ਪੰਜਾਬ

ਖਾਲਸਾ ਕਾਲਜ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਨਾਮਵਰ ਕੰਪਨੀਆਂ ’ਚ ਹੋਈ ਚੋਣ

ਕੌਮੀ ਮਾਰਗ ਬਿਊਰੋ | October 17, 2024 09:23 PM

ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਦੀ ਨਾਮਵਰ ਕੰਪਨੀਆਂ ਵੱਲੋਂ ਚੋਣ ਕੀਤੀ ਗਈ।ਕਾਲਜ ਦੇ ਸੀ. ਐਸ. ਈ., ਐਮ. ਈ. ਅਤੇ ਬੀ. ਸੀ. ਏ. ਵਿਭਾਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਨੋਇਡਾ, ਵੇਸਪਾਇਰ ਐਡ—ਟੈਕ ਪ੍ਰਾਈਵੇਟ ਲਿਮਟਿਡ, ਹਰਿਆਣਾ ਵਰਗੀਆਂ ਅਤੇ ਸਹਿਯਾਦਰੀ ਇੰਡਸਟਰੀਜ਼, ਪੁਣੇ ਆਦਿ ਪ੍ਰੋਕਮਾਰਟ ਵਰਗੀਆਂ ਕੰਪਨੀਆਂ ਵੱਲੋਂ ਸਾਲਾਨਾ ਪੈਕੇਜ਼ ’ਤੇ ਚੋਣ ਕੀਤੀ ਗਈ ਹੈ।

ਇਸ ਸਬੰਧੀ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੋਇਆ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਸਮੇਂ—ਸਮੇਂ ’ਤੇ ਅਜਿਹੀਆਂ ਪਲੇਸਮੈਂਟਾਂ ਦਾ ਆਯੋਜਨ ਕਰਕੇ ਰੋਜਗਾਰ ਦੇ ਸਾਧਨ ਮੁਹੱਈਆ ਕਰਵਾ ਰਿਹਾ ਹੈ।ਉਨ੍ਹਾਂ ਕਿਹਾ ਇਸੇ ਲੜੀ ਨੂੰ ਅਗਾਂਹ ਤੋਰਦਿਆਂ ਹੋਇਆ ਉਕਤ ਵਿਭਾਗਾਂ ਦੇ ਕੁਲ 40 ਵਿਦਿਆਰਥੀਆਂ ਨੇ ਆਪਣੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਭਵਿੱਖ ਨੂੰ ਉਜਵਲ ਕੀਤਾ ਹੈ। ਜਿਸ ਤਹਿਤ 17 ਵਿਦਿਆਰਥੀਆਂ ਨੂੰ 7 ਲੱਖ ਰੁਪਏ ਅਤੇ 7 ਵਿਦਿਆਰਥੀਆਂ ਨੂੰ 5 ਲੱਖ ਰੁਪਏ ਪ੍ਰਤੀ ਸਾਲ ਦੇ ਪੈਕੇਜ ਲਈ ਨਾਮਜਦ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਹੋਣਹਾਰ ਗ੍ਰੈਜੂਏਟਾਂ ਦਾ ਪ੍ਰੋਕਮਾਰਟ ਵਰਗੀਆਂ ਪ੍ਰਸਿੱਧ ਨੋਇਡਾ, ਵੇਸਪਾਇਰ ਐਡ—ਟੈਕ ਪ੍ਰਾਈਵੇਟ ਲਿਮਟਿਡ, ਹਰਿਆਣਾ ਵਰਗੀਆਂ ਅਤੇ ਸਹਿਯਾਦਰੀ ਇੰਡਸਟਰੀਜ਼, ਪੁਣੇ ਦੀਆਂ ਕੰਪਨੀਆਂ ਵੱਲੋਂ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।

ਇਸ ਮੌਕੇ ਡਾ. ਮੰਜੂ ਬਾਲਾ ਨੇ ਉਕਤ ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕਾਲਜ ’ਚ ਅਜਿਹਾ ਮਾਹੌਲ ਪੈਦਾ ਕਰਨਾ ਹੈ, ਜਿੱਥੇ ਵਿਦਿਆਰਥੀ ਅਕਾਦਮਿਕ ਅਤੇ ਵਿਅਕਤੀਗਤ ਤੌਰ ’ਤੇ ਤਰੱਕੀ ਕਰਨ।ਉਨ੍ਹਾਂ ਕਿਹਾ ਕਿ ਫੈਕਲਟੀ ਦਾ ਸਮਰਪਣ ਹੋਣਾ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਸਿਰਫ਼ ਗਿਆਨਵਾਨ ਹੀ ਨਹੀਂ, ਸਗੋਂ ਹੁਨਰਮੰਦ ਅਤੇ ਆਧੁਨਿਕ ਸੰਸਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਵਿਕਾਸ ਲਈ ਸਾਡੀ ਅਟੁੱਟ ਵਚਨਬੱਧਤਾ ਦਾ ਸਬੂਤ ਹੈ।

Have something to say? Post your comment

 

ਪੰਜਾਬ

ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ-ਮੁੱਖ ਮੰਤਰੀ

ਮੁੱਖ ਮੰਤਰੀ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਵਿਖੇ ਕੀਤਾ ਲੋਕਾਈ ਨੂੰ ਸਮਰਪਿਤ

ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਪਿੰਡ 'ਚ ਨਵੀਂ ਚੁਣੀਆਂ ਪੰਚਾਇਤਾਂ ਦਾ ਸਨਮਾਨ

ਰਾਜਨੀਤਕ ਆਗੂਆਂ ਵੱਲੋਂ ਤਖ਼ਤਾਂ ਦੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਮੰਦੀ ਸ਼ਬਦਾਵਲੀ ਅਤੀ ਨਿੰਦਣਯੋਗ: ਬਾਬਾ ਬਲਬੀਰ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ ਭਲਕੇ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਕੀਤਾ ਅਪ੍ਰਵਾਨ ਸ਼੍ਰੋਮਣੀ ਕਮੇਟੀ ਨੇ 

ਸੂਬੇ ਦੇ ਜੇਲ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ, ਜੇਲਾਂ ਨੂੰ ਪੂਰੀ ਤਰ੍ਹਾਂ ਅਪਰਾਧ ਤੇ ਮੋਬਾਈਲ ਮੁਕਤ ਕਰਨ ਦੀ ਸਖ਼ਤ ਹਦਾਇਤ

ਚੋਣ ਕਮਿਸ਼ਨ ਨੇ ਈ.ਵੀ.ਐਮ ‘ਚ ਗੜਬੜੀ ਕਰਕੇ ਬੀ.ਜੇ.ਪੀ ਨੂੰ 24 ਸੀਟਾਂ ਵੱਧ ਦਿੱਤੀਆਂ:- ਕੇਂਦਰੀ ਸਿੰਘ ਸਭਾ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਪ੍ਰੋਗਰਾਮ ਜਾਰੀ

ਫਿਰ ਬਾਦਲ ਦਲ ਦਾ ਸਿੱਖ ਵਿਰੋਧੀ ਚਿਹਰਾ ਹੋਇਆ ਬੇਨਕਾਬ,  ਨਿੱਜੀ ਫਾਇਦੇ ਲਈ ਸਿੱਖ ਸੰਸਥਾਵਾਂ ਦੀ ਦੁਰਵਰਤੋਂ