BREAKING NEWS
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਬੇਮਿਸਾਲ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਬਰ, ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ: ਮੁੱਖ ਮੰਤਰੀਆਮ ਆਦਮੀ ਪਾਰਟੀ ਲੋਕਲ ਬਾਡੀ ਚੋਣਾਂ ਵਿੱਚ 55% ਤੋਂ ਵੱਧ ਸੀਟਾਂ ਜਿੱਤੀ, 961 ਵਿੱਚੋਂ 522 ਵਾਰਡਾਂ ਵਿੱਚ ਸਾਡੀ ਜਿੱਤ ਹੋਈ - ਅਮਨ ਅਰੋੜਾਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾਪੰਜਾਬ ਵਿਧਾਨ ਸਭਾ ਸਪੀਕਰ ਨੇ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆਅਮਿਤ ਸ਼ਾਹ ਨੇ ਅੰਬੇਡਕਰ ਦਾ ਨਹੀਂ, ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ- ਹਰਪਾਲ ਚੀਮਾ

ਪੰਜਾਬ

ਪੰਜਾਬ ਦਾ ਖਣਨ ਖੇਤਰ ਬਣਿਆ ਵਿਕਾਸ-ਮੁਖੀ ਤਬਦੀਲੀਆਂ ਦਾ ਗਵਾਹ

ਕੌਮੀ ਮਾਰਗ ਬਿਊਰੋ | December 24, 2024 08:16 PM

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਖਣਨ ਅਤੇ ਭੂ-ਵਿਗਿਆਨ ਵਿਭਾਗ ਨੇ ਪਾਰਦਰਸ਼ਤਾ, ਕੁਸ਼ਲਤਾ ਅਤੇ ਟਿਕਾਊ ਮਾਈਨਿੰਗ ਗਤੀਵਿਧੀਆਂ ਵਿੱਚ ਨਵੇਂ ਮਾਪਦੰਡ ਤੈਅ ਕਰਦਿਆਂ ਸਾਲ 2024 ਵਿੱਚ ਸ਼ਾਨਦਾਰ ਮੀਲ ਪੱਥਰ ਸਥਾਪਤ ਕੀਤੇ ਹਨ।

ਵਿਭਾਗ ਦੀ ਲੋਕ-ਪੱਖੀ ਪਹੁੰਚ ਬਾਰੇ ਚਾਨਣਾ ਪਾਉਂਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ, ‘‘ਸਾਡਾ ਟੀਚਾ ਖਣਨ ਖੇਤਰ ਦਾ ਆਧੁਨਿਕੀਕਰਨ ਕਰਕੇ ਆਮ ਲੋਕਾਂ ਲਈ ਵੱਧ ਤੋਂ ਵੱਧ ਲਾਭ ਯਕੀਨੀ ਬਣਾਉਣਾ ਹੈ।’’

ਉਨ੍ਹਾਂ ਦੱਸਿਆ ਕਿ ਵਿਭਾਗ ਨੇ ਪੰਜਾਬ ਮਾਈਨਰ ਮਿਨਰਲ ਪਾਲਿਸੀ-2023 ਲਾਗੂ ਕਰਕੇ ਜਨਤਕ ਖਣਨ ਪ੍ਰੋਗਰਾਮ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ ਜਿਸ ਤਹਿਤ 73 ਜਨਤਕ ਖਣਨ ਸਾਈਟਾਂ ਚਾਲੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਈਟਾਂ ਨਾਲ ਜਿੱਥੇ ਰੇਤ ਦੀਆਂ ਕੀਮਤਾਂ ਨੂੰ ਸਥਿਰ ਕਰਨ ਵਿੱਚ ਮਦਦ ਮਿਲੀ ਹੈ, ਉਥੇ ਸੂਬੇ ਨੂੰ 16.07 ਕਰੋੜ ਰੁਪਏ ਅਤੇ ਸਥਾਨਕ ਪਿੰਡਾਂ ਵਾਸੀਆਂ ਲਈ 13.77 ਕਰੋੜ ਰੁਪਏ ਦੀ ਆਮਦਨ ਜੁਟਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 18.37 ਲੱਖ ਮੀਟਰਕ ਟਨ ਰੇਤ ਦੀ ਵਿਕਰੀ ਕੀਤੀ ਜਾ ਚੁੱਕੀ ਹੈ, ਜੋ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀ ਹੈ।

