ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਨੇ 'ਵੀਰ ਬਾਲ ਦਿਵਸ' 'ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਯਾਦ ਕੀਤਾ

ਕੌਮੀ ਮਾਰਗ ਬਿਊਰੋ | December 26, 2024 07:13 PM

ਨਵੀਂ ਦਿੱਲੀ- ਅੱਜ ਦੇਸ਼ ਵੀਰ ਬਾਲ ਦਿਵਸ ਮਨਾ ਰਿਹਾ ਹੈ। ਭਾਰਤ ਮੰਡਪਮ ਵਿੱਚ 17 ਬਹਾਦਰ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਯਾਦ ਕੀਤਾ।

 ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ ਅੱਜ ਵੀਰ ਬਾਲ ਦਿਵਸ ਹੈ ਅਸੀਂ ਸਾਹਿਬਜ਼ਾਦਿਆਂ ਦੀ ਲਾ ਮਿਸਾਲ ਵੀਰਤਾ ਅਤੇ ਬਲਿਦਾਨ ਨੂੰ ਯਾਦ ਕਰ ਰਹੇ ਹਾਂ । ਛੋਟੀ ਉਮਰ ਵਿੱਚ ਉਹ ਕਿਵੇਂ ਆਪਣੇ ਵਿਸ਼ਵਾਸ ਅਤੇ ਸਿਧਾਂਤਾਂ ਉੱਪਰ ਅੱਡਿਗ ਰਹੇ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਉਹਨਾਂ ਨੇ ਆਪਣੇ ਸਾਹਸ  ਤੋ ਪ੍ਰੇਰਿਤ ਕੀਤਾ । ਉਹਨਾਂ ਦਾ ਬਲਿਦਾਨ ਵੀਰਤਾ ਅਤੇ ਉੱਚੇ ਨਿਯਮ ਸਾਡੇ ਸਾਹਮਣੇ ਇੱਕ ਮਜਬੂਤ ਉਦਾਹਰਨ ਹਨ । ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹਾਦਰੀ ਨੂੰ ਯਾਦ ਕਰਦੇ ਹਾਂ ਉਹ ਹਮੇਸ਼ਾ ਸਾਨੂੰ ਇੱਕ ਅਧਿਕ ਨਿਆਪੂਰਨ ਅਤੇ ਦਿਆਲੂ ਸਮਾਜ ਦੇ ਨਿਰਮਾਣ ਦੀ ਦਿਸ਼ਾ ਵਿੱਚ ਮਾਰਗਦਰਸ਼ਨ ਕਰਨਗੇ ।

ਉੱਥੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅੰਨਪੂਰਨਾ ਦੇਵੀ ਨੇ ਐਕਸ ਉੱਤੇ ਪੋਸਟ ਕਰਦਿਆਂ ਲਿਖਿਆ ਧਰਮ ਦੀ ਰੱਖਿਆ ਹੇਤ ਆਪਣਾ ਜੀਵਨ ਅਰਪਣ ਕਰਨ ਵਾਲੇ ਵੀਰ ਬਾਲ ਸਾਹਿਬਜ਼ਾਦੇਆ ਦੀ ਸ਼ਹਾਦਤ ਨੂੰ ਕੋਟਿ ਕੋਟਿ ਨਮਨ । ਵੀਰ ਜੋਰਾਵਰ ਸਿੰਘ ਜੀ ਅਤੇ ਵੀਰ ਫਤਿਹ ਸਿੰਘ ਜੀ ਦੇ ਬਲਿਦਾਨ ਨੂੰ ਇਹ ਰਾਸ਼ਟਰ ਕਦੇ ਨਹੀਂ ਭੁੱਲ ਸਕਦਾ।

 ਪਹਿਲੀ ਵਾਰ ਰਾਸ਼ਟਰੀ ਬਾਲ ਪੁਰਸਕਾਰ ਗਣਤੰਤਰ ਦਿਵਸ ਦੀ ਬਜਾਏ 26 ਦਸੰਬਰ ਨੂੰ ਦਿੱਤੇ ਜਾਣਗੇ। ਰਾਸ਼ਟਰੀ ਬਾਲ ਪੁਰਸਕਾਰ ਦੇ ਮੌਕੇ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇਸ ਵਾਰ ਸਨਮਾਨਿਤ ਕੀਤੇ ਗਏ ਸਾਰੇ 17 ਬੱਚਿਆਂ ਨੂੰ ਸਨਮਾਨਿਤ ਕਰਨਗੇ।

ਹਰੇਕ ਜੇਤੂ ਨੂੰ ਇੱਕ ਮੈਡਲ, ਸਰਟੀਫਿਕੇਟ ਅਤੇ ਪ੍ਰਸ਼ੰਸਾ ਪੱਤਰ ਕਿਤਾਬਚਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਵੀਰ ਬਾਲ ਦਿਵਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਇਸ ਵਾਰ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 17 ਬੱਚਿਆਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿੱਚ 7 ਲੜਕੇ ਅਤੇ 10 ਲੜਕੀਆਂ ਸ਼ਾਮਲ ਹਨ।

