ਪੰਜਾਬ

ਪਿੰਡਾਂ ਦਾ ਸਰਬ-ਪੱਖੀ ਵਿਕਾਸ ਕਰਵਾਉਣਾ ਪੰਚਾਇਤਾਂ ਦੇ ਮੋਢਿਆਂ 'ਤੇ ਅਹਿਮ ਜ਼ਿੰਮੇਵਾਰੀ: ਕੁਲਵੰਤ ਸਿੰਘ

ਕੌਮੀ ਮਾਰਗ ਬਿਊਰੋ | October 22, 2024 09:31 PM


ਐਸ.ਏ.ਐਸ. ਨਗਰ- ਪੰਜਾਬ ਭਰ 'ਚ 15 ਅਕਤੂਬਰ ਨੂੰ ਹੋਈਆਂ ਗ੍ਰਾਮ ਪੰਚਾਇਤੀ ਚੌਣਾਂ 'ਚ ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ ਅਧੀਨ ਪੈਂਦੇ ਪਿੰਡਾਂ ਵਿਖੇ ਚੌਣਾਂ ਸ਼ਾਂਤੀਪੂਰਵਕ ਢੰਗ ਨਾਲ ਹੋਣ ਉਪਰੰਤ ਚੁਣੀਆਂ ਗਈਆਂ ਨਵੀਆਂ ਪੰਚਾਇਤਾਂ (ਸਰਪੰਚ ਅਤੇ ਪੰਚ) ਵੱਲੋਂ ਵੱਡੇ ਪੱਧਰ 'ਤੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੂੰ ਮਿਲਣ ਦਾ ਸਿਲਸਲਾ ਲਗਾਤਾਰ ਜਾਰੀ ਹੈ |

ਬੀਤੇ ਦਿਨ 21 ਅਕਤੂਬਰ ਤੱਕ 58 ਪਿੰਡਾਂ ਦੀਆਂ ਪੰਚਾਇਤਾਂ ਹਲਕਾ ਵਿਧਾਇਕ ਨੂੰ ਮਿਲਕੇ ਭਰੋਸਾ ਦੇ ਚੁੱਕੀਆਂ ਹਨ ਕਿ ਉਹ ਹਲਕਾ ਵਿਧਾਇਕ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਇਮਾਨਦਾਰੀ ਨਾਲ ਕੰਮ ਕਰਕੇ ਆਪਣੇ ਪਿੰਡਾਂ ਦਾ ਵਿਕਾਸ ਕਰਨਗੀਆਂ। ਅੱਜ ਯਾਨੀ 22 ਅਕਤੂਬਰ ਨੂੰ 4 ਪਿੰਡਾਂ ਸ਼ਿਆਮਪੁਰ, ਗੀਗੇਮਾਜਰਾ, ਗੋਬਿੰਦਗੜ੍ਹ ਅਤੇ ਢੇਲਪੁਰ ਦੇ ਲੋਕਾਂ ਵੱਲੋਂ ਚੁਣੀਆਂ ਪੰਚਾਇਤਾਂ ਦੇ ਸਰਪੰਚ ਅਤੇ ਪੰਚ ਹਲਕਾ ਵਿਧਾਇਕ ਨੂੰ ਮਿਲੇ ਅਤੇ ਚੌਣਾਂ ਅਮਨ ਸ਼ਾਂਤੀ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਕਰਵਾਉਣ ਲਈ ਸਰਕਾਰ ਖਾਸ ਕਰਕੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਸੋਚ ਦੀ ਲੀਹ 'ਤੇ ਚੱਲਦਿਆਂ ਆਪਣੇ ਪਿੰਡਾਂ ਦਾ ਵਿਕਾਸ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕਰਨਗੇ।

ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਜਿੱਤੇ ਹੋਏ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪਿੰਡਾਂ 'ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਮੂਹ ਵੋਟਰਾਂ ਅਤੇ ਆਮ ਨਾਗਰਿਕਾਂ ਦਾ ਵੀ ਧੰਨਵਾਦ ਕੀਤਾ। ਸ. ਕੁਲਵੰਤ ਸਿੰਘ ਨੇ ਚੌਣ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਦੇ ਦਫਤਰ ਪੁੱਜੇ ਵੱਡੀ ਗਿਣਤੀ ਸਰਪੰਚਾਂ ਅਤੇ ਪੰਚਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣ ਲਈ ਪ੍ਰੇਰਿਆ।

ਉਨ੍ਹਾਂ ਕਿਹਾ ਕਿ ਸਰਪੰਚ ਕਿਸੇ ਇੱਕ ਪਾਰਟੀ ਦਾ ਨਹੀ ਹੁੰਦਾ ਸਗੋਂ ਉਹ ਪੂਰੇ ਪਿੰਡ ਦਾ ਸਰਪੰਚ ਹੁੰਦਾ ਹੈ। ਇਸ ਲਈ ਪਿੰਡ ਦਾ ਵਿਕਾਸ ਬਿਨ੍ਹਾਂ ਕਿਸੇ ਭੇਦ-ਭਾਵ ਦੇ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਕੀਤਾ ਜਾਵੇ ਅਤੇ ਪੈਸੇ ਦੀ ਵਰਤੋਂ ਉਨ੍ਹਾਂ ਕੰਮਾਂ 'ਤੇ ਹੀ ਕੀਤੀ ਜਾਵੇ ਜੋ ਲੋਕ ਹਿੱਤ 'ਚ ਕਰਨੇ ਜਰੂਰੀ ਹਨ ਤਾਂ ਜੋ ਵਿਕਾਸ ਦੇ ਨਾਲ-ਨਾਲ ਆਪਸੀ ਭਾਈਚਾਰਾ ਵੀ ਮਜਬੂਤ ਹੋਵੇ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵੱਲ ਧਿਆਨ ਦਿੱਤਾ ਜਾਵੇ।