ਇਸੇ ਤਰ੍ਹਾਂ ਵਿਭਾਗ ਨੇ ਵਪਾਰਕ ਖਣਨ ਗਤੀਵਿਧੀਆਂ ਤਹਿਤ 65 ਸਾਈਟਾਂ ਨੂੰ ਕਵਰ ਕਰਨ ਵਾਲੇ 41 ਕਲੱਸਟਰਾਂ ਦੀ ਸਫ਼ਲਤਾਪੂਰਵਕ ਨੀਲਾਮੀ ਕੀਤੀ ਹੈ ਜਿਸ ਨਾਲ ਸੂਬੇ ਨੂੰ 9 ਕਰੋੜ ਰੁਪਏ ਦੀ ਆਮਦਨ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਫ਼ਲਤਾ ਨੂੰ ਅੱਗੇ ਵਧਾਉਣ ਲਈ ਵਿਭਾਗ ਵੱਲੋਂ 5.50 ਰੁਪਏ ਪ੍ਰਤੀ ਘਣ ਫੁੱਟ (ਜੀ.ਐੱਸ.ਟੀ. ਤੋਂ ਬਿਨਾਂ) ਦੇ ਕਿਫ਼ਾਇਤੀ ਰੇਤ ਖੱਡ ਰੇਟ ਨੂੰ ਕਾਇਮ ਰੱਖਦਿਆਂ 100 ਕਲੱਸਟਰਾਂ ਦੀ ਨੀਲਾਮੀ ਕਰਨ ਦੀ ਯੋਜਨਾ ਹੈ।

ਸ੍ਰੀ ਗੋਇਲ ਨੇ ਦੱਸਿਆ ਕਿ ਡਿਜੀਟਲ ਤਬਦੀਲੀ ਨੂੰ ਅਮਲ ਵਿੱਚ ਲਿਆ ਕੇ ਕਾਰੋਬਾਰ ਕਰਨ ਲਈ ਸੁਖਾਵਾਂ ਮਾਹੌਲ ਬਣਾਉਣ ਵਿੱਚ ਅਹਿਮ ਸੁਧਾਰ ਲਿਆਂਦੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਬੇਸਮੈਂਟ ਖ਼ਰਚਿਆਂ ਨੂੰ ਸੁਚਾਰੂ ਬਣਾਇਆ ਹੈ ਅਤੇ ਆਨਲਾਈਨ ਮਾਈਨਿੰਗ ਪੋਰਟਲ ਨੂੰ ‘‘ਇਨਵੈਸਟ ਪੰਜਾਬ’’ ਨਾਲ ਜੋੜਿਆ ਹੈ ਜਿਸ ਸਦਕਾ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਨਾਲ ਇੱਕ ਆਟੋਮੈਟਿਕ ਪ੍ਰਵਾਨਗੀ ਪ੍ਰਣਾਲੀ ਰਾਹੀਂ 72 ਘੰਟਿਆਂ ਦੇ ਅੰਦਰ ਪਰਮਿਟ ਜਾਰੀ ਕਰਨਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਕਿਰਿਆ ਦੌਰਾਨ ਦੇਰੀ ਹੋਣ 'ਤੇ 72 ਘੰਟਿਆਂ ਬਾਅਦ ਪਰਮਿਟ ਆਪਣੇ ਆਪ ਹੀ ਮਨਜ਼ੂਰ ਹੋ ਜਾਂਦਾ ਹੈ।

‘‘ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸ਼ਿਕੰਜਾ ਕੱਸਿਆ’’

ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਗ਼ੈਰ-ਕਾਨੂੰਨੀ ਖਣਨ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਟੋਲ-ਫ਼ਰੀ ਸ਼ਿਕਾਇਤ ਨੰਬਰ ਸਥਾਪਤ ਕਰਕੇ ਅਤੇ ਸਬ-ਡਿਵੀਜ਼ਨਲ ਕਮੇਟੀਆਂ ਤੇ ਉੱਡਣ ਦਸਤੇ ਕਾਇਮ ਕਰਕੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਲੜਾਈ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ 2022 ਤੋਂ ਮਈ 2024 ਤੱਕ ਵਿਭਾਗ ਵੱਲੋਂ 1169 ਮਾਮਲੇ ਦਰਜ ਕਰਵਾਏ ਗਏ ਹਨ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਾਮਲ 867 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ।

ਮਾਲੀਆ ਵਸੂਲੀ ਵਿੱਚ ਵਾਧਾ

ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਲੀਆ ਵਸੂਲੀ ਵਿੱਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2023-24 ਵਿੱਚ ਮਾਲੀਆ ਵਸੂਲੀ 288.75 ਕਰੋੜ ਰੁਪਏ ਰਹੀ ਜਦਕਿ ਵਿੱਤੀ ਸਾਲ 2022-23 ਵਿੱਚ ਇਹ ਅੰਕੜਾ 247 ਕਰੋੜ ਰੁਪਏ ਸੀ।

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਹੋਰ ਖਣਨ ਸਮੱਗਰੀ ਮੁਹੱਈਆ ਕਰਾਉਣ ਲਈ ਵਿਭਾਗ ਡੀ.ਐਸ.ਆਰ ਵਿੱਚ ਹੋਰ ਸਾਈਟਾਂ ਸ਼ਾਮਲ ਕਰਨ ਅਤੇ ਮਾਈਨਿੰਗ ਯੋਜਨਾਵਾਂ ਦੇ ਡੇਟਾ ਨੂੰ ਤਸਦੀਕ ਕਰਨ ਲਈ ਕੰਮ ਕਰ ਰਿਹਾ ਹੈ ਜਿਸ ਨਾਲ ਬਾਅਦ ਵਿੱਚ ਐਸ.ਈ.ਆਈ.ਏ.ਏ/ਐਸ.ਈ.ਏ.ਸੀ ਤੋਂ ਕਿਸੇ ਵੀ ਮੁੱਦੇ ਜਾਂ ਇਤਰਾਜ਼ਾਂ ਤੋਂ ਬਚਿਆ ਜਾ ਸਕੇ। ਇਸ ਉਦੇਸ਼ ਲਈ ਸੁਪਰਡੈਂਟ ਇੰਜੀਨੀਅਰਾਂ ਅਤੇ ਮੁੱਖ ਦਫ਼ਤਰ ਦੇ ਨੁਮਾਇੰਦਿਆਂ ਦੇ ਪੱਧਰ 'ਤੇ ਅਧਿਕਾਰੀਆਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ। ਹੁਣ ਤੱਕ ਇਨ੍ਹਾਂ ਕਮੇਟੀਆਂ ਵੱਲੋਂ ਪੰਜਾਬ ਵਿੱਚ 45 ਸਾਈਟਾਂ ਦੇ ਦੌਰੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਪ-ਮੰਡਲ ਪੱਧਰੀ ਕਮੇਟੀਆਂ ਵੱਲੋਂ ਡੀ.ਐਸ.ਆਰ ਵਿੱਚ ਸ਼ਾਮਲ ਕਰਨ ਲਈ ਹੋਰ ਬਹੁਤ ਸਾਰੀਆਂ ਸਾਈਟਾਂ ਦਾ ਦੌਰਾ ਕੀਤਾ ਗਿਆ ਹੈ।

