ਨੈਸ਼ਨਲ

ਕੈਨੇਡਾ ਦੇ ਸਿੱਖਾਂ ਵੱਲੋਂ ਭਾਰਤ ਦੀ ਐੰਬੈਸੀ ਵੈਨਕੂਵਰ ਸਾਹਮਣੇ ਵੱਡਾ ਪ੍ਰਦਰਸ਼ਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 19, 2024 07:24 PM

ਨਵੀਂ ਦਿੱਲੀ - ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੇ 16 ਮਹੀਨੇ ਬੀਤ ਜਾਣ ਤੇ ਵੈਨਕੂਵਰ ਕੈਨੇਡਾ ਦੇ ਸਿੱਖਾਂ ਵੱਲੋਂ ਭਾਰਤ ਦੀ ਐੰਬੈਸੀ ਵੈਨਕੂਵਰ ਸਾਹਮਣੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਗੁਰਦੁਆਰਾ ਨਾਨਕ ਦਰਬਾਰ ਦੇ ਮੈਂਬਰ  ਨਰਿੰਦਰ ਸਿੰਘ ਖਾਲਸਾ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਮੁਜਾਹਿਰੇ ਵਿਚ ਪਹੁੰਚੇ ਹੋਏ ਬੁਲਾਰਿਆ ਨੇ ਦਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫਤੇ ਕਿਹਾ ਕਿ ਅਸੀਂ ਇੱਕ ਸਾਲ ਤੋਂ ਭਾਰਤ ਵੱਲ ਦੇਖ ਰਹੇ ਸੀ ਪਰ  ਨਿੱਝਰ ਕਤਲ ਮਾਮਲੇ ‘ਚ ਚੱਲ ਰਹੀ ਜਾਂਚ ‘ਚ ਸਹਿਯੋਗ ਨਹੀਂ ਸੀ ਦੇ ਰਿਹਾ। ਅਸੀਂ ਉਨ੍ਹਾਂ ਨੂੰ ਬਹੁਤ ਕੁਝ ਦੱਸ ਚੁੱਕੇ ਹਾਂ ਅਤੇ ਦਿਖਾ ਚੁੱਕੇ ਹਾਂ । ਹੁਣ ਜਦੋਂ ਸਾਡੇ ਕੋਲ ਅਹਿਮ ਸਬੂਤ ਹਨ ਕਿ ਕੈਨੇਡਾ ਵਿੱਚ  ਨਿੱਝਰ ਸਮੇਤ ਹੋਰ ਕਈ ਕਤਲਾਂ, ਫਿਰੌਤੀਆਂ, ਹਮਲਿਆਂ ਪਿੱਛੇ “ਭਾਰਤੀ ਡਿਪਲੋਮੈਟ ਗੱਠਜੋੜ” ਦਾ ਹੱਥ ਹੈ ਤਾਂ ਅਸੀਂ ਭਾਰਤੀ ਰਾਜਦੂਤ ਤੇ ਅੱਧੀ ਦਰਜਨ ਭਾਰਤੀ ਕੂਟਨੀਤਕ ਅਧਿਕਾਰੀਆਂ ਨੂੰ ਕੈਨੇਡਾ ਹਵਾਲੇ ਕਰਨ ਦੀ ਮੰਗ ਰੱਖੀ ਤੇ ਕਿਹਾ ਕਿ ਇਨ੍ਹਾਂ ਦੀ ਕੂਟਨੀਤਕ ਛੋਟ ਖਤਮ ਕਰੋ ਤਾਂ ਭਾਰਤ ਨੇ ਨਾਂਹ ਕਰ ਦਿੱਤੀ। ਟਰੂਡੋ ਨੇ  ਕਿਹਾ ਕਿ ਹਰ ਕੈਨੇਡਾ ਵਾਸੀ ਦੀ ਜਾਨ-ਮਾਲ ਦੀ ਰਾਖੀ ਸਾਡਾ ਫਰਜ਼ ਹੈ।

