ਹਰਿਆਣਾ

ਘਟੀਆ ਦਰਜੇ ਦੀਆਂ ਫ਼ਿਲਮਾਂ ਬਣਾ ਕੇ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | September 08, 2024 06:57 PM

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਦੇ ਕਰਨਾਲ ਵਿਖੇ ਹੋਏ ਇਕ ਸੰਮੇਲਨ ਵਿਚ ਕਿਸੇ ਦਾ ਨਾਮ ਲਏ ਬਗੈਰ ਸਰਕਾਰਾਂ ਨੂੰ ਤਤੀਆ ਤਤੀਆ ਸੁਣਾ ਕੇ ਨਿਹਾਲ ਕੀਤਾ। ਅੱਜ ਪਹਿਲੀ ਵਾਰ ਬੇਹਦ ਤਲਖ਼ ਨਜ਼ਰ ਆ ਰਹੇ ਜਥੇਦਾਰ ਨੇ ਸਮੇਂ ਦੀਆਂ ਹਕੂਮਤਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਸੰਬੋਧਨ ਹੁੰਦੇ ਆਖਿਆ ਕਿ ਸਰਕਾਰ ਵਲੋਂ ਅੱਜ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ। ਬੇਹਦ ਘਟੀਆ ਦਰਜੇ ਦੀਆਂ ਫ਼ਿਲਮਾਂ ਬਣਾ ਕੇ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਸਰਕਾਰਾਂ ਨੂੰ ਪੱਗਾਂ ਦਾਹੜੇ ਚੁਬਦੇ ਹਨ ਇਸ ਲਈ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਕੁਝ ਲੋਕ ਇਹ ਭੁੱਲ ਗਏ ਹਨ ਕਿ ਜੇਕਰ ਪੱਗਾਂ ਤੇ ਦਾਹੜੇ ਨਾ ਹੁੰਦੇ ਤਾਂ ਭਾਰਤ ਦੀ ਸਰਹੱਦ ਅਟਾਰੀ ਨਾ ਹੋ ਕੇ ਦਿੱਲੀ ਪਾਰ ਹੋਣੀ ਸੀ। ਜੇ ਅੱਜ ਭਾਰਤ ਦੀ ਸਰਹੱਦ ਅਟਾਰੀ ਹੈ ਤਾਂ ਉਹ ਸਿੱਖਾਂ ਦੀ ਬਦੌਲਤ ਹੀ ਹੈ।ਉਹਨਾਂ ਇਸ ਗੱਲ ਤੇ ਬੇਹਦ ਦੁਖ ਪ੍ਰਗਟ ਕੀਤਾ ਕਿ ਹਰਿਆਣੇ ਦੇ ਸਰਕਾਰੀ ਦਫਤਰਾਂ ਵਿੱਚ ਪੱਗ ਤੇ ਖੁੱਲ੍ਹੇ ਦਾਹੜੇ ਵਾਲਿਆ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਨਫਰਤ ਦਾ ਪਾਤਰ ਮੰਨ ਲਿਆ ਜਾਂਦਾ ਹੈ। ਜਥੇਦਾਰ ਨੇ ਕਿਹਾ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਵਿਚ ਏਕਤਾ ਨਹੀਂ ਹੈ। ਅੱਜ ਆਪੋ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਲੋੜ ਹੈ। ਉਹਨਾਂ ਇਹ ਸੰਮੇਲਨ ਕਰਵਾਉਣ ਲਈ ਹਰਿਆਣਾ ਸਿੱਖ ਏਕਤਾ ਦਲ ਨੂੰ ਧਨਵਾਦ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਸਾਡੀਆਂ ਹੱਕੀ ਮੰਗਾ ਪੂਰੀਆਂ ਨਹੀਂ ਕਰਦੀ ਉਸ ਨੂੰ ਸਿੱਖ ਨਾ ਤੇ ਵੋਟ ਦੇਣ ਤੇ ਨਾ ਹੀ ਨੋਟ ਦੇਣ।

Have something to say? Post your comment

 

ਹਰਿਆਣਾ

ਦੀਵਾਲੀ ਦੇ ਮੌਕੇ 'ਤੇ 31 ਅਕਤੂਬਰ ਨੂੰ ਹਰਿਆਣਾ ਵਿਚ ਗਜਟਿਡ ਛੁੱਟੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦਾ ਪ੍ਰਗਟਾਇਆ ਅਨੁਸੂਚਿਤ ਵਾਂਝੀ ਜਾਤੀਆਂ ਨੇ ਧੰਨਵਾਦ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਨਵੀਂ ਦਿੱਲੀ ਵਿਚ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਾਦਾ ਕੀਤਾ ਪੂਰਾ ਕਿਡਨੀ ਰੋਗੀਆਂ ਨੂੰ ਹਰਿਆਣਾ ਸਰਕਾਰ ਦਵੇਗੀ ਖਰਚਾ

ਸੁਪਰੀਮ ਕੋਰਟ ਦੇ ਫੈਸਲੇ ਬਾਅਦ ਹਰਿਆਣਾ ਅਨੁੂਸੂਚਿਤ ਜਾਤੀ ਆਯੋਗ ਦੀ ਅਨੁਸੂਚਿਤ ਜਾਤੀਆਂ ਦੇ ਲਈ ਰਾਖਵਾਂ ਨੂੰ ਵਿਭਾਜਿਤ ਕਰਨ ਦੀ ਰਿਪੋਰਟ ਨੁੰ ਮੰਜੂਰੀ

ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ, 13 ਮੰਤਰੀਆਂ ਨੇ ਪ੍ਰਧਾਨ ਮੰਤਰੀ, ਐਚਐਮ ਸ਼ਾਹ ਦੀ ਮੌਜੂਦਗੀ ਵਿੱਚ ਚੁੱਕੀ ਸਹੁੰ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਗੁਹਾਟੀ ਦੇ ਮਾਂ ਕਾਮਾਖਿਆ ਮੰਦਿਰ ਵਿਚ ਪੂਜਾ ਕੀਤੀ

ਹਰਿਆਣਾ ਦੀ ਨਵੀਂ ਸਰਕਾਰ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਸਹੁੰ ਚੁੱਕੇਗੀ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਯੂਨੀਵਰਸਲ ਪੀਸ ਫੈਡਰੇਸ਼ਨ ਯੂਐਸਏ ਵੱਲੋਂ "ਸ਼ਾਂਤੀ ਰਾਜਦੂਤ" ਨਿਯੁਕਤ

ਹਾਰਨ ਤੋਂ ਬਾਅਦ ਹਾਰ ਨਾ ਮੰਨਣਾ ਕਾਂਗਰਸ ਦੀ ਪੁਰਾਣੀ ਰਵਾਇਤ ਹੈ: ਪੰਡਿਤ ਮੋਹਨ ਲਾਲ ਬਡੋਲੀ