ਹਰਿਆਣਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਵੱਛਤਾ ਨਾਇਕਾਂ ਦੇ ਨਾਲ ਮਨਾਇਆ ਜਨਮਦਿਨ

ਕੌਮੀ ਮਾਰਗ ਬਿਊਰੋ | January 25, 2025 10:53 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਜਨਮਦਿਨ ਅੱਜ ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ ਵਿਚ ਸਵੱਛਤਾ ਨਾਇਕਾਂ ਦੇ ਨਾਲ ਬਹੁਤ ਸਾਦਗੀ ਨਾਲ ਮਨਾਇਆ।

ਇਸ ਮੌਕੇ 'ਤੇ ਸਵੱਛਤਾ ਨਾਇਕਾਂ ਨੇ ਮੁੱਖ ਮੰਤਰੀ ਨੂੰ ਸਮ੍ਰਿਤੀ ਚਿੰਨ੍ਹ ਭੇਂਟ ਕਰ ਉਨ੍ਹਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਨਾਲ ਭੋਜਨ ਵੀ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਸਫਾਈ ਕਰਮਚਾਰੀ ਸਵੱਛਤਾ ਦੇ ਪ੍ਰਹਿਰੀ ਹਨ ਅਤੇ ਉਨ੍ਹਾਂ ਦੇ ਸਹਿਯੋਗ ਦੇ ਬਿਨ੍ਹਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਮਿਸ਼ਨ ਦਾ ਟੀਚਾ ਸਾਕਾਰ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਨਾਇਕ ਹੀ ਸਹੀ ਮਾਇਨਿਆਂ ਸਖਤ ਮਿਹਨਤ ਅਤੇ ਲੋਕਾਂ ਨੂੰ ਸਵੱਛਤਾ ਦਾ ਸੰਦੇਸ਼ ਦਿੰਦੇ ਹਨ। ਹਰਿਆਣਾ ਸਰਕਾਰ ਨੇ ਵੀ ਸਵੱਛਤਾ ਨਾਇਕਾਂ ਦੇ ਹਿੱਤਾਂ ਲਈ ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਦਾ ਗਠਨ ਕੀਤਾ ਹੈ, ਜੋ ਸਮੇਂ-ਸਮੇਂ 'ਤੇ ਕਰਮਚਾਰੀਆਂ ਦੇ ਹਿੱਤਾ ਤੇ ਉਨ੍ਹਾਂ ਦੇ ਬੱਚਿਆਂ ਦੇ ਭਲਾਈਕਾਰੀ ਫੈਸਲਿਆਂ ਦੇ ਬਾਰੇ ਸਰਕਾਰ ਦੀ ਜਾਣਕਾਰੀ ਵਿਚ ਲਿਅਆਉਂਦੇ ਹਨ।

ਇਸ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਦੇ ਸੈਕਟਰ-31 ਸਥਿਤ ਸਰਕਾਰੀ ਬੌਦਿਕ ਵਿਕਲਾਂਗ ਪੁਨਰਵਾਸ ਸੰਸਥਾਨ (GRIID) ਪਹੁੰਚੇ ਅਤੇ ਸੰਸਥਾਨ ਦੇ ਬੱਚਿਆਂ ਦੇ ਨਾਲ ਆਪਣਾ ਜਨਮਦਿਨ ਮਨਾਇਆ। ਮੁੱਖ ਮੰਤਰੀ ਨੇ ਸੰਸਥਾਨ ਦੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਅਵਲੋਕਨ ਵੀ ਕੀਤਾ ਅਤੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਬੱਚਿਆਂ ਨੂੰ ਉਪਹਾਰ ਵੀ ਵੰਡੇ।

Have something to say? Post your comment

 

ਹਰਿਆਣਾ

ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਹਰਿਆਣਾ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਖੁਸ਼ੀ ਪ੍ਰਗਟਾਈ

ਹਰਿਆਣਾ ਵਿੱਚ ਕਾਂਗਰਸ ਦੀ ਵੱਡੀ ਕਾਰਵਾਈ ਪੰਜ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢਿਆ

ਗੁਰਦੁਆਰਾ ਗੁਰੂ ਗ੍ਰੰਥਸਰ ਵਿਖੇ 21 ਸੁਭਾਗੇ ਜੋੜਿਆਂ ਦੇ ਕੀਤੇ ਗਏ ਸਮੂਹਿਕ ਵਿਆਹ

ਗੁਰਦੁਆਰਾ ਦਾਦੂ ਸਾਹਿਬ ਵਿਖੇ ਸਲਾਨਾ ਸਮਾਗਮ ਦੇ ਸ੍ਰੀ ਅਖੰਡ ਪਾਠ ਸਾਹਿਬ ਹੋਏ ਆਰੰਭ

ਸਿਰਫ਼ ਡੁਬਕੀ ਲਗਾਉਣ ਨਾਲ ਮੁਕਤੀ ਨਹੀਂ ਮਿਲਦੀ: ਸ਼੍ਰੀ ਸ਼੍ਰੀ ਰਵੀ ਸ਼ੰਕਰ

ਮੈਨੂੰ ਮੀਡੀਆ ਰਾਹੀਂ ਨੋਟਿਸ ਬਾਰੇ ਪਤਾ ਲੱਗਾ, ਸਮੀਖਿਆ ਕਰਨ ਤੋਂ ਬਾਅਦ ਹਾਈਕਮਾਨ ਨੂੰ ਭੇਜਾਂਗਾ ਜਵਾਬ - ਅਨਿਲ ਵਿਜ

ਭਾਜਪਾ ਨੇ ਅਨਿਲ ਵਿਜ ਨੂੰ ਕਾਰਨ ਦੱਸੋ ਨੋਟਿਸ , ਤਿੰਨ ਦਿਨਾਂ ਵਿੱਚ ਮੰਗਿਆ ਜਵਾਬ 

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਲ੍ਹ ਤੇ ਸੜਕ ਕੰਮਾਂ ਲਈ 239 ਕਰੋੜ ਦੀ ਰਕਮ ਨੂੰ ਦਿੱਤੀ ਮੰਜੂਰੀ

ਮੇਵਾਤ ਵਿਚ ਰੇਲ ਮਾਰਗ ਬਨਣ ਨਾਲ ਲੋਕਾਂ  ਲਈ ਰੁਜਗਾਰ ਦੇ ਖੁੱਲਣਗੇ ਰਸਤੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਵਿਚ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ, ਭ੍ਰਸ਼ਟਾਚਾਰੀਆਂ ਦੇ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ - ਮੁੱਖ ਮੰਤਰੀ