ਨਵੀਂ ਦਿੱਲੀ - ਸਰਦਾਰ ਜਸਵਿੰਦਰ ਸਿੰਘ ਸਭਰਵਾਲ ਨੂੰ ਭਾਜਪਾ ਵਲੋਂ ਦਿੱਲੀ ਦੇ ਭਾਜਪਾ ਸਿੱਖ ਸੈੱਲ ਦਾ ਮੀਡੀਆ ਪ੍ਰਭਾਰੀ ਬਣਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਤਰੁਣ ਚੁੱਘ ਜੀ, ਸ਼੍ਰੀ ਰਾਜੀਵ ਬੱਬਰ ਅਤੇ ਸ. ਚਰਨਜੀਤ ਸਿੰਘ ਲਵਲੀ ਜੀ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਮੈਨੂੰ ਮੀਡੀਆ ਪ੍ਰਭਾਰੀ ਵਜੋਂ ਭਾਜਪਾ ਸਿੱਖ ਸੈੱਲ ਦਿੱਲੀ ਵਜੋਂ ਪਾਰਟੀ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ । ਜਿਕਰਯੋਗ ਹੈ ਕਿ ਜਸਵਿੰਦਰ ਸਿੰਘ ਨੇ ਪਹਿਲਾਂ ਸਾਬਕਾ ਮਰਹੂਮ ਪੀ ਐਮ ਅਟੱਲਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਹੋਰ ਕਈ ਨੇਤਾਵਾਂ ਨਾਲ ਮਿਲ ਕੇ ਕੰਮ ਕੀਤਾ ਹੈ ਜਿਸ ਨੂੰ ਦੇਖਦਿਆਂ ਉਨ੍ਹਾਂ ਵਲੋਂ ਇਹ ਜਿੰਮੇਵਾਰੀ ਦਿੱਤੀ ਗਈ ਹੈ ।