BREAKING NEWS
ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੌਮੀ ਤੇ ਕੌਮਾਂਤਰੀ ਫੂਡ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਦਾ ਸਾਲ 2025 ਦਾ ਕੈਲੰਡਰ ਜਾਰੀਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਖੰਨਾ ਵਿੱਚ 'ਧੀਆਂ ਦੀ ਲੋਹੜੀ' ਮਨਾਈਮੁੱਖ ਮੰਤਰੀ ਨੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ, ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਕੀਤਾ ਜਾਵੇਗਾ ਇਨਰੋਲ: ਡਾ. ਬਲਜੀਤ ਕੌਰਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਤੇ ਕਰ ਵਿਭਾਗ ਦੇ 8 ਨਵੇਂ ਭਰਤੀ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਹਰਿਆਣਾ

ਸਫਰ-ਏ-ਸ਼ਹਾਦਤ ਸਮਾਗਮ ਹਰਿਆਣਾ ਕਮੇਟੀ ਵਲੋਂ 21ਦਸੰਬਰ ਨੂੰ ਕਾਲਾਂਵਾਲੀ ਵਿਖੇ ਹੋਵੇਗਾ

ਕੌਮੀ ਮਾਰਗ ਬਿਊਰੋ | December 18, 2024 08:09 PM

ਕਾਲਾਂਵਾਲੀ -ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ 21 ਦਸੰਬਰ ਨੂੰ ਕਾਲਾਂਵਾਲੀ ਦੀ ਪੁਰਾਣੀ ਅਨਾਜ ਮੰਡੀ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਸ਼ਫਰ-ਏ-ਸ਼ਹਾਦਤ ਸਮਾਗਮ ਕਰਵਾਇਆ ਜਾਵੇਗਾ ਇਸ ਸਬੰਧੀ ਅੱਜ ਮੰਡੀ ਕਾਲਾਂਵਾਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਜ਼ਾਦ ਨੇ ਦੱਸਿਆ ਕੇ ਇਸ ਪ੍ਰੋਗਰਾਮ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਣਗੀਆਂ ਉਨਾਂ ਕਿਹਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਧਰਮ ਲਈ ਕੁਰਬਾਨ ਕਰ ਦਿੱਤਾ ਇਸੇ ਲਈ ਉਨਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਪੂਰੇ ਹਰਿਆਣਾ ਵਿੱਚ ਧਰਮ ਪ੍ਰਚਾਰ ਰਾਹੀਂ ਸਫ਼ਰ-ਏ-ਸ਼ਹਾਦਤ ਸਮਾਗਮ ਕਰਵਾਇਆ ਜਾਂਦਾ ਹੈ ਉਨਾਂ ਦੱਸਿਆ ਕੇ ਇਹ ਪ੍ਰੋਗਰਾਮ 21 ਦਸੰਬਰ ਤੋਂ ਮੰਡੀ ਕਾਲਾਂਵਾਲੀ ਤੋਂ ਸ਼ੁਰੂ ਹੋਣਗੇ ਅਤੇ ਹਰਿਆਣਾ ਦੇ ਵੱਖ-ਵੱਖ ਸਥਾਨਾਂ ਜਿਵੇਂ ਕੈਥਲ, ਕਰਨਾਲ, ਅੰਬਾਲਾ, ਕੁਰੂਕਸ਼ੇਤਰ, ਅਸੰਧ, ਪੰਚਕੂਲਾ, ਜੀਂਦ, ਸਿਰਸਾ ਆਦਿ ਥਾਵਾਂ 'ਤੇ ਹਰ ਰੋਜ਼ ਵੱਡੇ ਪੱਧਰ 'ਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ, 29 ਦਸੰਬਰ ਨੂੰ ਸਮਾਗਮਾਂ ਦੀ ਸਮਾਪਤੀ ਹੋਵੇਗੀ ਉਨਾਂ ਦੱਸਿਆ ਕੇ ਇਨਾਂ ਧਾਰਮਿਕ ਪ੍ਰੋਗਰਾਮਾਂ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਜੱਥੇ, ਪ੍ਰਚਾਰਕ ਅਤੇ ਸੰਤ ਮਹਾਂਪੁਰਸ਼ ਸਿੱਖ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਥੇਦਾਰ ਦਾਦੂਵਾਲ ਜੀ ਦੇ ਨਾਲ ਹਰਿਆਣਾ ਕਮੇਟੀ ਮੈਂਬਰ ਸਰਦਾਰ ਪਰਮਜੀਤ ਸਿੰਘ ਮਾਖਾ, ਸਰਦਾਰ ਮਲਕੀਤ ਸਿੰਘ ਪੰਨੀਵਾਲਾ ਮੈਂਬਰ, ਭਾਈ ਬਲਵੰਤ ਸਿੰਘ ਗੋਪਾਲਾ ਇੰਚਾਰਜ ਧਰਮ ਪ੍ਰਚਾਰ ਸਬ ਦਫ਼ਤਰ ਸਿਰਸਾ, ਭਾਈ ਗੋਬਿੰਦ ਸਿੰਘ ਸਹਾਇਕ ਇੰਚਾਰਜ ਸਿਰਸਾ, ਗਿਰਧਾਰੀ ਲਾਲ ਪ੍ਰਧਾਨ ਆੜਤੀਆ ਐਸ਼ੋਸੀਏਸ਼ਨ ਕਾਲਾਂਵਾਲੀ, ਸੇਠ ਸੁਰੇਸ਼ ਸਿੰਗਲਾ, ਐਡਵੋਕੇਟ ਗੁਰਮੀਤ ਸਿੰਘ, ਦਲਜੀਤ ਸਿੰਘ ਕਾਲਾਂਵਾਲੀ, ਹਰਬੰਸ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਦੂਖ ਨਿਵਾਰਣ ਕਾਲਾਂਵਾਲੀ ਪਿੰਡ, ਜਸਵਿੰਦਰ ਸਿੰਘ ਪੱਪਾ, ਅਸ਼ੋਕ ਕੁਮਾਰ ਦੁਰਗਾ ਹਾਊਸ, ਭਾਈ ਗੁਰਪ੍ਰੀਤ ਸਿੰਘ, ਗ੍ਰੰਥੀ ਹਰਜਿੰਦਰ ਸਿੰਘ ਅਸੀਰ, ਕਵੀਸ਼ਰ ਜਰਨੈਲ ਸਿੰਘ ਸੱਜਣ, ਕਵੀਸ਼ਰ ਸੁਖਵਿੰਦਰ ਸਿੰਘ ਭੰਬੂਰ, ਜਗਮੀਤ ਸਿੰਘ ਬਰਾੜ ਆਦਿ ਹਾਜ਼ਰ ਸਨ ਸਮੇਤ ਖੇਤਰ ਦੇ ਬਹੁਤ ਸਾਰੇ ਸਨਮਾਨਿਤ ਮੌਜੂਦ ਸਨ।

