ਨਵੀਂ ਦਿੱਲੀ - ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਗ੍ਰਿਹਮੰਤਰੀ ਅਮਿਤ ਸ਼ਾਹ ਨੇ ਗੁਰੂਦੁਆਰਾ ਰਕਾਬ ਸਾਹਿਬ ਵਿਖ਼ੇ ਮਨਾਏ ਗਏ ਸਮਾਗਮ ਵਿਚ ਹਾਜ਼ਿਰੀ ਭਰੀ ਸੀ । ਇਸ ਮੌਕੇ ਕਮੇਟੀ ਪ੍ਰਬੰਧਕਾਂ ਵਲੋਂ ਜਦੋ ਓਹ ਸੰਗਤੀ ਰੂਪ ਵਿਚ ਹਾਜਿਰ ਸਨ ਉਨ੍ਹਾਂ ਮੂਹਰੇ ਸਿੱਖ ਪੰਥ ਦੇ ਕੌਈ ਵੀਂ ਮਸਲਾ ਨਹੀਂ ਚੁਕਿਆ ਗਿਆ ਮਗਰੋਂ ਫੋਕੀ ਸ਼ੋਹਰਤ ਲੈਣ ਲਈ ਅਖਬਾਰਾਂ ਵਿਚ ਲੰਮੇ ਚੋੜੇ ਬਿਆਨ ਲਗਵਾ ਦਿੱਤੇ ਕਿ ਅਸੀਂ ਗ੍ਰਿਹਮੰਤਰੀ ਕੋਲੋਂ ਪੰਥ ਲਈ ਬਹੁਤ ਮੰਗਾ ਮੰਗੀਆਂ ਹਨ ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਨਰਲ ਅਤੇ ਯੂਥ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਸਰਦਾਰ ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਕੀਤਾ ਇਕ ਬਿਆਨ ਰਾਹੀਂ ਕਿਹਾ ਕਿ ਇਹ ਸਰਕਾਰ ਦੀ ਚਾਪਲੂਸੀ ਕਰਣ ਵਿਚ ਇੰਨੇ ਆਤੂਰ ਹਨ ਕਿ ਗੁਰਦੁਆਰਾ ਰਕਾਬ ਸਾਹਿਬ ਜੀ ਦੀ ਸਟੇਜ ਤੋਂ ਬੰਦੀ ਸਿੰਘ, ਕਿਸਾਨਾਂ, ਹਵਾਈ ਯਾਤਰਾ ਰਾਹੀਂ ਕ੍ਰਿਪਾਨ ਤੇ ਲੱਗੀ ਪਾਬੰਦੀ ਅਤੇ ਕਮੇਟੀ ਅਧੀਨ ਚਲ ਰਹੇ ਸਕੂਲ ਜਿਨ੍ਹਾਂ ਦੇ ਆਰਥਿਕ ਹਾਲਾਤਾਂ ਕਰਕੇ ਅਦਾਲਤ ਅੰਦਰ ਕੇਸ ਚਲ ਰਹੇ ਹਨ ਲਈ ਮਦਦ ਸਮੇਤ ਹੋਰ ਬਹੁਤ ਸਾਰੇ ਸਿੱਖ ਪੰਥ ਦੇ ਗੰਭੀਰ ਮਸਲੇ ਹਨ ਉਨ੍ਹਾਂ 'ਚੋਂ ਇਕ ਵੀਂ ਨਹੀਂ ਬੋਲ ਸਕੇ । ਇਥੇ ਵਿਚਾਰ ਕਰਣਾ ਬਣਦਾ ਹੈ ਕਿ ਜੋ ਲੋਕ ਗ੍ਰਿਹਮੰਤਰੀ ਅਤੇ ਸੰਗਤ ਸਾਹਮਣੇ ਗੱਲ ਤਕ ਨਹੀਂ ਕਰ ਸਕੇ ਬੰਦ ਕਮਰਿਆ ਅੰਦਰ ਨੇਤਾ ਲੋਕਾਂ ਨਾਲ ਕਿਦਾਂ ਅੱਖਾਂ ਵਿਚ ਅੱਖ ਮਿਲਾ ਕੇ ਗੱਲ ਕਰਣ ਦੀ ਹਿੰਮਤ ਰੱਖਦੇ ਹੋਣਗੇ । ਇਕ ਪਾਸੇ ਇਹ ਦਿੱਲੀ ਏਅਰਪੋਰਟ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਕਰਣ ਦੀ ਮੰਗ ਕਰ ਰਹੇ ਹਨ ਪਰ ਓਸ ਥਾਂ ਤੇ ਸਿੱਖਾਂ ਦੀ ਕ੍ਰਿਪਾਨ ਤੇ ਲੱਗੀ ਪਾਬੰਦੀ ਬਾਰੇ ਗੱਲ ਕਰਦਿਆਂ ਇੰਨ੍ਹਾ ਦੇ ਸਾਹ ਸੁਕ ਰਹੇ ਸਨ । ਇੰਨ੍ਹਾ ਲੋਕਾਂ ਦੀ ਸਰਪ੍ਰਸਤੀ ਹੇਠ ਜਿੱਥੇ ਕਮੇਟੀ ਅਧੀਨ ਚਲ ਰਹੇ ਸਕੂਲਾਂ ਦੇ ਸਟਾਫ ਨੂੰ ਤਨਖਵਾਹ ਸਮੇਂ ਸਿਰ ਨਹੀਂ ਮਿਲ ਰਹੀ ਓਥੇ ਇੰਨ੍ਹਾ ਵਲੋਂ ਆਪ ਮੂਹਰੇ ਹੋ ਕੇ ਸਟਾਫ ਨੂੰ ਬਕਾਇਆ ਦੇਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੀ ਜਾਇਦਾਦ ਨੂੰ ਕੁਰਕ ਕਰਣ ਲਈ ਅਦਾਲਤ ਅੰਦਰ ਕਿਹਾ ਹੈ ਜੋ ਕਿ ਪੰਥ ਲਈ ਵਡੀ ਨਮੋਸ਼ੀ ਹੈ ।