ਪੰਜਾਬ ਮਾਈਨਜ਼ ਇੰਸਪੈਕਸ਼ਨ ਐਪ’’ ਦੀ ਸ਼ੁਰੂਆਤ

ਵਿਭਾਗ ਵਿੱਚ ਤਕਨੀਕੀ ਤਰੱਕੀ ਦਾ ਜ਼ਿਕਰ ਕਰਦਿਆਂ ਸ੍ਰੀ ਗੋਇਲ ਨੇ ਦੱਸਿਆ ਕਿ ‘‘ਪੰਜਾਬ ਮਾਈਨਜ਼ ਇੰਸਪੈਕਸ਼ਨ ਐਪ’’ ਦੀ ਸ਼ੁਰੂਆਤ ਨਾਲ ਵਿਭਾਗ ਨੇ ਤਕਨੀਕ ਦੇ ਖੇਤਰ ਵਿੱਚ ਵੱਡੀ ਪੁਲਾਂਘ ਪੁੱਟੀ ਹੈ। ਇਸ ਨਾਲ ਨਾਗਰਿਕ ਮਲਟੀਮੀਡੀਆ ਢੰਗਾਂ ਜਿਵੇਂ ਤਸਵੀਰਾਂ, ਵੀਡੀਉਜ਼ ਜਾਂ ਦੋਵਾਂ ਨਾਲ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਬਾਰੇ ਤੁਰੰਤ ਸੂਚਨਾ ਦੇਣ ਦੇ ਯੋਗ ਹੋਏ ਹਨ।

ਇਸ ਤੋਂ ਇਲਾਵਾ ਕਰੱਸ਼ਰ ਸਾਈਟਾਂ ’ਤੇ ਆਧੁਨਿਕ ਕੰਡੇ ਅਤੇ ਨਿਗਰਾਨੀ ਪ੍ਰਣਾਲੀਆਂ ਸਥਾਪਤ ਕਰਨ ਲਈ ਅੰਦਾਜ਼ਨ 37 ਕਰੋੜ ਰੁਪਏ ਦੀ ਲਾਗਤ ਵਾਲੀ ਇਤਿਹਾਸਕ ਪੀ.ਪੀ.ਪੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਏ.ਐਨ.ਪੀ.ਆਰ, ਪੀ.ਟੀ.ਜ਼ੈਡ. ਕੈਮਰੇ ਅਤੇ ਆਰ.ਐਫ.ਆਈ.ਡੀ ਰੀਡਰ ਵਰਗੀਆਂ ਅਤਿ-ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਕਰੱਸ਼ਰ ਯੂਨੀਅਨਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਪੰਜਾਬ ਕਰੱਸ਼ਰ ਪਾਲਿਸੀ-2023 ਨੂੰ ਲਾਗੂ ਕੀਤਾ ਗਿਆ ਹੈ ਅਤੇ ਪੰਜਾਬ ਜਨਤਕ ਖ਼ਰੀਦ ਪਾਰਦਰਸ਼ਤਾ ਐਕਟ ਅਧੀਨ ਤੇ ਕਰੱਸ਼ਰ ਇਕਾਈਆਂ ਵੱਲੋਂ ਦਰਸਾਏ ਘੱਟ ਤੋਂ ਘੱਟ ਖਣਿਜ ਮੁੱਲ ਤੇ ਆਧਾਰਤ ਪਬਲਿਕ ਕਰੱਸ਼ਰ ਯੂਨਿਟਾਂ ਦੀ ਚੋਣ ਲਈ ਪਾਰਦਰਸ਼ੀ ਈ-ਟੈਂਡਰਿੰਗ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਰੱਸ਼ਰ ਨੀਤੀ- 2023 ਦੀ ਸ਼ੁਰੂਆਤ ਜਨਤਕ ਕਰੱਸ਼ਰ ਯੂਨਿਟਾਂ ਲਈ ਈ-ਟੈਂਡਰਿੰਗ ਪ੍ਰਕਿਰਿਆਵਾਂ ਰਾਹੀਂ ਪਾਰਦਰਸ਼ਤਾ ਬਣਾਈ ਰੱਖਣ ਦੇ ਨਾਲ-ਨਾਲ ਉਦਯੋਗ ਦੇ ਮਸਲਿਆਂ ਨੂੰ ਦੂਰ ਕਰਨ ਲਈ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ‘‘ਅਸੀਂ ਅਜਿਹੇ ਖਣਨ ਖੇਤਰ ਦਾ ਨਿਰਮਾਣ ਕਰ ਰਹੇ ਹਾਂ ਜੋ ਨਾ ਸਿਰਫ਼ ਪੰਜਾਬ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦਾ ਹੈ, ਸਗੋਂ ਵਾਤਾਵਰਣ ਦੀ ਸਥਿਰਤਾ ਅਤੇ ਭਾਈਚਾਰਕ ਸਾਂਝ ਨੂੰ ਵੀ ਯਕੀਨੀ ਬਣਾਉਂਦਾ ਹੈ।"