ਵੀਰ ਬਾਲ ਦਿਵਸ 'ਤੇ ਰਾਸ਼ਟਰੀ ਪ੍ਰੋਗਰਾਮ 26 ਦਸੰਬਰ 2024 ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਚਾਇਤ ਯੋਜਨਾ ਦਾ ਉਦਘਾਟਨ ਕਰਨਗੇ ਅਤੇ ਮਾਰਚ ਪਾਸਟ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਉਦਘਾਟਨੀ ਭਾਸ਼ਣ ਦੇਣਗੇ।

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਅਤੇ ਪਤਵੰਤਿਆਂ ਸਮੇਤ ਲਗਭਗ 3, 500 ਬੱਚੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਵੀਰ ਬਾਲ ਦਿਵਸ ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਵਿਸ਼ੇਸ਼ ਤੌਰ 'ਤੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ। ਇਹ ਦੋਵੇਂ ਸਾਹਿਬਜ਼ਾਦਿਆਂ ਨੇ ਮੁਗਲ ਸਾਮਰਾਜ ਦੇ ਜ਼ੁਲਮਾਂ ਦਾ ਸਾਹਮਣਾ ਕਰਦਿਆਂ ਛੋਟੀ ਉਮਰ ਵਿੱਚ ਹੀ ਸ਼ਹੀਦੀ ਪ੍ਰਾਪਤ ਕੀਤੀ।

Have something to say? Post your comment

 

ਨੈਸ਼ਨਲ

ਅਦਾਕਾਰਾ ਰਾਣਿਆ ਰਾਓ ਦੇ ਪਿਤਾ ਡੀਜੀਪੀ ਰਾਮਚੰਦਰ ਰਾਓ ਖ਼ਿਲਾਫ਼ ਜਾਂਚ ਦੇ ਹੁਕਮ

ਆਪ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਸਰਹੱਦ ਪਾਰ ਤੋਂ ਡਰੱਗ ਤਸਕਰੀ 'ਤੇ ਚਰਚਾ ਲਈ ਮੁਲਤਵੀ ਪ੍ਰਸਤਾਵ ਕੀਤਾ ਪੇਸ਼

ਸਿੱਖਾਂ ਨੇ ਅੱਜ ਦੇ ਦਿਨ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਤੋਂ ਲਾਲ ਕਿਲ੍ਹਾ ਜਿੱਤ ਲਿਆ ਸੀ

ਪੰਜਾਬੀ ਹੈਲਥ ਅਤੇ ਸਿੱਖਿਆ ਓਰਗੇਨਾਇਜੈਸ਼ਨ ਕੈਨੇਡਾ ਵਲੋਂ ਮਹਿਲਾ ਦਿਵਸ ਮਨਾਇਆ ਗਿਆ

ਗਿਆਨੀ ਕੁਲਦੀਪ ਸਿੰਘ ਵਲੋਂ ਕੌਮ ਨੂੰ ਦਿੱਤੇ ਗਏ ਸੁਨੇਹੇ "ਆਓ ਸਾਰੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਈਏ" 'ਤੇ ਪਹਿਰਾ ਦੇਣ ਦੀ ਲੋੜ: ਸਰਨਾ

ਜੇਠੂਵਾਲ ਵਿਖੇ "ਸਿੱਖੀ ਸੇਵਾ ਗੁਰਮਤਿ ਵਿਦਿਆਲੇ" ਦਾ ਰਖਿਆ ਗਿਆ ਨੀਂਹ ਪੱਥਰ

ਧਰਮ ਪਰਿਵਰਤਨ ਵੱਲ ਲਿਜਾਣ ਵਾਲੇ ਅੰਧਵਿਸ਼ਵਾਸਾਂ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ - ਵਿਕਰਮਜੀਤ ਸਿੰਘ ਸਾਹਨੀ

ਸ਼੍ਰੋਮਣੀ ਕਮੇਟੀ ਦੁਆਰਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਨਿਸ਼ਕਾਸਨ ਪੰਥ ਵਿਰੋਧੀ: ਜਗਜੋਤ ਸਿੰਘ ਸੋਹੀ

ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਨੇਡਾ ਵਿਖ਼ੇ ਦਸਤਾਰ ,ਗੱਤਕਾ ਸਿਖਲਾਈ ਅਤੇ ਗੁਰਮਤਿ ਕਲਾਸਾਂ ਹੋਈਆਂ ਸ਼ੁਰੂ: ਜਸਵਿੰਦਰ ਸਿੰਘ

ਟਾਈਟਲਰ ਵਿਰੁੱਧ ਸਿੱਖ ਕਤਲੇਆਮ ਦੇ ਦਰਜ ਮਾਮਲੇ ਵਿੱਚ ਫੋਰੈਂਸਿਕ ਵਿਭਾਗ ਦੇ ਅਧਿਕਾਰੀ ਐਸ ਇੰਗ੍ਰਾਸਲ ਤੋਂ ਅਦਾਲਤ ਵਿੱਚ ਕਰਾਸ ਜਿਰ੍ਹਾ