ਪੰਜਾਬ

ਅਖਾੜਾ ਵਿਖੇ ਕੈੰਸਰ ਗੈਸ ਫ਼ੈਕਟਰੀ ਪੱਕੇ ਤੌਰ ਤੇ ਬੰਦ ਕਰਾਉਣ ਲਈ ਲੋਕ ਹਰ ਤਰਾਂ ਨਾਲ ਤਿਆਰ ਬਰ ਤਿਆਰ

ਕੌਮੀ ਮਾਰਗ ਬਿਊਰੋ | September 18, 2024 09:23 PM
 
 
ਜਗਰਾਉਂ-  ਦਿਨ ਤੋਂ ਜਗਰਾਂਓ ਲਾਗਲੇ ਪਿੰਡ ਅਖਾੜਾ ਵਿਖੇ ਦਿਨ ਰਾਤ ਦੇ ਧਰਨੇ ਤੇ ਬੈਠੇ ਲੋਕ ਕਿਸੇ ਵੀ ਹੱਦ ਤੱਕ ਇਹ ਘਾਤਕ ਫੈਕਟਰੀਆ ਬੰਦ ਕਰਾਉਣ ਲਈ ਜਾ ਸਕਣਗੇ। ਲੋਕ ਇੱਛਾਵਾਂ ਤੋ ਉਲਟ ਜਾਕੇ ਲਗਾਈਆਂ ਪੰਚਾਇਤਾਂ ਤੇ ਗ੍ਰਾਮ ਸਭਾ  ਦੀ ਮਨਜ਼ੂਰੀ  ਤੋ ਬਿਨਾਂ ਲੱਗ ਰਹੀਆਂ ਇਹ ਫੈਕਟਰੀਆ ਕਦਾਚਿਤ ਨਹੀ ਲੱਗਣ ਦਿੱਤੀਆਂ ਜਾਣਗੀਆ। ਇੰਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਇੱਥੇ ਬਾਇਓ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਚ ਦਿੱਤੇ ਵਿਸ਼ਾਲ ਧਰਨੇ ਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਨੇ ਜਿਲੇ ਭਰ ਚੋ ਇੱਕਠੇ ਹੋਏ  ਹਜ਼ਾਰਾਂ  ਮਰਦ ਔਰਤਾਂ ਦੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਹੇ। 
 
ਇਸ ਸਮੇਂ ਅਪਣੇ ਸੰਬੋਧਨ ਚ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋ ਨੇ ਕਿਹਾ ਕਿ ਜੇ ਲੋਕ ਲੜ ਕੇ ਜੀਰੇ ਦੀ ਸ਼ਰਾਬ ਫੈਕਟਰੀ ਬੰਦ ਕਰਾ ਸਕਦੇ ਹਨ, ਮੱਤੇਵਾੜਾ ਦਾ ਜੰਗਲ ਬਚਾ ਸਕਦੇ ਹਨ , ਨੂਰਪੁਰ ਬੇਟ ਦਾ ਕਾਰਕਸ ਪਲਾਂਟ ਬੰਦ ਕਰਾ ਸਕਦੇ ਹਨ ਤਾਂ ਇਹ ਕੈੰਸਰ ਤੇ ਪ੍ਰਦੁਸ਼ਨ ਫੈਲਾਉਣ ਵਾਲੀਆਂ ਫ਼ੈਕਟਰੀਆਂ ਵੀ ਬੰਦ ਕਰਵਾ ਸਕਦੇ ਹਨ। ਇਸ ਸਮੇਂ ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਬੇ ਕਿਹਾ ਕਿ ਜਿਸ ਸੰਘਰਸ਼ ਚ ਮਾਈ ਭਾਗੋਆ ਮੋਢਾ ਲਾ ਦੇਣ ਉਹ ਸੰਘਰਸ਼ ਪੱਕੇ ਤੋਰ ਤੇ ਜੇਤੂ ਹੁੰਦਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬੀਆਂ ਨੇ ਮੱਤਭੇਦਾਂ ਦੇ ਬਾਵਜੂਦ ਸਾਂਝੇ ਸੰਘਰਸ਼ ਲੜਣੇ ਸਿੱਖ ਲਏ ਹਨ ਇਸ ਲਈ ਜਿੱਤ ਯਕੀਨੀ ਹੈ। ਮਹਿਲਕਲਾਂ ਲੋਕ ਘੋਲ ਦੀ ਇਹ ਸਾਨਦਾਰ ਪਿਰਤ ਕਾਇਮ ਹੈ। 
 
