BREAKING NEWS
ਪ੍ਰਧਾਨ ਮੰਤਰੀ ਮੋਦੀ ਨੇ 'ਵੀਰ ਬਾਲ ਦਿਵਸ' 'ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਯਾਦ ਕੀਤਾਇੰਡੀਆ ਬਲਾਕ 'ਚ ਦਰਾਰ, ਕਾਂਗਰਸ ਨੂੰ ਬਾਹਰ ਕਰਨ ਲਈ 'ਆਪ' ਹੋਰ ਪਾਰਟੀਆਂ ਨਾਲ ਕਰੇਗੀ ਵਿਚਾਰ ਨਵੰਬਰ 'ਚ 42 ਲੱਖ ਨਵੇਂ ਨਿਵੇਸ਼ਕ ਭਾਰਤੀ ਸ਼ੇਅਰ ਬਾਜ਼ਾਰ ਨਾਲ ਜੁੜੇਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਬੇਮਿਸਾਲ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਬਰ, ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ: ਮੁੱਖ ਮੰਤਰੀਆਮ ਆਦਮੀ ਪਾਰਟੀ ਲੋਕਲ ਬਾਡੀ ਚੋਣਾਂ ਵਿੱਚ 55% ਤੋਂ ਵੱਧ ਸੀਟਾਂ ਜਿੱਤੀ, 961 ਵਿੱਚੋਂ 522 ਵਾਰਡਾਂ ਵਿੱਚ ਸਾਡੀ ਜਿੱਤ ਹੋਈ - ਅਮਨ ਅਰੋੜਾਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਨੈਸ਼ਨਲ

ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

ਕੌਮੀ ਮਾਰਗ ਬਿਊਰੋ | November 30, 2024 06:45 PM


ਚੰਡੀਗੜ੍ਹ-ਸੰਸਦ ਮੈਂਬਰ (ਰਾਜ ਸਭਾ) ਸ੍ਰੀ ਸੰਜੀਵ ਅਰੋੜਾ ਨੇ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਹਵਾਈ ਸੈਨਾ ਵੱਲੋਂ ਹਲਵਾਰਾ ਹਵਾਈ ਅੱਡੇ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ।
ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੀਟਿੰਗ ਦੌਰਾਨ ਰੱਖਿਆ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ, ਜਿਸ ਨੂੰ ਭਾਰਤੀ ਹਵਾਈ ਸੈਨਾ (ਆਈ.ਏ.ਐੱਫ.) ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ, ਦੀ ਹਵਾਈ ਪੱਟੀ ਦੇ ਚੱਲ ਰਹੇ ਕੰਮ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਹਵਾਈ ਅੱਡੇ ਦੀ ਸੰਚਾਲਨ ਸਮਰੱਥਾ ਨੂੰ ਵਧਾਉਣ ਅਤੇ ਸ਼ਹਿਰੀ ਹਵਾਬਾਜ਼ੀ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਬਣਾਉਣ ਲਈ ਮਹੱਤਵਪੂਰਨ ਹੈ।