Have something to say? Post your comment

 

ਪੰਜਾਬ

ਸੰਯੁਕਤ ਕਿਸਾਨ ਮੋਰਚਾ ਵੱਲੋਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ- ਕਿਸਾਨਾਂ ਤੇ ਜਬਰ ਬੰਦ ਕਰਨ ਦੀਆਂ ਮੰਗਾਂ ਨੂੰ ਲੈਕੇ ਸੰਘਰਸ਼ ਦਾ ਐਲਾਨ

ਪੰਜਾਬ ਦੇ ਵਫ਼ਦ ਵੱਲੋਂ ਕੇਂਦਰੀ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ; ਆਰ.ਡੀ.ਐਫ ਅਤੇ ਐਮ.ਡੀ.ਐਫ ਮੁੱਦੇ ਨੂੰ ਤੁਰੰਤ ਹੱਲ ਕਰਨ ਦੀ ਕੀਤੀ ਅਪੀਲ

ਪੰਜਾਬ ਸਰਕਾਰ ਵੱਲੋਂ ਅਡੀਸ਼ਨਲ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਐਡਮਿਨਸਟਰੇਟਰ ਜਨਰਲ ਅਤੇ ਆਫੀਸ਼ੀਅਲ ਟਰੱਸਟੀ ਦਾ ਵਾਧੂ ਚਾਰਜ

ਬਜੁਰਗਾਂ ਦੀ ਸਿਹਤ ਸੰਭਾਲ ਪੰਜਾਬ ਸਰਕਾਰ ਦਾ ਮੁੱਖ ਟੀਚਾ: ਡਾ. ਬਲਜੀਤ ਕੌਰ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕਾਰਜਕਾਰੀ ਇੰਜਨੀਅਰ ਰੋਹਿਤ ਜਿੰਦਲ ਨੂੰ ਪੀਸੀਐਸ ਅਫਸਰ ਵਜੋਂ ਚੁਣੇ ਜਾਣ 'ਤੇ ਵਧਾਈ

ਪੰਜਾਬ ਸਿਵਲ ਸਕੱਤਰੇਤ ਦੇ ਪਾਸ ਲਈ ਹੁਣ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ; ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਈ-ਪਾਸ ਸਹੂਲਤ ਸ਼ੁਰੂ

ਸੂਬਾ ਸਰਕਾਰ ਨੇ ਨਿਵੇਸ਼ਕਾਂ ਦੇ ਅੱਗੇ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੀ ਸ਼ਰਤ ਰੱਖੀ: ਭਗਵੰਤ ਸਿੰਘ ਮਾਨ

ਮੋਦੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ-ਮੁੱਖ ਮੰਤਰੀ ਨੇ ਕੀਤੀ ਸਖ਼ਤ ਆਲੋਚਨਾ

ਪੰਜਾਬ ਵਿੱਚ ਅਮਨ ਕਨੂੰਨ ਦੀ ਸਥਿਤੀ ਵਿਗੜ ਰਹੀ ਹੈ ਥਾਣਿਆਂ ਉਤੇ ਬੰਬ ਧਮਾਕਿਆਂ ਪਿੱਛੇ ਕੋਣ? : ਬਾਬਾ ਬਲਬੀਰ ਸਿੰਘ

ਦਹਿਸ਼ਤ ਮਾਡਿਊਲ ਕੇ.ਜ਼ੈੱਡ.ਐੱਫ਼. ਚੀਫ਼ ਰਣਜੀਤ ਸਿੰਘ ਨੀਟਾ ਦੁਆਰਾ ਕੀਤਾ ਜਾਂਦਾ ਹੈ - ਡੀਜੀਪੀ ਗੌਰਵ ਯਾਦਵ