ਪੰਜਾਬ

ਖ਼ਾਲਸਾ ਕਾਲਜ ਲਾਅ ਵਿਖੇ ਮੂਟ ਕੋਰਟ ਮੁਕਾਬਲਾ ਕਰਵਾਇਆ ਗਿਆ

ਕੌਮੀ ਮਾਰਗ ਬਿਊਰੋ | October 22, 2024 10:04 PM

ਅੰਮ੍ਰਿਤਸਰ-¸ਖਾਲਸਾ ਕਾਲਜ ਆਫ਼ ਲਾਅ ਵਿਖੇ ਮੂਟ ਕੋਰਟ ਮੁਕਾਬਲਾ ਕਰਵਾਇਆ ਗਿਆ। ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਸਹਿਯੋਗ ਨਾਲ ਕਾਲਜ ਮੂਟ ਕੋਰਟ ਸੋਸਾਇਟੀ ਵੱਲੋਂ ਕਰਵਾਈ ਗਈ ਉਕਤ ਪ੍ਰਤੀਯੋਗਤਾ ’ਚ ਜ਼ਿਲ੍ਹਾ ਅਦਾਲਤਾਂ, ਅੰਮ੍ਰਿਤਸਰ ਦੇ ਸੀਨੀਅਰ ਐਡਵੋਕੇਟ ਸ: ਮਨਦੀਪ ਸਿੰਘ ਅਰੋੜਾ, ਸ. ਰਾਜਨ ਕਟਾਰੀਆ ਅਤੇ ਸ: ਗੁਰਪ੍ਰੀਤ ਸਿੰਘ ਪਾਹਵਾ ਨੇ ਮੂਟ ਕੋਰਟ ਮੁਕਾਬਲੇ-2024 ਦੇ ਪ੍ਰਜ਼ਾਈਡਿੰਗ ਜੱਜ ਸਾਹਿਬਾਨ ਵਜੋਂ ਭੂਮਿਕਾ ਨਿਭਾਈ।

ਇਸ ਸਬੰਧੀ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੇ ਵਕਾਲਤ ਸਬੰਧੀ ਤਜਰਬੇ ’ਚ ਵਾਧਾ ਕਰਨ ਅਤੇ ਭਵਿੱਖ ’ਚ ਪੇਸ਼ੇ ਬਾਰੇ ਪ੍ਰੱਪਕ ਬਣਾਉਣ ਦੇ ਤਹਿਤ ਮੂਟ ਕੋਰਟ ਮੁਕਾਬਲਾ-2024 ਦਾ ਆਯੋਜਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੇ ਮੁੱਢਲੇ ਦੌਰ ’ਚ ਵਿਦਿਆਰਥੀਆਂ ਦੀਆਂ ਕੁੱਲ 18 ਟੀਮਾਂ ਨੇ ਭਾਗ ਲਿਆ। ਮੁਕਾਬਲੇ ਦੌਰਾਨ 5 ਅਦਾਲਤੀ ਕਮਰਿਆਂ ’ਚ ਕੁਲ 18 ਟੀਮਾਂ ਨੇ ਇਕੋ ਸਮੇਂ ਹੀ ਆਪਣੇ ਕੇਸਾਂ ’ਤੇ ਬਹਿਸ ਕੀਤੀ। ਜਿਸ ’ਚੋਂ 8 ਟੀਮਾਂ ਨੂੰ ਸਕੋਰ ਦੇ ਆਧਾਰ ’ਤੇ ਸ਼ੁਰੂਆਤੀ ਦੌਰ ’ਚੋਂ ਸੈਮੀਫਾਈਨਲ ਗੇੜ ਲਈ ਚੁਣਿਆ ਗਿਆ ਸੀ।

ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਨਾਕ ਆਊਟ ਦੌਰ ਸੀ ਅਤੇ 8 ’ਚੋਂ ਸਿਰਫ਼ 2 ਟੀਮਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਸਕੀਆਂ। ਉਨ੍ਹਾਂ ਕਿਹਾ ਕਿ ਮੂਟ ਕੋਰਟ ਮੁਕਾਬਲੇ ਦੇ ਫਾਈਨਲ ਰਾਊਂਡ ਦੇ ਐਡਵੋਕੇਟ ਸ: ਅਰੋੜਾ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ਜਿਸ ’ਚ ਬੀ. ਏ. ਐੱਲ. ਐੱਲ. ਬੀ. ਸਮੈਸਟਰ 7ਵੇਂ ਦੀ ਕਵੀਸ਼ ਮਹਿਰਾ, ਖੁਸ਼ੀ ਅਤੇ ਨਾਜ਼ੀਆ ਗਰੋਵਰ ਨੇ ਸਰਵੋਤਮ ਟੀਮ ਦਾ ਸਥਾਨ ਹਾਸਲ ਕੀਤਾ। ਜਦ ਕਿ ਬੀ. ਏ. ਐੱਲ. ਐੱਲ. ਬੀ. (ਐੱਫ਼. ਵਾਈ. ਆੲਂੀ. ਸੀ.) ਸਮੈਸਟਰ 5ਵਾਂ ਦੀ ਮਿਥਿਲਾ, ਸ਼ਿਵਾਂਗੀ ਅਤੇ ਪਲਕ ਨੇ ਰਨਰਅੱਪ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਕਿਹਾ ਕਿ ਹੋਰਨਾਂ ’ਚ ਮਥਿਲਾ ਨੇ ਸਰਵੋਤਮ ਸਪੀਕਰ ਅਤੇ ਬੀ. ਏ. ਐੱਲ. ਐੱਲ. ਬੀ. (ਐੱਫ਼. ਵਾਈ. ਆੲਂੀ. ਸੀ.) ਸਮੈਸਟਰ 7ਵਾਂ ਦੀ ਟਵਿੰਕਲ ਮਹਾਜਨ ਨੇ ਰਨਰਅੱਪ ਸਪੀਕਰ ਦਾ ਖਿਤਾਬ ਆਪਣੇ ਨਾਮ ਕੀਤਾ। ਜਦਕਿ ਬੀ. ਏ. ਐੱਲ. ਐੱਲ. ਬੀ. (ਐੱਫ਼. ਵਾਈ. ਆੲਂੀ. ਸੀ.) ਸਮੈਸਟਰ 7ਵਾਂ ਦੀ ਨਾਜ਼ੀਆ ਨੇ ਸਰਵੋਤਮ ਖੋਜਕਰਤਾ ਦਾ ਖਿਤਾਬ ਜਿੱਤਿਆ। ਉਨ੍ਹਾਂ ਕਿਹਾ ਕਿ ਪ੍ਰਤੀਯੋਗਤਾ ਮੌਕੇ ਟੀਮ ਨੰਬਰ 18 ਅਤੇ ਟੀਮ ਨੰਬਰ 8 ਨੇ ਕ੍ਰਮਵਾਰ ਸਰਵੋਤਮ ਯਾਦਗਾਰੀ ਖਿਤਾਬ ਪ੍ਰਾਪਤ ਕੀਤਾ।

