ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਦੇ ਨਾਲ ਸੂਬੇ ਦੇ ਵਿਕਾਸ ਦੇ ਸਬੰਧ ਵਿਚ ਵੱਖ-ਵੱਖ ਵਿਕਾਸਤਾਮਕ ਪਰਿਯੋਜਨਾਵਾਂ ਤੇ ਯੋਜਨਾਵਾਂ ਤੇ ਚਰਚਾ ਤੇ ਵਿਚਾਰ-ਵਟਾਂਦਰਾਂ ਹੋਇਆ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਆਉਣ ਵਾਲ ਸਮੇਂ ਵਿਚ ਹਰਿਆਣਾ ਤੇ ਕੇਂਦਰ ਦੀ ਡਬਲ ਇੰਜਨ ਦੀ ਸਰਕਾਰ ਸੂਬੇ ਦੀ ਵਿਕਾਸ ਦੀ ਗਤੀ ਨੂੰ ਹੋਰ ਤੇਜੀ ਨਾਲ ਵਧਾਇਗੀ ਅਤੇ ਵਿਕਾਸ ਦੇ ਮਾਮਲੇ ਵਿਚ ਨੌਨ-ਸਟਾਪ ਹਰਿਆਣਾ –ਵੱਧਦਾ ਹੋਇਆ ਹਰਿਆਣਾ ਹੋਵੇਗਾ।
ਮੁੱਖ ਮੰਤਰੀ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਨਾਲ ਮੁਲਾਕਾਤ ਕਰਨ ਬਾਅਦ ਹਰਿਆਣਾ ਭਵਨ, ਨਵੀਂ ਦਿੱਲੀ ਵਿਚ ਮੀਡੀਆ ਪਰਸਨਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਾਜੀਵ ਜੇਟਲੀ ਵੀ ਮੌਜੂਦ ਸਨ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨ ਹਰਿਆਣਾ ਵਿਧਾਨਸਭਾ ਵਿਚ ਸਾਰੇ ਨਵੇਂ ਨਿਯੁਕਤ ਵਿਧਾਇਕਾਂ ਨੇ ਸੁੰਹ ਚੁੱਕੀ ਸੀ ਅਤੇ ਅੱਜ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਕਈ ਅਹਿਮ ਵਿਸ਼ਿਆਂ ਤੇ ਚਰਚਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਵਿਕਾਸ ਦੀ ਗਤੀ ਵਿਚ ਤੇਜੀ ਲਿਆਉਣ ਤਾਂ ਜੋ ਲੋਕਾਂ ਦੇ ਜੀਵਨ ਨੁੰ ਸਰਲ ਅਤੇ ਸੁਗਮ ਬਣਾਇਆ ਜਾ ਸਕੇ। ਇਸੀ ਲੜੀ ਵਿਚ ਪਿਛਲੇ ਦਿਨਾਂ ਉਨ੍ਹਾਂ ਦੀ ਨਵੀਂ ਦਿੱਲੀ ਵਿਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦੇ ਨਾਲ ਮੀਟਿੰਗਾਂ ਹੋਈਆਂ ਹਨ। ਜਿਸ ਵਿਚ ਕਈ ਪਰਿਯੋਜਨਾਵਾਂ ਨੂੰ ਮੰਜੂਰੀ ਦਿੱਤੀ ਗਈ ਹੈ।