Have something to say? Post your comment

 

ਹਰਿਆਣਾ

ਬਾਦਲਾਂ ਦੇ ਮੋਹਰੇ ਬਣਕੇ ਸਿਰਫ ਗੋਲਕਾਂ ਲਈ ਚੋਣਾਂ ਲੜ ਰਹੇ ਧੜਿਆਂ ਨੂੰ ਪਰਖੇ ਹਰਿਆਣਾ ਦੀ ਸੰਗਤ - ਸੁਖਬੀਰ ਸਿੰਘ ਬਲਬੇੜਾ

ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੇ ਸਮਾਜ ਤੇ ਧਰਮ ਲਈ ਆਪਣਾ ਸੱਭ ਕੁੱਝ ਵਾਰ ਦਿੱਤਾ - ਨਾਇਬ ਸਿੰਘ ਸੈਣੀ

ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਸ਼ਰਧਾਂਜਲੀ ਅਰਪਿਤ ਕੀਤੀ

ਲੋਹਗੜ੍ਹ ਵਿਚ ਜਲਦ ਬਣੇਗਾ ਵਿਸ਼ਵ ਪੱਧਰੀ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ

ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੀ ਵਿਸ਼ਾਲ ਮਹਾਪੰਚਾਇਤ 'ਚ ਸਾਰੀਆਂ ਜੱਥੇਬੰਦੀਆਂ ਨੂੰ ਏਕਤਾ ਦਾ ਸੱਦਾ

ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਦੀ ਮਾਤਾਵਾਂ ਦਾ ਆਸ਼ੀਰਵਾਦ ਮਿਲਣਾ ਮੇਰੇ ਲਈ ਸਨਮਾਨ ਦੀ ਲੰਮ੍ਹਾ - ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਨਵੇਂ ਸਾਲ 2025 ਦੇ ਕੈਲੇਂਡਰ ਦੀ ਘੁੰਡ ਚੁਕਾਈ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਸੁਰਗਵਾਸੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ

ਸੁਸ਼ਾਸਨ ਨਾਲ ਜਨਮਾਨਸ ਦਾ ਜੀਵਨ ਹੋਇਆ ਸਰਲ ਤੇ ਯੋਜਨਾਵਾਂ ਤੱਕ ਪਹੁੰਚ ਹੋਈ ਸਰਲ - ਨਾਂਇਬ ਸਿੰਘ ਸੈਣੀ