ਸਰਬੰਸਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਮ ਸੇਵਕ ਸਿੱਖ ਸ਼ਹੀਦ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਉਨਾਂ ਦੇ ਜਨਮ ਨਗਰ ਪਿੰਡ ਸੰਢੌਰਾ ਯਮੁਨਾਨਗਰ ਵਿਖੇ ਮਨਾਇਆ ਗਿਆ ਜੋ ਯਾਦਗਾਰੀ ਹੋ ਨਿਬੜਿਆ ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਗੁਰਇਤਿਹਾਸ ਨਾਲ ਜੋੜਿਆ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ਸਮਾਗਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ, ਇੰਦਰਜੀਤ ਸਿੰਘ ਸਾਹਾ ਮੈਂਬਰ, ਰਜਿੰਦਰ ਸਿੰਘ ਬਰਾੜਾ ਮੈਂਬਰ, ਗੁਰਬੀਰ ਸਿੰਘ ਤਲਾਕੌਰ ਯਮੁਨਾਨਗਰ ਮੈਂਬਰ, ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ ਮੈਂਬਰ, ਗੁਰਮੀਤ ਸਿੰਘ ਰਾਮਸਰ ਪਿੰਜੌਰ ਮੈਂਬਰ, ਹਰਬੰਸ ਸਿੰਘ ਕੜਕੌਲੀ ਯਮੁਨਾਨਗਰ ਮੈਂਬਰ, ਸਪੋਕਸਮੈਨ ਬੇਅੰਤ ਸਿੰਘ ਨਲਵੀ ਮੈਂਬਰ, ਚਰਨਜੀਤ ਸਿੰਘ ਟੱਕਰ, ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਸਤਨਾਮ ਸਿੰਘ ਮਨਾਵਾਂ, ਗਿ: ਜਗਜੀਤ ਸਿੰਘ ਮੁੱਖ ਗ੍ਰੰਥੀ ਨਾਢਾ ਸਾਹਿਬ, ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ, ਗੁਰਭੇਜ ਸਿੰਘ ਇੰਚਾਰਜ ਧਰਮ ਪ੍ਰਚਾਰ ਮੁੱਖ ਦਫਤਰ ਕੁਰੂਕਸ਼ੇਤਰ, ਸਿਕੰਦਰ ਸਿੰਘ ਵਰਾਣਾ ਇੰਚਾਰਜ ਧਰਮ ਪ੍ਰਚਾਰ ਸਬ ਦਫਤਰ ਨਾਢਾ ਸਾਹਿਬ, ਗਿ:ਗਗਨਦੀਪ ਸਿੰਘ, ਗਿ: ਸਿਮਰਨਜੀਤ ਸਿੰਘ, ਗੋਬਿੰਦ ਸਿੰਘ ਨੌਸ਼ਹਿਰਾ, ਡਾ: ਦਵਿੰਦਰ ਸਿੰਘ, ਪ੍ਰਚਾਰਕ ਬਲਜਿੰਦਰ ਸਿੰਘ, ਪਰਮਜੀਤ ਸਿੰਘ ਸ਼ੇਰਗੜ ਮੈਨੇਜਰ ਨਾਢਾ ਸਾਹਿਬ, ਸ਼ਿਵਚਰਨ ਸਿੰਘ ਸਹਾਇਕ ਮੈਨੇਜਰ ਨਾਢਾ ਸਾਹਿਬ, ਕੁਲਦੀਪ ਸਿੰਘ ਭਾਣੋਖੇੜੀ ਮੈਨੇਜਰ ਗੁਰਦੁਆਰਾ ਪੰਜੋਖਰਾ ਸਾਹਿਬ, ਮਨਮੋਹਨ ਸਿੰਘ ਬਲੌਲੀ, ਰਜਿੰਦਰ ਸਿੰਘ ਬਕਾਲਾ, ਲਖਵਿੰਦਰ ਸਿੰਘ ਬਸੰਤਪੁਰਾ ਵੀ ਇਸ ਸਮੇਂ ਹਾਜ਼ਰ ਸਨ ਗੁਰਦੁਆਰਾ ਸ਼ਹੀਦ ਪੀਰ ਬੁੱਧੂ ਸ਼ਾਹ ਪ੍ਰਬੰਧਕ ਕਮੇਟੀ ਵਲੋਂ ਸਾਰਿਆਂ ਨੂੰ ਸਿਰਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਗੁਰੂ ਕਾ ਲੰਗਰ ਅਤੁੱਟ ਵਰਤਿਆ ਹਜ਼ਾਰਾਂ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।