ਮੌਜੂਦਾ ਪੰਥਕ ਸੰਕਟ ਦੇ ਚਲਦਿਆਂ ਕੁਝ ਸ਼ਰਾਰਤੀ ਅਨਸਰ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਾਫ ਸੁਥਰੇ ਅਕਸ ਨੂੰ ਦਾਗਦਾਰ ਕਰਨ ਦੀ ਨੀਯਤ ਨਾਲ ਉਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਇਕ ਝੂਠਾ ਮਾਮਲਾ ਹਵਾ ਵਿਚ ਉਛਾਲ ਰਹੇ ਹਨ।ਮਾਮਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਇਕ ਜਮੀਨ ਦੀ ਖ੍ਰੀਦ ਦਾ ਹੈ। ਐਡਵੋਕੇਟ ਧਾਮੀ ਨੇ ਉਸ ਜਮੀਨ ਦਾ ਸੌਦਾ ਰੱਦ ਕਰ ਦਿੱਤਾ ਹੈ ਤੇ ਇਸ ਸੰਬਧੀ ਦਿੱਤੀ ਬਿਆਨਾ ਰਾਸ਼ੀ ਦਾ ਚੈਕ ਵੀ ਵਾਪਸ ਲੈ ਲਿਆ ਹੈ। ਜਾਣਕਾਰੀ ਮੁਤਾਬਿਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਕਰੀਬ 20 ਏਕੜ ਜਮੀਨ ਜ਼ੋ ਕਿ ਗੁਰੂ ਘਰ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਰੂਰੀ ਸੀ ਦੀ ਖ੍ਰੀਦ ਦਾ ਫੈਸਲਾ ਲਿਆ ਗਿਆ। ਫੈਸਲੇ ਤੇ ਅਮਲ ਕਰਨ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਦੀ ਡਿਉਟੀ ਲਗਾਈ ਗਈ।ਜਮੀਨ ਦਾ ਸੌਦਾ ਇਕ ਕਰੋੜ ਅੱਸੀ ਲਖ ਰੁਪਏ ਪ੍ਰਤੀ ਏਕਤ ਦੇ ਹਿਸਾਬ ਨਾਲ ਤਹਿ ਹੋ ਗਿਆ।ਇਸ ਦੇ ਲਈ 5 ਲੱਖ ਰੁਪਏ ਦਾ ਚੈਕ ਮੌਕੇ ਤੇ ਜਮੀਨ ਦੇ ਪਹਿਲੇ ਮਾਲਕ ਨੂੰ ਦੇ ਦਿੱਤਾ ਗਿਆ।ਇਸ ਜਮੀਨ ਸੌਦੇ ਦੀ ਪੁਸ਼ਟੀ ਸੋ੍ਰਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵਿਚ ਕੀਤੀ ਜਾਣੀ ਸੀ ਪਰ ਐਨ ਮੌਕੇ ਤੇ ਇਕ ਮੈਂਬਰ ਨੇ ਇਸ ਖ੍ਰੀਦ ਵਿਚ ਘਪਲੇ ਦਾ ਰੌਲਾ ਪਾ ਦਿੱਤਾ। ਚਰਚਾ ਹੈ ਕਿ ਮੀਟਿੰਗ ਵਿਚ ਕੁਝ ਮੈਂਬਰਾਂ ਦੀ ਤਲਖੀ ਨਾਲ ਕਿਹਾ ਸੁਣੀ ਵੀ ਹੋਈ। ਜਿਸ ਤੋ ਬਾਅਦ ਐਡਵੋਕੇਟ ਧਾਮੀ ਨੇ ਦਿੱਤੀ ਰਾਸ਼ੀ ਵਾਪਸ ਲੈਣ ਤੇ ਜਮੀਨ ਦਾ ਸੌਦਾ ਰਦ ਕਰਨ ਦਾ ਫੈਸਲਾ ਲੈ ਲਿਆ।ਚਰਚਾ ਹੈ ਕਿ ਧਾਮੀ ਨੇ ਮੀਟਿੰਗ ਵਿਚ ਇਹ ਵੀ ਕਿਹਾ ਕਿ ਉਹ ਭਵਿਖ ਵਿਚ ਕਦੇ ਵੀ ਕਿਸੇ ਜਮੀਨ ਦਾ ਸੌਦਾ ਨਹੀ ਕਰਨਗੇ।ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਵਿਚ ਧਾਮੀ ਵਿਰੋਧੀ ਧੜਾ ਇਸ ਮਾਮਲੇ ਨੂੰ ਪੂਰਾ ਤੂਲ ਦੇ ਰਿਹਾ ਹੈ ਤੇ ਹਰ ਹੀਲਾ ਵਰਤ ਕੇ ਧਾਮੀ ਦਾ ਅਕਸ ਖਰਾਬ ਕਰ ਰਿਹਾ ਹੈ।