ਇਸ ਮੌਕੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਮੂਟ ਪ੍ਰੋਪੋਜ਼ੀਸ਼ਨ ਦੀ ਸ਼ਲਾਘਾ ਕਰਦਿਆਂ ਕਚਹਿਰੀਆਂ ’ਚ ਕੇਸਾਂ ਦੀ ਤਿਆਰੀ ਲਈ ਸਖ਼ਤ ਮਿਹਨਤ ਕਰਨ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਕਾਲਜ ਅਤੇ ਵਿਦਿਆਰਥੀ ਹਾਜ਼ਰ ਸਨ।

Have something to say? Post your comment

 

ਪੰਜਾਬ

ਭਾਜਪਾ ਨੇ ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣ ਲਈ ਤਿੰਨ ਉਮੀਦਵਾਰਾਂ ਦੇ ਨਾਂ ਐਲਾਨੇ, ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਮੈਦਾਨ 'ਚ

ਮੈਗਾ ਪੇਰੈਂਟ ਟੀਚਰ ਮੀਟ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ-ਡਾ. ਬਲਜੀਤ ਕੌਰ

ਝੋਨੇ ਦੀ ਖਰੀਦ ਚ ਅੜਿੱਕੇ ਢਾਹ ਕੇ ਕੇਂਦਰ ਕਿਸਾਨਾਂ ਨਾਲ ਧ੍ਰੋਹ ਕਮਾ ਰਿਹੈ: ਹਰਦੀਪ ਸਿੰਘ ਮੁੰਡੀਆ

ਸੀਐੱਸਆਰ ਫੰਤ ਤਹਿਤ ਢਕਾਂਨਸੂ ਕਲਾਂ ਸਕੂਲ ਵਿੱਚ ਈ-ਲਰਨਿੰਗ ਡਿਜੀਟਲ ਲਾਇਬ੍ਰੇਰੀ ਦਾ ਹੋਇਆ ਉਦਘਾਟਨ

ਪਿੰਡਾਂ ਦਾ ਸਰਬ-ਪੱਖੀ ਵਿਕਾਸ ਕਰਵਾਉਣਾ ਪੰਚਾਇਤਾਂ ਦੇ ਮੋਢਿਆਂ 'ਤੇ ਅਹਿਮ ਜ਼ਿੰਮੇਵਾਰੀ: ਕੁਲਵੰਤ ਸਿੰਘ

68ਵੀਆਂ ਪੰਜਾਬ ਸਕੂਲ ਖੇਡਾਂ ਵੁਸ਼ੂ ਦੇ ਮੁਕਾਬਲਿਆਂ ਦੀ ਜਲੰਧਰ ਵਿਖੇ ਹੋਈ ਸ਼ਾਨਦਾਰ ਸ਼ੁਰੂਆਤ

ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਝੋਨੇ ਦੇ ਖਰੀਦ ਕਾਰਜਾਂ ਦਾ ਮਸਲਾ ਚੁੱਕਿਆ

 ਕਿਸਾਨ ਅੰਦੋਲਨ ਦਾ ਬਦਲਾ ਲੈਣਾ ਚਾਹੁੰਦੀ ਹੈ ਕੇਂਦਰ ਦੀ ਭਾਜਪਾ ਸਰਕਾਰ 

ਸਿੱਖਿਆ ਖੇਤਰ ’ਚ ਕ੍ਰਾਂਤੀਕਾਰੀ ਬਦਲਾਅ ਦੇ ਰਾਹ ’ਤੇ ਪੰਜਾਬ, ਸਰਕਾਰੀ ਸਕੂਲਾਂ ਦੇ ਮੈਗਾ ਪੀ.ਟੀ.ਐਮ. ਵਿੱਚ 27 ਲੱਖ ਮਾਪਿਆਂ ਨੇ ਸ਼ਿਰਕਤ ਕੀਤੀ-ਮੁੱਖ ਮੰਤਰੀ

ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਬਿਆਨਬਾਜ਼ੀ ਦੀ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕੀਤੀ ਨਿਖੇਧੀ