ਸ. ਕੁਲਵੰਤ ਸਿੰਘ ਨੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਇਹ ਭਰੋਸਾ ਦਿੱਤਾ ਕਿ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿਥੇ ਸਮੇਂ 'ਚ ਮੁਕੰਮਲ ਕੀਤਾ ਜਾਵੇਗਾ ਅਤੇ ਨਵੇਂ ਕੰਮਾਂ ਦੇ ਐਸਟੀਮੇਟ ਤਿਆਰ ਕਰਕੇ ਲੋੜੀਂਦੇ ਫੰਡ ਜੁਟਾਉਣ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ।

ਇਸ ਮੌਕੇ ਸ. ਸਰਬਜੀਤ ਸਿੰਘ ਮਿਉਂਸੀਪਲ ਕੌਂਸਲਰ, ਸ. ਕੁਲਦੀਪ ਸਿੰਘ ਸਮਾਣਾ, ਸ. ਪਰਮਜੀਤ ਸਿੰਘ, ਡਾ. ਕੁਲਦੀਪ ਸਿੰਘ, ਮਾਸਟਰ ਭੁਪਿੰਦਰ ਸਿੰਘ ਭਿੰਦਾ, ਸ. ਜਸਪਾਲ ਸਿੰਘ, ਸ. ਹਰਪਾਲ ਸਿੰਘ ਚੰਨਾ, ਸ. ਹਰਮੇਸ਼ ਸਿੰਘ ਕੁੰਬੜਾ, ਸ. ਅਕਬਿੰਦਰ ਸਿੰਘ ਗੋਸਲ, ਸ. ਆਰ.ਪੀ. ਸ਼ਰਮਾ, ਸ. ਅਵਤਾਰ ਸਿੰਘ ਮੌਲੀ ਬੈਦਵਾਣ, ਸ. ਤਰਲੋਚਨ ਸਿੰਘ ਅਤੇ ਹੋਰ ਉੱਘੀਆਂ ਸਖ਼ਸ਼ਅਤਾਂ ਹਾਜ਼ਰ ਸਨ।

Have something to say? Post your comment

 

ਪੰਜਾਬ

ਭਾਜਪਾ ਨੇ ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣ ਲਈ ਤਿੰਨ ਉਮੀਦਵਾਰਾਂ ਦੇ ਨਾਂ ਐਲਾਨੇ, ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਮੈਦਾਨ 'ਚ

ਮੈਗਾ ਪੇਰੈਂਟ ਟੀਚਰ ਮੀਟ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ-ਡਾ. ਬਲਜੀਤ ਕੌਰ

ਝੋਨੇ ਦੀ ਖਰੀਦ ਚ ਅੜਿੱਕੇ ਢਾਹ ਕੇ ਕੇਂਦਰ ਕਿਸਾਨਾਂ ਨਾਲ ਧ੍ਰੋਹ ਕਮਾ ਰਿਹੈ: ਹਰਦੀਪ ਸਿੰਘ ਮੁੰਡੀਆ

ਖ਼ਾਲਸਾ ਕਾਲਜ ਲਾਅ ਵਿਖੇ ਮੂਟ ਕੋਰਟ ਮੁਕਾਬਲਾ ਕਰਵਾਇਆ ਗਿਆ

ਸੀਐੱਸਆਰ ਫੰਤ ਤਹਿਤ ਢਕਾਂਨਸੂ ਕਲਾਂ ਸਕੂਲ ਵਿੱਚ ਈ-ਲਰਨਿੰਗ ਡਿਜੀਟਲ ਲਾਇਬ੍ਰੇਰੀ ਦਾ ਹੋਇਆ ਉਦਘਾਟਨ

68ਵੀਆਂ ਪੰਜਾਬ ਸਕੂਲ ਖੇਡਾਂ ਵੁਸ਼ੂ ਦੇ ਮੁਕਾਬਲਿਆਂ ਦੀ ਜਲੰਧਰ ਵਿਖੇ ਹੋਈ ਸ਼ਾਨਦਾਰ ਸ਼ੁਰੂਆਤ

ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਝੋਨੇ ਦੇ ਖਰੀਦ ਕਾਰਜਾਂ ਦਾ ਮਸਲਾ ਚੁੱਕਿਆ

 ਕਿਸਾਨ ਅੰਦੋਲਨ ਦਾ ਬਦਲਾ ਲੈਣਾ ਚਾਹੁੰਦੀ ਹੈ ਕੇਂਦਰ ਦੀ ਭਾਜਪਾ ਸਰਕਾਰ 

ਸਿੱਖਿਆ ਖੇਤਰ ’ਚ ਕ੍ਰਾਂਤੀਕਾਰੀ ਬਦਲਾਅ ਦੇ ਰਾਹ ’ਤੇ ਪੰਜਾਬ, ਸਰਕਾਰੀ ਸਕੂਲਾਂ ਦੇ ਮੈਗਾ ਪੀ.ਟੀ.ਐਮ. ਵਿੱਚ 27 ਲੱਖ ਮਾਪਿਆਂ ਨੇ ਸ਼ਿਰਕਤ ਕੀਤੀ-ਮੁੱਖ ਮੰਤਰੀ

ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਬਿਆਨਬਾਜ਼ੀ ਦੀ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕੀਤੀ ਨਿਖੇਧੀ