ਨਵੀਂ ਦਿੱਲੀ - ਸਦਰ ਬਜ਼ਾਰ ਵਿੱਚ ਫੈਡਰੇਸ਼ਨ ਆਫ ਸਦਰ ਬਜ਼ਾਰ ਵਪਾਰ ਮੰਡਲ ਦੀ ਤਰਫੋਂ ਚੇਅਰਮੈਨ ਪਰਮਜੀਤ ਸਿੰਘ ਪੰਮਾ, ਪ੍ਰਧਾਨ ਸ਼੍ਰੀ ਰਾਕੇਸ਼ ਯਾਦਵ ਦੀ ਪ੍ਰਧਾਨਗੀ ਹੇਠ ਬੜੀ ਧੂਮ ਧਾਮ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ । ਪੰਮਾ ਅਤੇ ਰਾਕੇਸ਼ ਯਾਦਵ ਨੇ ਦੱਸਿਆ ਕਿ ਇਸ ਮੌਕੇ ਸੰਸਾਰ ਪੱਧਰ ਤੇ ਫੈਲ ਰਹੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਮੂਹ ਵਪਾਰੀਆਂ ਨੇ ਇਕਜੁੱਟ ਹੋ ਕੇ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੋਵਿਡ ਮਹਾਂਮਾਰੀ ਦੌਰਾਨ ਜਿਸ ਤਰ੍ਹਾਂ ਬਿਮਾਰੀ ਵਿਸ਼ਵ ਭਰ ਵਿੱਚ ਫੈਲੀ ਸੀ, ਉਸ ਤੋਂ ਸਾਨੂੰ ਪ੍ਰਮਾਤਮਾ ਦੀਆਂ ਅਰਦਾਸਾਂ ਅਤੇ ਕੀਰਤਨ ਦੁਆਰਾ ਹੀ ਮੁਕਤੀ ਮਿਲੀ ਸੀ।
ਇਸ ਮੌਕੇ ਵਪਾਰੀਆਂ ਵੱਲੋਂ ਪ੍ਰਸ਼ਾਦ ਵੰਡਣ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਰਮਜੀਤ ਸਿੰਘ ਪੰਮਾ, ਰਾਕੇਸ਼ ਯਾਦਵ, ਕਮਲ ਕੁਮਾਰ, ਦੀਪਕ ਮਿੱਤਲ, ਵਰਿੰਦਰ ਆਰੀਆ ਕੁਲਦੀਪ ਸਿੰਘ, ਰਮੇਸ਼ ਸਚਦੇਵਾ, ਅਭੈ, ਸ਼ੇਖਰ ਕਟਾਰੀਆ ਸਮੇਤ ਕਈ ਵਪਾਰੀ ਹਾਜ਼ਰ ਸਨ।