ਇਸ ਸਮੇਂ ਬੋਲਦਿਆਂ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਜਗਰੂਪ ਸਿੰਘ ਹਸਨਪੁਰ, ਇੰਦਰਜੀਤ ਸਿੰਘ ਧਾਲੀਵਾਲ, ਹਰਦੀਪ ਸਿੰਘ ਬੋਪਾਰਾਏ, ਕੁਲਵਿੰਦਰ ਸਿੰਘ ਮੋਹੀ, ਤਰਸੇਮ ਸਿੰਘ ਬੱਸੂਵਾਲ, ਰਛਪਾਲ ਸਿੰਘ ਡੱਲਾ , ਸਰਪੰਚ ਚਰਨਜੀਤ ਦਿੰਘ ਭੋਗਪੁਰ, ਗੁਰਪ੍ਰੀਤ ਸਿੰਘ ਗੁਰੀ, ਸੁਖਜੀਤ ਸਿੰਘ ਸਰਪੰਚ, ਬਿਜਲੀ ਮੁਲਾਜ਼ਮ ਆਗੂ ਚਰਨਜੀਤ ਸਿੰਘ ਸੋਹਲ, ਟਰੱਕ ਯੂਨੀਅਨ ਦੇ ਆਗੂ ਬਲਦੇਵ ਸਿੰਘ ਰਸੂਲਪੁਰ, ਚੰਦ ਸਿੰਘ ਡੱਲਾ ਨੇ ਕਿਹਾ ਕਿ ਭਾਵੇਂ ਤਿੰਨ ਸਾਲ ਸੰਘਰਸ਼ ਕਰਨਾ ਪਵੇ ਅਸੀ ਲੜਾਂਗੇ ਪਰ ਪੰਚਾਇਤੀ ਚੋਣਾ ਤੇ ਜ਼ਿਮਨੀ ਚੋਣਾਂ 'ਚ ਪੰਜਾਬ ਦੀ ਨਾਲਾਇਕ ਸਰਕਾਰ ਨਾਲ ਦੋ ਦੋ ਹੱਥ ਕਰਾਂਗੇ। ਉਨ੍ਹਾਂ ਕਿਹਾ ਕਿ ਹੈਰਾਨੀ ਹੈ ਕਿ ਪੰਜਾਬ ਦੇ ਮੁੱਖ ਸੱਕਤਰ ਨਾਲ ਦੋ ਮੀਟਿੰਗਾਂ ਚ ਲੰਮੀ ਵਿਚਾਰ-ਚਰਚਾ ਦੇ ਬਾਵਜੂਦ ਪੰਜਾਬ ਸਰਕਾਰ 11 ਸਿਤੰਬਰ ਦੀ ਮੀਟਿੰਗ ਚ ਮਸਲੇ ਪ੍ਰਤੀ ਗੱਲਬਾਤ ਲਈ ਤਿਆਰ ਹੀ ਨਹੀਂ ਸੀ। ਉੱਨਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਹੁਣ ਦੋ ਧਿਰੀ ਗੱਲਬਾਤ ਚ ਲੋਕ ਹੱਕਾਂ ਤੇ ਪਹਿਰਾ ਦਿੱਤਾ ਜਾਵੇਗਾ। 
 
ਇਸ ਸਮੇਂ ਜਗਜੀਤ ਸਿੰਘ ਕਲੇਰ, ਸਰਬਜੀਤ ਸਿੰਘ ਧੂੜਕੋਟ, ਹਾਕਮ ਸਿੰਘ ਭੱਟੀਆ, ਬੇਅੱਤ ਸਿੰਘ ਬਾਣੀਏਵਾਲ, ਹਾਕਮ ਸਿੰਘ ਤੁੰਗਾ ਹੇੜੀ, ਕੁਲਦੀਪ ਸਿੰਘ ਕਾਉਕੇ, ਜਸਪਾਲ ਸਿੰਘ ਕਾਉਕੇ, ਬਹਾਦਰ ਸਿੰਘ ਲੱਖਾ, ਨਿਰਮਲ ਸਿੰਘ ਭੰਮੀਪੁਰਾ, ਚਮਕੋਰ ਸਿੰਘ ਚਚਰਾੜੀ, ਜਸਵਿੰਦਰ ਸਿੰਘ ਭਮਾਲ, ਮਨਜੀਤ ਸਿੰਘ ਸ਼ੇਰਪੁਰਾ, ਹਰਦੇਵ ਸਿੰਘ ਅਖਾੜਾ, ਸਵਰਨ ਸਿੰਘ ਅਖਾੜਾ, ਜਗਦੇਵ ਸਿੰਘ, ਨੰਨੂ ਗਿੱਲ, ਦਰਸ਼ਨ ਸਿੰਘ ਅਖਾੜਾ ਹਾਜ਼ਰ ਸਨ ।

Have something to say? Post your comment

 

ਪੰਜਾਬ

ਕਿਸਾਨਾਂ ਨੂੰ ਖਾਦਾਂ ਨਾਲ ਹੋਰ ਉਤਪਾਦ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਚਾਰ ਟੀਮਾਂ ਗਠਿਤ: ਗੁਰਮੀਤ ਖੁੱਡੀਆਂ

ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦਾ ਕੁੱਲ ਬਕਾਇਆ 364 ਕਰੋੜ ਰੁਪਏ ਤੇ ਨਿੱਜੀ ਹਸਪਤਾਲਾਂ ਦਾ ਬਕਾਇਆ 197 ਕਰੋੜ ਰੁਪਏ ਹੈ: ਡਾ. ਬਲਬੀਰ ਸਿੰਘ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ

ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ

50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੇ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਨਸ਼ਾ ਸਪਲਾਇਰਾਂ ਨਾਲ ਮਿਲੀਭੁਗਤ ਕਰਨ ਲਈ ਕੀਤਾ ਪਰਚਾ ਦਰਜ

ਪੰਜਾਬ ਸਰਕਾਰ ਨੂੰ ਅਗਸਤ ਮਹੀਨੇ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 26 ਫੀਸਦੀ ਵਾਧਾ: ਜਿੰਪਾ

ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸ-ਮੁੱਖ ਮੰਤਰੀ ਅਗਲੇ ਮਹੀਨੇ ਰੱਖਣਗੇ ਨੀਂਹ ਪੱਥਰ

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲਾ ਪੱਧਰੀ ਕੈਂਪ ਲਗਾਏ ਜਾਣਗੇ: ਡਾ. ਬਲਜੀਤ ਕੌਰ