ਪੰਜਾਬ

ਛੀਨਾ ਨੇ ‘ਅਪਲਾਈਡ ਮਨੋਵਿਗਿਆਨ’ ਪੁਸਤਕ ਕੀਤੀ ਲੋਕ ਅਰਪਿਤ

ਕੌਮੀ ਮਾਰਗ ਬਿਊਰੋ | September 17, 2024 09:07 PM

ਅੰਮ੍ਰਿਤਸਰ- ਮਨੋਵਿਗਿਆਨ ਨਾਲ ਸਬੰਧਿਤ ਹਰੇਕ ਵਿਸ਼ੇ ਨੂੰ ਡੂੰਘਾਈ ਅਤੇ ਵਿਸਥਾਰਪੂਰਵਕ ਦਰਸਾਉਂਦੀ ‘ਅਪਲਾਈਡ ਮਨੋਵਿਗਿਆਨ’ ਪੁਸਤਕ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਆਪਣੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਸਥਿਤ ਦਫ਼ਤਰ ਵਿਖੇ ਲੋਕ ਅਰਪਿਤ ਕੀਤੀ ਗਈ। ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ (ਪ੍ਰੋ:) ਡਾ. ਅਮਨਪ੍ਰੀਤ ਕੌਰ ਦੁਆਰਾ ਉਕਤ ਪੁਸਤਕ ’ਚ ਮਨੋਵਿਗਿਆਨ ਨਾਲ ਸਬੰਧਿਤ ਹਰੇਕ ਵਿਸ਼ੇ ਨੂੰ ਬਹੁਤ ਸੁਚੱਜੇ ਢੰਗ ਨਾਲ ਕਲਮਬੱਧ ਕਰਕੇ ਦਰਸਾਇਆ ਗਿਆ ਹੈ।

ਇਸ ਮੌਕੇ ਸ: ਛੀਨਾ ਨੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਪੁਸਤਕ ਸਬੰਧੀ ਕੀਤੀ ਗਈ ਸਖ਼ਤ ਜਦੋਂ-ਜਹਿਦ ’ਤੇ ਸ਼ਲਾਘਾ ਕਰਦਿਆਂ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪਾਠ ਪੁਸਤਕ ’ਚ ਸੰਭਵ ਅਤੇ ਜ਼ਰੂਰੀ ਸਾਰਨੀਆਂ ਅਤੇ ਚਿੱਤਰਾਂ ਦੀ ਪੇਸ਼ਕਾਰੀ ਕਿਤਾਬ ਨੂੰ ਹੋਰ ਵੀ ਮਨਮੋਹਕ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਸਰਲ ਭਾਸ਼ਾ ਅਤੇ ਰੰਗਦਾਰ ਸ਼ਬਦਾਵਲੀ ਦੀ ਵਰਤੋਂ ਨਾਲ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਰੋਜ਼ਾਨਾ ਜੀਵਨ ਨਾਲ ਸਬੰਧਿਤ ਅਣਗਿਣਤ ਉਦਾਹਰਣਾਂ ਪੇਸ਼ ਕਰਕੇ, ਖਾਸਕਰ ਵਿਦਿਆਰਥੀ ਜੀਵਨ, ਘਰੇਲੂ, ਨਰਸਜ਼, ਸਿਹਤ ਸੰਭਾਲ ਅਤੇ ਸਿਹਤ ਵਿਭਾਗ ਆਦਿ ਨੂੰ ਪੁਸਤਕ ਪ੍ਰੇਮੀਆਂ ਦੇ ਰੂਬਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਜ਼ਨ ਹੈਲਥ ਸਾਇੰਸਜ਼ ਪਬਲਿਸਰਜ਼, ਮੋਹਾਲੀ ਵੱਲੋਂ ਪ੍ਰਕਾਸ਼ਿਤ ਪੁਸਤਕ ਜੀ. ਐੱਨ. ਐੱਮ, ਪੋਸਟ ਬੇਸਿਕ, ਬੀ. ਐੱਸ. ਸੀ. ਨਰਸਿੰਗ , ਐੱਮ. ਐੱਸ. ਸੀ. ਨਰਸਿੰਗ ਅਤੇ ਅਪਲਾਈਡ ਹੈਲਥ ਕੋਰਸਾਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ।

ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਸ: ਛੀਨਾ ਦਾ ਪੁਸਤਕ ਨੂੰ ਲੋਕ ਅਰਪਿਤ ਕਰਨ ’ਤੇ ਧੰਨਵਾਦ ਕਰਦਿਆਂ ਜਾਣਕਾਰੀ ਦਿੱਤੀ ਕਿ ਪੁਸਤਕ ’ਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ, ਫਰੀਦਕੋਟ ਉਪ-ਕੁਲਪਤੀ ਡਾ: ਰਾਜੀਵ ਸੂਦ ਅਤੇ ਐੱਸ. ਕੇ. ਐੱਸ. ਐੱਸ. ਕਾਲਜ ਆਫ਼ ਨਰਸਿੰਗ, ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਗਿੱਲ ਵੱਲੋ ਮੁੱਖਬੰਧ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬ ਇੰਡੀਅਨ ਨਰਸਿੰਗ ਕਾਊਂਸਲ, ਨਵੀਂ ਦਿੱਲੀ ਦੇ ਵਰਣਿਤ ਬੀ. ਐੱਸ. ਸੀ. ਨਰਸਿੰਗ ਦੇ ਸਿਰਫ਼ ‘ਰਾਵਾਇਜ਼ਡ ਸਿਲੇਬਸ’ ਨੂੰ ਪੂਰੀ ਤਰ੍ਹਾਂ ਨਾਲ ਹੀ ਨਹੀਂ ਕਵਰ ਕਰਦੀ, ਬਲਕਿ ਇਸ ਡਿਗਰੀ ਕੋਰਸ ਦੇ ਪੁਰਾਣੇ ਸਿਲੇਬਸ, ਹੋਰ ਨਰਸਿੰਗ ਕੋਰਸਾਂ ਤੇ ਸਹਿਯੋਗੀ ਸਿਹਤ ਵਿਗਿਆਨ ਦੇ ਵਿਸ਼ਿਆਂ ਦਾ ਵੀ ਮਿਸ਼ਰਣ ਹੈ।

Have something to say? Post your comment

 

ਪੰਜਾਬ

ਕਿਸਾਨਾਂ ਨੂੰ ਖਾਦਾਂ ਨਾਲ ਹੋਰ ਉਤਪਾਦ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਚਾਰ ਟੀਮਾਂ ਗਠਿਤ: ਗੁਰਮੀਤ ਖੁੱਡੀਆਂ

ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦਾ ਕੁੱਲ ਬਕਾਇਆ 364 ਕਰੋੜ ਰੁਪਏ ਤੇ ਨਿੱਜੀ ਹਸਪਤਾਲਾਂ ਦਾ ਬਕਾਇਆ 197 ਕਰੋੜ ਰੁਪਏ ਹੈ: ਡਾ. ਬਲਬੀਰ ਸਿੰਘ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ

ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ

50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੇ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਨਸ਼ਾ ਸਪਲਾਇਰਾਂ ਨਾਲ ਮਿਲੀਭੁਗਤ ਕਰਨ ਲਈ ਕੀਤਾ ਪਰਚਾ ਦਰਜ

ਪੰਜਾਬ ਸਰਕਾਰ ਨੂੰ ਅਗਸਤ ਮਹੀਨੇ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 26 ਫੀਸਦੀ ਵਾਧਾ: ਜਿੰਪਾ

ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸ-ਮੁੱਖ ਮੰਤਰੀ ਅਗਲੇ ਮਹੀਨੇ ਰੱਖਣਗੇ ਨੀਂਹ ਪੱਥਰ

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲਾ ਪੱਧਰੀ ਕੈਂਪ ਲਗਾਏ ਜਾਣਗੇ: ਡਾ. ਬਲਜੀਤ ਕੌਰ