ ਵਿਚਾਰ-ਵਟਾਂਦਰਾ

ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀ ਸ਼ਾਇਰਾਂ ਵੱਲੋਂ ਪਾਕਿਸਤਾਨ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ

ਨਾਮਵਰ ਪੰਜਾਬੀ ਗ਼ਜ਼ਲਕਾਰ ਕ੍ਰਿਸ਼ਨ ਭਨੋਟ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਅੰਤਰਾਸ਼ਟਰੀ ਮਾਂ-ਬੋਲੀ ਦਿਵਸ ‘ਤੇ ਸਰੀ ਵਿਚ ਵਿਸ਼ੇਸ਼ ਸਮਾਗਮ

ਡੋਨਾਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਸਾਰੀ ਸਹਾਇਤਾ ਰੋਕ ਦਿੱਤੀ