ਅਸੀਂ ਹਰਿਆਣਾ ਨੂੰ ਵਿਕਾਸ ਦੇ ਮੱਦੇਨਜਰ ਨਵੀਂ ਉਚਾਈਆਂ ਤਕ ਪਹੁੰਚਾਉਣ ਦਾ ਕੰਮ ਕਰਾਂਗੇ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹਰਿਆਣਾ ਨੂੰ ਵਿਕਾਸ ਦੇ ਮੱਦੇਨਜਰ ਨਾਲ ਨਵੀਂ ਉਚਾਈਆਂ ਤਕ ਪਹੁੰਚਾਉਣ ਦਾ ਕੰਮ ਕਰਾਂਗੇ। ਇੰਨ੍ਹਾਂ ਪਰਿਯੋਜਨਾਵਾਂ ਤਹਿਤ ਗੁਰੂਗ੍ਰਾਮ ਵਿਚ ਮੈਟਰੋ ਰੇਲ ਤੇ ਰੀਜਨਲ ਰੈਪਿਡ ਟ੍ਰਾਂਜਿਟ ਸਿਸਟਮ (ਆਰਆਰਟੀਐਸ) ਦਾ ਵਿਸਤਾਰੀ ਕਰਣ ਹੋਵੇਗਾ ਤਾਂ ਉੱਥੇ ਹੀ ਸਰਾਏ ਕਾਲੇਖਾਂ ਤੋਂ ਪਾਣੀਪਤ ਤਕ ਜਾਣ ਵਾਲੀ ਆਰਆਰਟੀਐਸ ਪਰਿਯੋਜਨਾ ਨੂੰ ਕਰਨਾਲ ਤਕ ਵਧਾਉਣ ਦਾ ਕੰਮ ਹੇਵਗਾ। ਇਸੀ ਤਰ੍ਹਾ, ਹਰਿਆਣਾ ਵਿਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਦੇ ਲਾਗੂ ਕਰਨ ਨਾਲ ਲੋਕਾਂ ਨੁੰ ਆਵਾਜਾਈ ਜਾਮ ਤੋਂ ਨਿਜਾਤ ਮਿਲੇਗੀ ਅਤੇ ਉਨ੍ਹਾਂ ਦਾ ਸਫਰ ਸੁਗਮ ਤੇ ਸਰਲ ਹੋਵੇਗਾ।
ਪਿਛਲੇ 10 ਸਾਲਾਂ ਵਿਚ ਮੌਜੁਦਾ ਮੋਦੀ ਸਰਕਾਰ ਨੇ ਮਹਿਲਾਵਾਂ ਨੂੰ ਮਜਬੂਤ ਕਰਨ ਦਾ ਕੀਤਾ ਕੰਮ – ਮੁੱਖ ਮੰਤਰੀ
ਹਰਿਆਣਾ ਵਿਧਾਨਸਭਾ ਵਿਚ ਮਹਿਲਾਵਾਂ ਦੀ ਇਸ ਵਾਰ ਬਿਹਤਰ ਗਿਣਤੀ ਹੋਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਹਰਿਆਣਾ ਦੇ ਪਾਣੀਪਤ ਤੋਂ ਕੀਤੀ ਸੀ ਅਤੇ ਪਿਛਲੇ 10 ਸਾਲਾਂ ਵਿਚ ਮੌਜੂਦਾ ਮੋਦੀ ਸਰਕਾਰ ਨੇ ਮਹਿਲਾਵਾਂ ਨੂੱ ਮਜਬੂਤ ਕਰਨ ਦਾ ਕੰਮ ਕੀਤਾ ਹੈ। ਇਸ ਲੜੀ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਨਾਰੀ ਸ਼ਕਤੀ ਵੰਦਨ ਬਿੱਲ ਪਾਸ ਕਰ ਕੇ ਮਹਿਲਾਵਾਂ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਜਿੱਥੇ ਭੈਣ-ਬੇਟੀਆ ਵਿਧਾਨਸਭਾਵਾਂ ਵਿਚ ਆਪਣੀ ਮੌਜੂਦਗੀ ਵੱਧ ਗਿਣਤੀ ਵਿਚ ਦਰਜ ਕਰ ਪਾਉਣਗੀਆਂ। ਉੱਥੇ ਦੂਜੇ ਪਾਸ ਵਿਕਾਸ ਦੀ ਗਤੀ ਵਿਚ ਉਨ੍ਹਾਂ ਦੀ ਵੀ ਅਹਿਮ ਭਾਗੀਦਾਰੀ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਨੂੰ ਮਜਬੂਤ ਕਰਨ ਦੇ ਮੱਦੇਨਜਰ ਨਾਰੀ ਸ਼ਕਤੀ ਵੰਦਨ ਬਿੱਲ ਲਿਆ ਕੇ ਇਕ ਤੋਹਫਾ ਦੇਣ ਦਾ ਕੰਮ ਕੀਤਾ ਹੈ। ਜਿਸ ਦੀ ਵਜ੍ਹਾ ਨਾਲ ਹੁਣ ਮਹਿਲਾਵਾਂ ਮਜਬੂਤ ਹੋਣ ਦੇ ਨਾਲ-ਨਾਲ ਨਵੇਂ ਮੁਕਾਮਾਂ ਨੂੰ ਵੀ ਛੋਹ ਪਾਉਣਗੀਆਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹ ਨੂੰ ਮਜਬੂਤ ਕਰਨ ਦੇ ਨਾਲ-ਨਾਲ ਡਰੋਨ ਦੀਦੀ ਵਰਗੀ ਯੋਜਨਾਵਾਂ ਨੂੰ ਲਾਗੂ ਕੀਤਾ ਹੈ ਤਾਂ ਜੋ ਮਹਿਲਾਵਾਂ ਦੀ ਕੁਸ਼ਲਤਾ ਵਿਚ ਨਿਪੁੰਣਤਾ ਵੀ ਆ ਸਕੇ। ਉਨ੍ਹਾਂ ਨੇ ਕਿਹਾ ਕਿ ਡਰੋਨ ਦੀਦੀ ਵਰਗੀ ਯੋਜਨਾਵਾਂ ਨੁੰ ਡਬਲ ਇੰਜਨ ਦੀ ਸਰਕਾਰ ਲਗਾਤਾਰ ਲਾਗੂ ਕਰ ਰਿਹਾ ਹੈ।
ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ , ਝੋਨੇ ਦਾ ਇਕ=-ੲਕ ਦਾਨਾ ਖਰੀਦਿਆ ਜਾਵੇ – ਮੁੱਖ ਮੰਤਰੀ
ਕਿਸਾਨਾਂ ਦੇ ਝੋਨੇ ਦੇ ਉਠਾਨ ਤੇ ਖਰੀਦ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਹਨ ਕਿ 17 ਫੀਸਦੀ ਤਕ ਦੇ ਨਮੀ ਵਾਲੇ ਝੋਨੇ ਦਾ ਇਕ-ਇਕ ਦਾਨੇ ਦੀ ਖਰੀਦ ਹੋਣੀ ਚਾਹੀਦੀ ਹੈ ਅਤੇ ਇਸ ਸਬੰਧ ਵਿਚ ਜੇਕਰ ਕਿਸੇ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਕੌਮਾਂਤਰੀ ਗੀਤਾ ਮਹੋਤਸਵ ਦੇਸ਼ ਤੇ ਵਿਦੇਸ਼ ਵਿਚ ਵੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ – ਮੁੱਖ ਮੰਤਰੀ
ਕੌਮਾਂਤਰੀ ਗੀਤਾ ਮਹੋਸਤਵ ਦੇ ਪ੍ਰਬੰਧ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਗੀਤਾ ਦੀ ਧਰਤੀ ਧਰਮਨਗਰੀ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਦੇਸ਼ –ਵਿਦੇਸ਼ ਦੇ ਲੋਕ ਸ਼ਾਮਿਲ ਹੁੰਦੇ ਹਨ। ਭਗਵਾਨ ਸ੍ਰੀਕ੍ਰਿਸ਼ਣ ਦੇ ਗਿਆਨ ਤੇ ਕਰਮ ਦਾ ਸੰਦੇਸ਼ ਕੁਰੂਕਸ਼ੇਤਰ ਵਿਚ ਦਿੱਤਾ ਗਿਆ ਅਤੇ ਗੀਤਾ ਮਹੋਤਸਵ ਨੂੰ ਹਰਿਆਣਾ ਦੇ ਨਾਲ-ਨਾਲ ਦੇਸ਼ ਤੇ ਵਿਦੇਸ਼ ਵਿਚ ਵੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਜਿਸ ਵਿਚ ਕੇਂਦਰੀ ਮੰਤਰੀਆਂ ਸਮੇਤ ਕਈ ਮਾਣਯੋਗ ਵਿਅਕਤੀ ਨੂੰ ਸੱਦਾ ਦਿੱਤਾ ਜਾਂਦਾ ਹੈ।
ਵਿਧਾਇਕ ਨੂੰ 20 ਹਜਾਰ ਅਤੇ ਸਾਂਸਦ ਨੂੰ 30 ਹਜਾਰ ਮੈਂਬਰ ਜੋੜਨ ਦਾ ਟੀਚਾ ਮਿਲਿਆ – ਮੁੱਖ ਮੰਤਰੀ
