ਫ਼ਤਹਿਗੜ੍ਹ ਸਾਹਿਬ- “ਬੀਤੇ ਦਿਨੀਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ ਚੌਟਾਲਾ ਜੋ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਦੇ ਮੁੱਖੀ ਸਨ, ਉਹ ਆਪਣੇ ਸਵਾਸਾਂ ਦੀ ਪ੍ਰਾਪਤ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਹਰਿਆਣਵੀਆ, ਪੰਜਾਬੀਆਂ ਨੂੰ ਅਸਹਿ ਤੇ ਅਕਹਿ ਘਾਟਾ ਪਿਆ ਹੈ । ਕਿਉਂਕਿ ਹਰਿਆਣਾ ਅਸਲੀਅਤ ਵਿਚ ਪੰਜਾਬੀਆਂ ਦੀ ਸਰਜਮੀਨ ਦਾ ਹੀ ਹਿੱਸਾ ਹੈ । ਇਸ ਮੌਕੇ ਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਸਮੁੱਚੇ ਚੌਟਾਲਾ ਪਰਿਵਾਰ, ਸੰਬੰਧੀਆਂ, ਮਿੱਤਰਾਂ ਨਾਲ ਹਮਦਰਦੀ ਜਾਹਰ ਕਰਦੇ ਹੋਏ ਭਾਣੇ ਵਿਚ ਵਿਚਰਣ ਦੀ ਅਰਜੋਈ ਵੀ ਕੀਤੀ ।”