ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਇੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਡੀਏਪੀ ਖਾਦ ਦੀ ਉਪਲਬਧਤਾ ਨੂੰ ਲੈ ਕੇ ਸਮੀਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਡੀਏਪੀ ਖਾਦ ਦੀ ਕੋਈ ਕਮੀ ਨਹੀਂ ਹੈ ਅਤੇ ਸਾਰੇ ਕਿਸਾਨਾਂ ਨੂੰ ਸਮੇਂ 'ਤੇ ਖਾਦ ਮਿਲੇਗੀ।
ਪਿਛਲੇ ਸਾਲ ਰਬੀ ਸੀਜਨ ਵਿਚ ਅਕਤੂਬਰ 2023 ਵਿਚ ਡੀਏਪੀ ਦੀ ਕੁੱਲ ਖਪਤ 1, 19, 470 ਮੀਟਿ੍ਰੰਕ ਟਨ ਸੀ, ਜਦੋਂ ਕਿ ਅਕਤੂਬਰ, 2024 ਵਿਖ ਖਪਤ 1, 14, 000 ਮੀਟ੍ਰਿਕ ਟਨ ਰਹੀ। ਅੱਜ ਦੀ ਮਿੱਤੀ ਵਿਚ ਸੂਬੇ ਵਿਚ ਡੀਏਪੀ ਦੀ ਉਪਲਬਧਤਾ 24000 ਮੀਟ੍ਰਿਕ ਟਨ ਹੈ ਅਤੇ ਕਿਸਾਨਾਂ ਲਈ ਡੀਏਪੀ ਦੀ ਰੋਜਾਨਾ ਸਪਲਾਈ ਲਈ ਰੇਕ ਪਲਾਨਿੰਗ ਕੀਤੀ ਗਈ ਹੈ।
ਉਨ੍ਹਾਂ ਨੇ ਦਸਿਆ ਕਿ 2023 ਰਬੀ ਸੀਜਨ ਦੌਰਾਨ ਨਵੰਬਰ ਵਿਚ ਕੁੱਲ 72697 ਮੀਟ੍ਰਿਕ ਟਨ ਦੀ ਖਪਤ ਹੋਈ ਸੀ। ਸੂਬਾ ਸਰਕਾਰ ਦੇ ਯਤਨਾਂ ਦੇ ਨਤੀਜੇ ਵਜੋ, ਕੇਂਦਰ ਨੇ ਨਵੰਬਰ ਮਹੀਨੇ ਲਈ 1, 10, 000 ਮੀਟ੍ਰਿਕ ਟਨ ਡੀਏਪੀ ਖਾਦ ਅਲਾਟ ਕੀਤੀ ਹੈ, ਜਿਸ ਵਿੱਚੋਂ ਨਵੰਬਰ ਦੇ ਪਹਿਲੇ ਹਫਤੇ ਲਈ ਰੇਕ ਮੂਵਮੈਂਟ 'ਤੇ 41, 600 ਮੀਟ੍ਰਿਕ ਟਨ ਅਤੇ ਦੂਜੇ ਹਫਤੇ ਲਈ 40, 000 ਮੀਟ੍ਰਿਕ ਟਨ ਦੀ ਯੋਜਨਾ ਬਣਾਈ ਗਈ ਹੈ ਅਤੇ ਨਵੰਬਰ 2024 ਦੇ ਤੀਜੇ ਹਫਤੇ ਵਿਚ ਇਸ ਨੂੰ ਘਟਾ ਕੇ 20, 000 ਮੀਟ੍ਰਿਕ ਟਨ ਕਰ ਦਿੱਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਡੀਏਪੀ ਦੇ ਲਈ ਰੈਕ ਯੋਜਨਾ ਤਿਆਰ ਕਰ ਲਈ ਗਈ ਹੈ। ਭਿਵਾਨੀ, ਦਾਦਰੀ, ਰੋਹਤਕ, ਮਹੇਂਦਰਗੜ੍ਹ, ਕਰਨਾਲ, ਪਾਣੀਪਤ, ਕੁਰੂਕਸ਼ੇਤਰ ਅਤੇ ਜੀਂਦ ਨੂੰ 3 ਨਵੰਬਰ ਨੂੰ ਰੈਕ ਮਿਲਣਗੇ। ਇਸ ਤਰ੍ਹਾ, ਹਿਸਾਰ, ਫਤਿਹਾਬਾਦ, ਕੁਰੂਕਸ਼ੇਤਰ, ਝੱਜਰ, ਸੋਨੀਪਤ ਅਤੇਰੋਹਤਕ ਨੂੰ 4 ਨਵੰਬਰ, ਕੁਰੂਕਸ਼ੇਤਰ, ਯਮੁਨਾਨਗਰ, ਕਰਨਾਲ, ਹਿਸਾਰ, ਸਿਰਸਾ ਅਤੇ ਜੀਂਦ ਨੂੰ 5 ਨਵੰਬਰ , ਅੰਬਾਲਾ, ਕੁਰੂਕਸ਼ੇਤਰ, ਪੰਚਕੂਲਾ ਅਤੇ ਯਮੁਨਾਨਗਰ ਨੁੰ 6 ਨਵੰਬਰ ਅਤੇਪਲਵਲ, ਨੁੰਹ, ਫਰੀਦਾਬਾਦ ਅਤੇ ਗੁਰੂਗ੍ਰਾਮ ਨੂੰ 7 ਨਵੰਬਰ ਨੂੰ ਰੈਕ ਮਿਲੇਗਾ। ਸਰਕਾਰ ਨੇ ਭਰੋਸਾ ਦਿੱਤਾ ਕਿ ਸਾਰੇ ਜਿਲ੍ਹਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ।