ਹਰਿਆਣਾ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੈਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵਲੋਂ "ਮਾਤਾ ਗੁਜ਼ਰ ਕੌਰ ਵਿਦਿਅਕ ਭਲਾਈ ਸਕੀਮ" ਤਹਿਤ ਸਾਲ 2024-2025 ਸੈਸ਼ਨ ਲਈ ਹਰਿਆਣਾ ਕਮੇਟੀ ਦੇ ਪ੍ਰਬੰਧ ਅਧੀਨ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਅੰਮ੍ਰਿਤਧਾਰੀ ਬੱਚਿਆਂ ਲਈ ਵਜ਼ੀਫ਼ੇ ਅਤੇ ਫ਼ੀਸਾਂ ਦੇ ਚੈੱਕ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਵੰਡੇ ਗਏ ਹਰਿਆਣਾ ਕਮੇਟੀ ਦੇ ਸਕੂਲਾਂ ਕਾਲਜਾਂ ਵਿੱਚ ਪੜ ਰਹੇ ਅੰਮ੍ਰਿਤਧਾਰੀ ਬੱਚੇ ਬੱਚੀਆਂ ਦੀਆਂ ਫੀਸਾਂ ਦੇ ਚੈੱਕ ਪ੍ਰਿੰਸੀਪਲ ਨਰਿੰਦਰ ਕੌਰ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਪਾਲਮੋਚਨ ਯਮੁਨਾਨਗਰ ਨੂੰ 489000 ਰੁਪਏ, ਪ੍ਰਿੰਸੀਪਲ ਅਮਰਜੀਤ ਕੌਰ ਗੁਰੂ ਤੇਗ ਬਹਾਦਰ ਖ਼ਾਲਸਾ ਪਬਲਿਕ ਸਕੂਲ ਕੈਂਥਲ ਨੂੰ 334200 ਰੁਪਏ, ਪ੍ਰਿੰਸੀਪਲ ਪਰਮਜੀਤ ਸਿੰਘ ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ਤਿਲੋਕੋਵਾਲਾ ਸਿਰਸਾ ਨੂੰ 309400 ਰੁਪਏ ਅਤੇ ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਵਜ਼ੀਫ਼ੇ ਮਾਤਾ ਸੁੰਦਰੀ ਗਰਲਜ਼ ਕਾਲਜ ਨੀਸਿੰਗ ਕਰਨਾਲ ਨੂੰ 194000 ਰੁਪਏ, ਪ੍ਰਿੰਸੀਪਲ ਸੁਖਦੇਵ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਪੰਜ਼ੋਖਰਾ ਸਾਹਿਬ ਅੰਬਾਲਾ ਨੂੰ 244000 ਰੁਪਏ ਦੇ ਚੈੱਕ ਭੇਂਟ ਕੀਤੇ ਗਏ ਟੋਟਲ 1570600 ਰੁਪਏ ਦੇ ਚੈੱਕ ਧਰਮ ਪ੍ਰਚਾਰ ਵਲੋਂ ਸਕੂਲ ਕਾਲਜਾਂ ਨੂੰ ਦਿੱਤੇ ਗਏ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪਨੀਰੀ ਨੂੰ ਸਿੱਖੀ ਨਾਲ ਜੋੜਨ ਲਈ ਯਤਨਸ਼ੀਲ ਹੈ। ਇਸ ਸਮੇਂ ਜਨਰਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ, ਸਰਬਜੀਤ ਸਿੰਘ ਜੰਮੂ ਧਰਮ ਪ੍ਰਚਾਰ ਸਕੱਤਰ, ਕਾਬਲ ਸਿੰਘ ਕੈਂਥਲ ਮੈਂਬਰ, ਸਵਰਨ ਸਿੰਘ ਬੁੰਗਾ ਮੈਂਬਰ, ਗੁਰਮੀਤ ਸਿੰਘ ਮੀਤਾ ਮੈਂਬਰ, ਗੁਰਵੀਰ ਸਿੰਘ ਤਲਾਕੌਰ ਮੈਂਬਰ, ਗੁਰਭੇਜ ਸਿੰਘ ਇੰਚਾਰਜ ਮੁੱਖ ਦਫਤਰ ਧਰਮ ਪ੍ਰਚਾਰ ਕੁਰੂਕਸ਼ੇਤਰ, ਗਿ: ਜਗਜੀਤ ਸਿੰਘ ਮੁੱਖ ਗ੍ਰੰਥੀ ਨਾਢਾ ਸਾਹਿਬ, ਪਰਮਜੀਤ ਸਿੰਘ ਸ਼ੇਰਗੜ ਮੈਨੇਜਰ ਨਾਢਾ ਸਾਹਿਬ, ਸਿਵਚਰਨ ਸਿੰਘ ਸਹਾਇਕ ਮੈਨੇਜਰ, ਗੋਬਿੰਦ ਸਿੰਘ ਧਰਮ ਪ੍ਰਚਾਰ ਵੀ ਹਾਜ਼ਰ ਸਨ