ਹਰਿਆਣਾ ਵਿਚ ਰਾਜਸਭਾ ਸੀਟ ਦੇ ਉਮੀਦਵਾਰ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਰੇ ਵਿਚ ਪਾਰਟੀ ਦਾ ਕੇਂਦਰੀ ਸੰਸਦੀ ਬੋਰਡ ਫੈਸਲਾ ਲੈਂਦਾ ਹੈ। ਇਸੀ ਤਰ੍ਹਾ, ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੇ ਬਾਰੇ ਵਿਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਵੱਲੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸ੍ਰੀ ਜੇ ਪੀ ਨੱਡਾ ਜੀ ਵੱਲੋਂ ਹਰਿਆਣਾ ਨੂੰ ਟੀਚਾ ਦਿੱਤਾ ਗਿਆ ਹੈ, ਜਿਸ ਦੇ ਤਹਿਤ ਵਿਧਾਇਕ ਨੂੰ 20 ਹਜਾਰ ਅਤੇ ਸੰਸਦ ਨੂੰ 30 ਹਜਾਰ ਮੈਂਬਰ ਜੋੜਨ ਦਾ ਟੀਚਾ ਮਿਲਿਆ ਹੈ ਅਤੇ ਭਾਜਪਾ ਦਾ ਹਰੇਕ ਕਾਰਜਕਰਤਾ ਤੇ ਉਮੀਦਵਾਰ ਇਸ ਮੈਂਬਰਸ਼ਿਪ ਮੁਹਿੰਮ ਨੂੰ ਅੱਗੇ ਵਧਾ ਰਿਹਾ ਹੈ। ਪੰਜਾਬ ਵਿਚ ਜਿਮਨੀ ਚੋਣ ਦੇ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਡਿਊਟੀ ਹੋਵੇਗੀ ਤਾਂ ਉਹ ਉਸ ਨੁੰ ਨਿਭਾਉਣਗੇ।
ਪ੍ਰਧਾਨ ਮੰਤਰੀ ਨੇ ਆਯੂਸ਼ਮਾਨ ਕਾਰਡ ਵਰਗੀ ਯੋਜਨਾ ਸਾਰਿਆਂ ਲਈ ਕੀਤੀ ਲਾਗੂ – ਮੁੱਖ ਮੰਤਰੀ
ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਨੇਤਾ ਨਾ ਚੁਣੇ ਜਾਣ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਂਗਰਸ ਦਾ ਅੰਦੂਰਣੀ ਮਾਮਲਾ ਹੈ ਅਤੇ ਕਾਂਗਰਸ ਵਿਚ ਮਨਮੁਟਾਵ ਚਲ ਰਿਹਾ ਹੈ। ਕਾਂਗਰਸ ਵਿਚ ਵਿਰੋਧੀ ਧਿਰ ਦੀ ਭੁਮਿਕਾ ਵੀ ਚਿੰਤਾਜਨਤ ਹੈ ਕਿਉਂਕਿ ਕਾਂਗਰਸ ਤੇ ਇੰਡੀ ਗਠਜੋੜ ਦੇ ਲੋਕ ਝੂਠ ਫੈਲਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਯੂਸ਼ਮਾਨ ਕਾਰਡ ਵਰਗੀ ਯੋਜਨਾ ਸਾਰਿਆਂ ਲਈ ਲਾਗੂ ਕੀਤੀ ਹੈ ਪਰ ਕਾਂਗਰਸ ਤੇ ਇੰਡੀ ਗਠਜੋੜ ਦੇ ਲੋਕ ਇਸ ਵਿਚ ਵੀ ਕਮੀ ਕੱਢਦੇ ਹਨ ਜਦੋਂ ਕਿ ਇਸ ਯੋਜਨਾ ਦਾ ਲਾਭ ਬਿਨ੍ਹਾਂ ਭੇਦਭਾਵ ਦੇ ਸਾਰੇ ਵਰਗਾਂ ਨੂੱ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਤੇ ਸੂਬੇ ਤੋਂ ਕਾਂਗਰਸ ਦਾ ਸੁਪੜਾ ਸਾਫ ਹੋ ਚੁੱਕਾ ਹੈ ।