ਉਨ੍ਹਾਂ ਨੇ ਰੱਖਿਆ ਮੰਤਰੀ ਨੂੰ ਅੱਗੇ ਦੱਸਿਆ ਕਿ ਉਹ ਇਸ ਪ੍ਰਾਜੈਕਟ ਦੀ ਪ੍ਰਗਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਲੁਧਿਆਣਾ ਦੇ ਏਅਰਪੋਰਟ ਡਾਇਰੈਕਟਰ, ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀ.ਈ.ਐਲ.) ਦੇ ਨੁਮਾਇੰਦਿਆਂ, ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ, ਪੰਜਾਬ ਪਬਲਿਕ ਵਰਕਸ ਡਿਪਾਰਟਮੈਂਟ (ਪੀ.ਡਬਲਿਊ.ਡੀ) ਅਤੇ ਹੋਰ ਸਬੰਧਿਤ ਏਜੰਸੀਆਂ ਨਾਲ ਨਿਯਮਤ ਤੌਰ 'ਤੇ ਸਾਈਟ ਦਾ ਦੌਰਾ ਅਤੇ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ, "ਸਾਡੇ ਸਮੂਹਿਕ ਯਤਨਾਂ ਦੇ ਬਾਵਜੂਦ, ਭਾਰਤੀ ਹਵਾਈ ਸੈਨਾ ਦੀ ਤਰਫੋਂ ਕੁਝ ਕੰਮ, ਪ੍ਰਵਾਨਗੀਆਂ ਅਤੇ ਰਸਮੀ ਕਾਰਵਾਈਆਂ ਲੰਬਿਤ ਹਨ, ਜਿਸ ਕਾਰਨ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਦੇਰੀ ਹੋ ਰਹੀ ਹੈ।" ਹਵਾਈ ਅੱਡੇ ਦੇ ਸਿਵਲ ਹਿੱਸੇ ਦਾ 100 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਹਲਵਾਰਾ ਹਵਾਈ ਅੱਡਾ ਭਾਰਤੀ ਹਵਾਈ ਸੈਨਾ ਵੱਲੋਂ ਲੰਬਿਤ ਕੰਮ ਪੂਰਾ ਹੋਣ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਸ੍ਰੀ ਅਰੋੜਾ ਨੇ ਰੱਖਿਆ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਭਾਰਤੀ ਹਵਾਈ ਸੈਨਾ ਦੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਅਤੇ ਰਸਮਾਂ ਨੂੰ ਜਲਦੀ ਪੂਰਾ ਕਰਨ ਲਈ ਨਿਰਦੇਸ਼ ਦੇਣ, ਇਸ ਨਾਲ ਇਹ ਯਕੀਨੀ ਬਣੇਗਾ ਕਿ ਹਲਵਾਰਾ ਹਵਾਈ ਅੱਡੇ 'ਤੇ ਸਿਵਲ ਓਪਰੇਸ਼ਨ ਜਲਦੀ ਤੋਂ ਜਲਦੀ ਸ਼ੁਰੂ ਹੋ ਸਕਣ, ਜਿਸ ਨਾਲ ਖੇਤਰ ਦੇ ਸੰਪਰਕ ਅਤੇ ਆਰਥਿਕ ਵਿਕਾਸ ਨੂੰ ਲਾਭ ਹੋਵੇਗਾ।

ਰੱਖਿਆ ਮੰਤਰੀ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਸ੍ਰੀ ਅਰੋੜਾ ਨੇ ਇਸ ਸਾਲ ਅਗਸਤ ਵਿੱਚ ਟਾਟਾ ਸੰਨਜ਼ (ਟਾਟਾ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੀ ਹੋਲਡਿੰਗ ਕੰਪਨੀ ਅਤੇ ਪ੍ਰਮੋਟਰ) ਦੇ ਚੇਅਰਮੈਨ ਐਨ ਚੰਦਰਸ਼ੇਖਰਨ ਵੱਲੋਂ ਭੇਜੀ ਇੱਕ ਉੱਚ ਪੱਧਰੀ ਟੀਮ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਨੇੜ ਭਵਿੱਖ ਵਿੱਚ ਹਵਾਈ ਅੱਡੇ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ, ਹਲਵਾਰਾ ਵਿਖੇ ਨਿਰਮਾਣ ਅਧੀਨ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।

ਇਸ ਦੌਰਾਨ ਸ੍ਰੀ ਅਰੋੜਾ ਨੇ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਦੀ ਇੱਕ ਸਮੇਂ ਵਿੱਚ 300 ਯਾਤਰੀਆਂ ਨੂੰ ਅਡਜਸਟ ਕਰਨ ਦੀ ਸਮਰੱਥਾ ਹੈ। ਭਵਿੱਖ ਵਿੱਚ ਹਵਾਈ ਅੱਡੇ ਦੇ ਵਿਸਤਾਰ ਦੀ ਵਿਵਸਥਾ ਹੈ। ਇੱਕ ਸਮੇਂ ਵਿੱਚ ਦੋ ਵੱਡੇ ਆਕਾਰ ਦੇ ਜਹਾਜ਼ ਪਾਰਕ ਕੀਤੇ ਜਾ ਸਕਦੇ ਹਨ।

