ਕਾਲਾਂਵਾਲੀ -ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ 21 ਦਸੰਬਰ ਨੂੰ ਕਾਲਾਂਵਾਲੀ ਦੀ ਪੁਰਾਣੀ ਅਨਾਜ ਮੰਡੀ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਸ਼ਫਰ-ਏ-ਸ਼ਹਾਦਤ ਸਮਾਗਮ ਕਰਵਾਇਆ ਜਾਵੇਗਾ ਇਸ ਸਬੰਧੀ ਅੱਜ ਮੰਡੀ ਕਾਲਾਂਵਾਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਜ਼ਾਦ ਨੇ ਦੱਸਿਆ ਕੇ ਇਸ ਪ੍ਰੋਗਰਾਮ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਣਗੀਆਂ ਉਨਾਂ ਕਿਹਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਧਰਮ ਲਈ ਕੁਰਬਾਨ ਕਰ ਦਿੱਤਾ ਇਸੇ ਲਈ ਉਨਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਪੂਰੇ ਹਰਿਆਣਾ ਵਿੱਚ ਧਰਮ ਪ੍ਰਚਾਰ ਰਾਹੀਂ ਸਫ਼ਰ-ਏ-ਸ਼ਹਾਦਤ ਸਮਾਗਮ ਕਰਵਾਇਆ ਜਾਂਦਾ ਹੈ ਉਨਾਂ ਦੱਸਿਆ ਕੇ ਇਹ ਪ੍ਰੋਗਰਾਮ 21 ਦਸੰਬਰ ਤੋਂ ਮੰਡੀ ਕਾਲਾਂਵਾਲੀ ਤੋਂ ਸ਼ੁਰੂ ਹੋਣਗੇ ਅਤੇ ਹਰਿਆਣਾ ਦੇ ਵੱਖ-ਵੱਖ ਸਥਾਨਾਂ ਜਿਵੇਂ ਕੈਥਲ, ਕਰਨਾਲ, ਅੰਬਾਲਾ, ਕੁਰੂਕਸ਼ੇਤਰ, ਅਸੰਧ, ਪੰਚਕੂਲਾ, ਜੀਂਦ, ਸਿਰਸਾ ਆਦਿ ਥਾਵਾਂ 'ਤੇ ਹਰ ਰੋਜ਼ ਵੱਡੇ ਪੱਧਰ 'ਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ, 29 ਦਸੰਬਰ ਨੂੰ ਸਮਾਗਮਾਂ ਦੀ ਸਮਾਪਤੀ ਹੋਵੇਗੀ ਉਨਾਂ ਦੱਸਿਆ ਕੇ ਇਨਾਂ ਧਾਰਮਿਕ ਪ੍ਰੋਗਰਾਮਾਂ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਜੱਥੇ, ਪ੍ਰਚਾਰਕ ਅਤੇ ਸੰਤ ਮਹਾਂਪੁਰਸ਼ ਸਿੱਖ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਥੇਦਾਰ ਦਾਦੂਵਾਲ ਜੀ ਦੇ ਨਾਲ ਹਰਿਆਣਾ ਕਮੇਟੀ ਮੈਂਬਰ ਸਰਦਾਰ ਪਰਮਜੀਤ ਸਿੰਘ ਮਾਖਾ, ਸਰਦਾਰ ਮਲਕੀਤ ਸਿੰਘ ਪੰਨੀਵਾਲਾ ਮੈਂਬਰ, ਭਾਈ ਬਲਵੰਤ ਸਿੰਘ ਗੋਪਾਲਾ ਇੰਚਾਰਜ ਧਰਮ ਪ੍ਰਚਾਰ ਸਬ ਦਫ਼ਤਰ ਸਿਰਸਾ, ਭਾਈ ਗੋਬਿੰਦ ਸਿੰਘ ਸਹਾਇਕ ਇੰਚਾਰਜ ਸਿਰਸਾ, ਗਿਰਧਾਰੀ ਲਾਲ ਪ੍ਰਧਾਨ ਆੜਤੀਆ ਐਸ਼ੋਸੀਏਸ਼ਨ ਕਾਲਾਂਵਾਲੀ, ਸੇਠ ਸੁਰੇਸ਼ ਸਿੰਗਲਾ, ਐਡਵੋਕੇਟ ਗੁਰਮੀਤ ਸਿੰਘ, ਦਲਜੀਤ ਸਿੰਘ ਕਾਲਾਂਵਾਲੀ, ਹਰਬੰਸ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਦੂਖ ਨਿਵਾਰਣ ਕਾਲਾਂਵਾਲੀ ਪਿੰਡ, ਜਸਵਿੰਦਰ ਸਿੰਘ ਪੱਪਾ, ਅਸ਼ੋਕ ਕੁਮਾਰ ਦੁਰਗਾ ਹਾਊਸ, ਭਾਈ ਗੁਰਪ੍ਰੀਤ ਸਿੰਘ, ਗ੍ਰੰਥੀ ਹਰਜਿੰਦਰ ਸਿੰਘ ਅਸੀਰ, ਕਵੀਸ਼ਰ ਜਰਨੈਲ ਸਿੰਘ ਸੱਜਣ, ਕਵੀਸ਼ਰ ਸੁਖਵਿੰਦਰ ਸਿੰਘ ਭੰਬੂਰ, ਜਗਮੀਤ ਸਿੰਘ ਬਰਾੜ ਆਦਿ ਹਾਜ਼ਰ ਸਨ ਸਮੇਤ ਖੇਤਰ ਦੇ ਬਹੁਤ ਸਾਰੇ ਸਨਮਾਨਿਤ ਮੌਜੂਦ ਸਨ।