ਦੂਜੇ ਪਾਸੇ ਭਾਰਤੀ ਜਸੂਸ ਸੀਸੀ ਵੰਨ ਭਾਰਤ ਨੇ ਅਮਰੀਕਨ ਦਬਾਅ ਹੇਠ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਨਾਮ ਵਾਸ਼ਿੰਗਟਨ ਪੋਸਟ ਨੇ ਵਿਕਰਮ ਯਾਦਵ ਦੱਸਿਆ ਸੀ, ਜੋ ਨਿਖਿਲ ਗੁਪਤੇ ਰਾਹੀਂ ਆਪਣੀ ਏਜੰਸੀ ਰਾਅ  ਵਾਸਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਰਵਾਉਣ ਲਈ ਯਤਨਸ਼ੀਲ ਸੀ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਝੰਡੇ ਅਤੇ ਪੋਸਟਰ ਚੁੱਕੇ ਹੋਏ ਸਨ ਜੋ ਨਿਝਰ ਦੇ ਕਤਲ ਦੀ ਜਾਂਚ ਤੇਜ ਕਰਣ ਦੇ ਭਾਰਤੀ ਸ਼ਰਾਫ਼ਤਖਾਨਿਆ ਨੂੰ ਬੰਦ ਕਰਣ ਦੀ ਮੰਗ ਕਰ ਰਹੇ ਸਨ । ਭਾਰਤੀ ਅੰਬੇਸ਼ੀ ਮੂਹਰੇ ਹੋਣ ਵਾਲੇ ਮੁਜਾਹਿਰੇ ਕਰਕੇ ਵੈਨਕੂਵਰ ਪੁਲਿਸ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਜਿਸ ਨੇ ਐਬੈਸੀ ਦੇ ਸਾਹਮਣੇ ਵਾਲੀ ਸੜਕ ਦੋਨਾਂ ਪਾਸਿਆਂ ਤੋਂ ਬੰਦ ਕੀਤੀ ਹੋਈ ਸੀ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਬੰਧਕਾਂ ਵਿੱਚੋਂ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਗੁਰਭੇਜ ਸਿੰਘ ਬਾਠ, ਭਾਈ ਅਮਰਜੀਤ ਸਿੰਘ, ਭਾਈ ਭੁਪਿੰਦਰ ਸਿੰਘ ਹੋਠੀ ਅਤੇ ਸਿਖਸ ਫੋਰ ਜਸਟਿਸ ਤੋਂ ਭਾਈ ਮਨਜਿੰਦਰ ਸਿੰਘ ਖਾਲਸਾ ਅਤੇ ਭਾਈ ਜਸਪ੍ਰੀਤ ਸਿੰਘ ਬਾਠ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

Have something to say? Post your comment

 

ਨੈਸ਼ਨਲ

ਦੁਬਈ ਵਿੱਚ ਮਹਾਂਵੀਰ ਅੰਤਰਰਾਸ਼ਟਰੀ ਵੀਰਾ ਕਾਨਫਰੰਸ "ਅਮੁਧਾ" ਸੰਪੰਨ

ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ 'ਚ 2 ਮੁਲਜ਼ਮ ਦੋਸ਼ੀ ਕਰਾਰ, 31 ਅਕਤੂਬਰ ਨੂੰ ਹੋਵੇਗਾ ਸਜ਼ਾ ਦਾ ਐਲਾਨ

ਡਾ. ਮਨਮੋਹਨ ਸਿੰਘ ਨੂੰ "ਭਾਰਤ ਰਤਨ" ਨਾਲ ਸਨਮਾਨਿਤ ਕੀਤਾ ਜਾਵੇ - ਨਾਮਧਾਰੀ ਸਿੱਖ

ਐੱਸਕੇਐੱਮ ਨੇ ਕਿਸਾਨਾਂ ਨੂੰ ਮੰਡੀ ਸਿਸਟਮ ਅਤੇ ਲੋਕਾਂ ਦੀ ਖੁਰਾਕ ਸੁਰੱਖਿਆ ਦੀ ਰੱਖਿਆ ਲਈ ਐਫਸੀਆਈ ਨੂੰ ਬਚਾਉਣ ਦਾ ਸੱਦਾ ਦਿੱਤਾ

ਨੈਸ਼ਨਲ ਅਪ੍ਰੈਂਟਿਸਸ਼ਿਪ ਕੌਂਸਲ ਦੇ ਉਪ-ਚੇਅਰਮੈਨ ਵਜੋਂ ਨਿਯੁਕਤ ਹੋਏ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ

ਸੰਸਦ ਮੈਂਬਰ ਵਿਕਰਮ ਸਾਹਨੀ ਨੇ ਬੈਂਕ ਵਿੱਚ 30 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ, 500 ਹੋਰ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ

ਤਖ਼ਤ ਅਤੇ ਸਿੰਘ ਸਾਹਿਬਾਨ ਨਾਲ ਕਿਸੇ ਵੀ ਸਿਆਸੀ ਵਿਅਕਤੀ ਦਾ ਅਪਮਾਨ ਜਨਕ ਵਤੀਰਾ ਬਰਦਾਸ਼ਤ ਯੋਗ ਨਹੀਂ : ਸਿੱਖ ਫੈਡਰੇਸ਼ਨ ਯੂਕੇ

ਸਥਾਨ ਦੀ ਘਾਟ ਅਤੇ ਝੋਨੇ ਦੀ ਖਰੀਦ ਸੰਕਟ ਲਈ ਐਫਸੀਆਈ ਜ਼ਿੰਮੇਵਾਰ: ਸੰਯੁਕਤ ਕਿਸਾਨ ਮੋਰਚਾ 

ਅਮਰੀਕਾ ਨੇ ਵਿਕਾਸ ਯਾਦਵ ਦਾ ਪਨੂੰ ਕੇਸ ਵਿਚ ਜਾਰੀ ਕੀਤਾ ਮੋਸਟ ਵਾਂਟੇਡ ਇਸ਼ਤਿਹਾਰ

ਕੈਨੇਡਾ ਪੁਲਿਸ ਵੱਲੋਂ ਮੁੜ ਜਾਰੀ ਹੋਈ ਚੇਤਾਵਨੀ ਸਿੱਖ ਭਾਈਚਾਰੇ ਲਈ