ਸ੍ਰੀ ਅਰੋੜਾ ਨੇ ਇਹ ਵੀ ਦੁਹਰਾਇਆ ਕਿ ਹਵਾਈ ਅੱਡਾ ਪ੍ਰਾਜੈਕਟ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ "ਸੁਪਨਮਈ ਪ੍ਰਾਜੈਕਟ" ਹੈ, ਜਿਨ੍ਹਾਂ ਨੇ ਇਸ ਲਈ ਫੰਡ ਮਨਜ਼ੂਰ ਕੀਤੇ ਹਨ।

ਹਵਾਈ ਅੱਡਾ 161.28 ਏਕੜ ਦੇ ਖੇਤਰ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਖੇਤਰ ਵਿੱਚ ਬਿਲਟ ਅੱਪ ਟਰਮੀਨਲ ਖੇਤਰ 2, 000 ਵਰਗ ਮੀਟਰ ਹੈ। ਜ਼ਮੀਨ ਨੂੰ ਛੱਡ ਕੇ ਸਿਵਲ ਟਰਮੀਨਲ ਦੀ ਕੁੱਲ ਲਾਗਤ ਲਗਭਗ 70 ਕਰੋੜ ਰੁਪਏ ਹੈ।

Have something to say? Post your comment

 

ਨੈਸ਼ਨਲ

ਇਤਿਹਾਸ ਹੀ ਉਹਨਾਂ ਦੇ ਕਾਰਜਕਾਲ ਦਾ ਸਹੀ ਮੁਲਾਂਕਣ ਕਰੇਗਾ ਡਾਕਟਰ ਮਨਮੋਹਨ ਸਿੰਘ ਦੇ ਆਖਰੀ ਸ਼ਬਦ

ਸੁਧਾਰਾਂ ਦੇ ਸਰਦਾਰ ਨਾਲ ਜਾਣੇ ਜਾਂਦੇ ਹਨ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ

ਮੇਰੀ ਗੱਡੀ ਤਾਂ ਮਾਰੂਤੀ 800 ਹੈ ਡਾਕਟਰ ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ 'ਤੇ 7 ਦਿਨਾਂ ਦਾ ਸਰਕਾਰੀ ਸੋਗ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦਿੱਲੀ ਦੇ ਏਮਜ਼ ਵਿੱਚ ਹੋ ਗਿਆ ਦੇਹਾਂਤ 

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਨਾਜ਼ੁਕ-ਦਿੱਲੀ ਦੇ ਏਮਜ਼ ਵਿੱਚ ਦਾਖ਼ਲ

ਪੇਪਰ ਲੀਕ ਕਰਕੇ ਏਕਲਵਿਆ ਵਾਂਗ ਕੱਟਿਆ ਜਾਂਦਾ ਹੈ ਨੌਜਵਾਨ ਦਾ ਅੰਗੂਠਾ, ਬਿਹਾਰ ਦੀ ਤਾਜ਼ਾ ਮਿਸਾਲ : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਮੋਦੀ ਨੇ 'ਵੀਰ ਬਾਲ ਦਿਵਸ' 'ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਯਾਦ ਕੀਤਾ

ਇੰਡੀਆ ਬਲਾਕ 'ਚ ਦਰਾਰ, ਕਾਂਗਰਸ ਨੂੰ ਬਾਹਰ ਕਰਨ ਲਈ 'ਆਪ' ਹੋਰ ਪਾਰਟੀਆਂ ਨਾਲ ਕਰੇਗੀ ਵਿਚਾਰ 

ਕਾਂਗਰਸ 24 ਘੰਟਿਆਂ 'ਚ ਅਜੇ ਮਾਕਨ ਖਿਲਾਫ ਕਾਰਵਾਈ ਕਰੇ: 'ਆਪ' ਦੀ ਚੇਤਾਵਨੀ