ਨੈਸ਼ਨਲ

ਬੰਦੀ ਸਿੰਘਾਂ ਦੀ ਰਿਹਾਈ ਲਈ ਲਗੇ ਮੋਰਚੇ ਦੇ ਇਕੱਠ ਉਤੇ  ਸਰਕਾਰ ਵਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ: ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 08, 2025 07:23 PM

ਨਵੀਂ ਦਿੱਲੀ - ਚੰਡੀਗੜ੍ਹ ਵਿਖ਼ੇ ਬੀਤੇ ਦੋ ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗੇ ਹੋਏ ਮੋਰਚੇ ਵਲੋਂ ਬੀਤੇ ਦਿਨ ਮੁੱਖਮੰਤਰੀ ਪੰਜਾਬ ਦੀ ਕੋਠੀ ਦਾ ਘੇਰਾਵ ਕਰਨਾ ਸੀ ਪਰ ਪੁਲਿਸ ਨੇ ਉਨ੍ਹਾਂ ਤੇ ਅੰਨ੍ਹਾਂ ਕਹਿਰ ਗੁਜਾਰਦਿਆਂ ਸਾਰੀਆਂ ਹੱਦਾਂ ਟਪ ਛੱਡੀਆਂ ਸਨ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਇਹ ਇਕ ਸ਼ਾਂਤਮਈ ਪ੍ਰਦਰਸ਼ਨ ਚਲ ਰਿਹਾ ਸੀ ਤੇ ਇੰਨ੍ਹਾ ਦੀ ਹੀ ਨਹੀਂ ਸਗੋਂ ਪੰਥ ਦੀ ਚਿਰੋਕਣੀ ਮੰਗ ਹੈ ਕਿ ਲੰਮੇ ਸਮੇਂ ਤੋਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ । ਪਰ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਲੋਕਾਂ ਉਪਰ ਲਾਠੀਚਾਰਜ ਕੀਤਾ ਤੇ ਅੱਥਰੂਗੈਸ ਦੇ ਗੋਲੇ ਛੱਡੇ ਹਨ ਦਸਤਾਰਾਂ ਲਾਹੀਆਂ ਹਨ ਕੜਕਦੀ ਠੰਡ ਅੰਦਰ ਠੰਡੇ ਪਾਣੀ ਦੀਆਂ ਜਲਤੋਪਾਂ ਦੀ ਵਰਤੋਂ ਕੀਤੀ ਗਈ ਹੈ ਉਸ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ । ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਲੋਕ ਕਿਸੇ ਪਰਾਏ ਮੁੱਲਕ ਤੋਂ ਨਹੀਂ ਆਏ ਹਨ ਇਸੇ ਦੇਸ਼ ਦੇ ਸਮਮਾਨਿਤ ਨਾਗਰਿਕ ਹਨ ਤੇ ਉਨ੍ਹਾਂ ਤੇ ਕਹਿਰ ਮਚਾਣਾ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ । ਹਕੂਮਤੀ ਨਸ਼ੇ ਵਿਚ ਮਸਤ ਜਾਬਰ ਵਲੋਂ ਕਮਾਏ ਗਏ ਇਸ ਕਹਿਰ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਜੋ ਆਪਣੇ ਪਰਿਵਾਰ ਦਾ ਨਹੀਂ ਹੋ ਸਕਿਆ ਹੈ ਓਹ ਪੰਜਾਬ ਦਾ ਕਿਸ ਤਰ੍ਹਾਂ ਭਲਾ ਸੋਚ ਸਕਦਾ ਹੈ । ਦੇਸ਼ ਅੰਦਰ ਕੰਮ ਕਰ ਰਹੀਆਂ ਮਨੁੱਖੀ ਅਧਿਕਾਰ ਸੇਵਾਵਾਂ ਦਾ ਫਰਜ਼ ਬਣਦਾ ਹੈ ਕਿ ਓਹ ਤੁਰੰਤ ਇਸ ਮਾਮਲੇ ਦੀ ਗਹਿਰੀ ਪੜਤਾਲ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਨੂੰ ਉਜਾਗਰ ਕਰਣ ਦੀ ਪਹਿਲ ਕਰਣ ।

Have something to say? Post your comment

 

ਨੈਸ਼ਨਲ

ਦਿੱਲੀ ਸਿੱਖ ਕਤਲੇਆਮ ਦੇ ਇਕ ਮਾਮਲੇ 'ਚ ਨਾਮਜਦ ਸੱਜਣ ਕੁਮਾਰ ਖ਼ਿਲਾਫ਼ 21 ਜਨਵਰੀ ਨੂੰ ਫ਼ੈਸਲਾ ਆਉਣ ਦੀ ਸੰਭਾਵਨਾ

ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਕੇਜਰੀਵਾਲ ਕਿਹਾ ਜੇ ਕਾਰਵਾਈ ਨਾ ਕੀਤੀ ਗਈ ਤਾਂ ਲੋਕਤੰਤਰ ਦੀ ਹੱਤਿਆ ਹੋਵੇਗੀ

ਦਿੱਲੀ ਕਮੇਟੀ ਮੈਂਬਰਾਂ ਨੇ ਸੰਗਤ ਦੀ ਹਾਜ਼ਿਰੀ ਵਿਚ ਗ੍ਰਿਹਮੰਤਰੀ ਅਮਿਤ ਸ਼ਾਹ ਅੱਗੇ ਪੰਥ ਦੇ ਗੰਭੀਰ ਮੁੱਦੇ ਕਿਉਂ ਨਹੀਂ ਚੁੱਕੇ..?  ਪੀਤਮਪੁਰਾ

ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਚਾਰ ਦੋਸ਼ੀਆ ਨੂੰ ਮਿਲੀ ਜ਼ਮਾਨਤ

ਭਾਜਪਾ ਸਰਕਾਰ ਨੇ ਜੀਐਸਟੀ ਨੂੰ 'ਗੱਬਰ ਸਿੰਘ ਟੈਕਸ' ਵਿੱਚ ਬਦਲ ਦਿੱਤਾ ਹੈ: ਸੁਪ੍ਰੀਆ ਸ਼੍ਰੀਨੇਤ

ਸਾਡੇ ਕੋਲ ਈਵੀਐਮ ਨਾਲ ਛੇੜਛਾੜ ਬਾਰੇ ਕੋਈ ਸਬੂਤ ਨਹੀਂ ਹੈ, ਪਰ ਇਹ ਪਾਰਦਰਸ਼ੀ ਨਹੀਂ: ਪ੍ਰਿਥਵੀਰਾਜ ਚਵਾਨ

ਦਿੱਲੀ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਦਾ ਕੀਤਾ ਸਮਰਥਨ

ਆਪ ਦਾ ਇਲਜ਼ਾਮ ਭਾਜਪਾ ਦਾ ਝੂਠ ਉਜਾਗਰ ਪੋਲ ਖੁੱਲਣ ਦਾ ਡਰ

ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਸ੍ਰ ਮਲਕੀਤ ਸਿੰਘ ਬੱਲ ਤਖਤ ਪਟਨਾ ਸਾਹਿਬ ਵਿਖ਼ੇ ਹੋਏ ਸਨਮਾਨਿਤ

ਬੰਦੀ ਸਿੰਘਾ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨ ਉੱਪਰ ਲਾਠੀ ਚਾਰਜ ਕਰਨਾ ਜੁਲਮ-ਅਖੰਡ ਕੀਰਤਨੀ ਜੱਥਾ