ਅੰਮ੍ਰਿਤਸਰ- 1978 ਦੇ ਸਾਕੇ ਦੇ ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਸੁਪਤਨੀ ਬੀਬੀ ਅਮਰਜੀਤ ਕੌਰ ਦੇ ਪੰਜ ਭੂਤਕ ਸਰੀਰ ਨੂੰ ਮਨੁੱਖਤਾ ਦੇ ਘਰ ਵਿਚ ਜ਼ੈਕਾਰਿਆ ਦੀ ਗੂੰਜ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਤੇ ਮਨੁੱਖਤਾ ਦੇ ਘਰ ਵਿਚ ਰਹਿੰਦੀਆਂ ਬੇਸਹਾਰਾ ਬੱਚੀਆਂ ਅਤੇ ਬੀਬੀਆਂ ਦੀਆਂ ਅੱਖਾਂ ਵਿਚ ਹੰਝੂ ਦਸ ਰਹੇ ਸਨ ਕਿ ਉਹ ਆਪਣੀ ਬੀਜੀ ਨਾਲ ਕਿੰਨਾ ਪਿਆਰ ਕਰਦੀਆਂ ਹਨ।ਬੀਬੀ ਅਮਰਜੀਤ ਕੌਰ ਦਾ ਮ੍ਰਿਤਕ ਸਰੀਰ ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਸੁਸਾਇਟੀ ਵਿਖੇ ਆਖਰੀ ਦਰਸ਼ਨਾ ਲਈ ਰਖਿਆ ਗਿਆ ਸੀ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ, ਭਾਈ ਕੁਲਵਿੰਦਰ ਸਿੰਘ, ਗੁਰਦਆਰਾ ਨਾਨਕਸਰ ਵੇਰਕਾ ਦੇ ਰਾਗੀ ਭਾਈ ਗੁਰਦੇਵ ਸਿੰਘ ਦੇ ਜੱਥੇ ਤੇ ਅਖੰਡ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ।ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਆ ਸਿੰਘ ਭਾਈ ਗੁਰਸੇਵਕ ਸਿੰਘ ਨੇ ਅੰਗੀਠੇ ਨੂੰ ਅਗਨ ਭੇਟ ਦੀ ਅਰਦਾਸ ਕੀਤੀ।
ਸੰਗਤ ਨੇ ਗੁਰਮੰਤਰ ਦਾ ਜਾਪ ਕਰਦਿਆਂ ਬੀਬੀ ਅਮਰਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਸ਼ਹੀਦ ਭਾਈ ਫੌਜਾ ਸਿੰਘ ਪਬਲਿਕ ਚੈਰੀਟੇਬਲ ਟਰੱਸਟ ਦੇ ਵਾਇਸ ਚੇਅਰਮੈਨ ਸ. ਇੰਦਰਜੀਤ ਸਿੰਘ ਬਾਗ਼ੀ ਤੇ ਕੁੱਝ ਹੋਰ ਸਿੰਘਾਂ ਨੇ ਅਗਨੀ ਦਿਤੀ। ਗਿ. ਭੁਪਿੰਦਰ ਸਿੰਘ ਗੱਦਲੀ ਨੇ ਦਸਿਆ ਕਿ ਬੀਬੀ ਅਮਰਜੀਤ ਕੌਰ ਦੀ ਅੰਤਮ ਅਰਦਾਸ ਸਮਾਗਮ 19 ਜਨਵਰੀ ਨੂੰ ਮਨੁੱਖਤਾ ਦੇ ਘਰ ਹੋਵੇਗਾ। ਇਸ ਮੌਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋ ਪੰਜ ਪਿਆਰੇ ਸਿੰਘ ਭਾਈ ਮੰਗਲ ਸਿੰਘ, ਪ੍ਰਚਾਰਕ ਬਲਵੰਤ ਸਿੰਘ ਐਨਾਕੋਟ, ਬੁੱਢਾ ਦਲ ਵੱਲੋ ਸਕੱਤਰ ਸ੍ਰ ਦਿਲਜੀਤ ਸਿੰਘ ਬੇਦੀ, ਸ਼ੋ੍ਰਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਭਗਵੰਤ ਸਿੰਘ ਧੰਗੇੜਾ, ਮੀਤ ਮੈਨੇਜਰ ਲਾਲ ਸਿੰਘ, ਅਖੰਡ ਕੀਰਤਨੀ ਜੱਥਾ ਜਰਮਨੀ ਦੇ ਭਾਈ ਭੁਪਿੰਦਰ ਸਿੰਘ ਭਲਵਾਨ, ਮਹਾਬੀਰ ਸਿੰਘ ਸੁਲਤਾਨਵਿੰਡ, ਭਾਈ ਧਰਮ ਸਿੰਘ ਖ਼ਾਲਸਾ ਟਰਸਟ ਦੀ ਬੀਬੀ ਸੰਦੀਪ ਕੌਰ ਅਤੇ ਭਾਈ ਬਲਜੀਤ ਸਿੰਘ ਖਾਲਸਾ, ਏਕ ਨੂਰ ਟਰਸਟ ਦੀ ਬੀਬੀ ਮਨਜੀਤ ਕੌਰ, ਜਥੇਦਾਰ ਹਵਾਰਾ ਕਮੇਟੀ ਵੱਲੋਂ ਜੈਦੀਪ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਭਾਈ ਦਲਜੀਤ ਸਿੰਘ ਬਿੱਟੂ ਵਲੋ ਭਾਈ ਸੁਖਜੀਤ ਸਿੰਘ ਮੀਕੇ, ਭਾਈ ਰਾਜਵਿੰਦਰ ਸਿੰਘ ਰਾਜੂ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋ ਭਾਈ ਨਰੈਣ ਸਿੰਘ, ਸ੍ਰ ਜ਼ਸਵੰਤ ਸਿੰਘ ਠੇਕੇਦਾਰ ਇੰਗਲੈਂਡ, ਭਾਈ ਆਰ ਪੀ ਸਿੰਘ, ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ, ਕੁਲਜੀਤ ਸਿੰਘ ਸਿੰਘ ਬ੍ਰਦਰਜ, ਭਾਈ ਰਘਬੀਰ ਸਿੰਘ, ਬੀਬੀ ਸ਼ਰਨਜੀਤ ਕੌਰ, ਭਾਈ ਸੁਖਵਿੰਦਰ ਸਿੰਘ, ਭਾਈ ਸੁਖਚੈਨ ਸਿੰਘ, ਸ. ਸੁਰਜੀਤ ਸਿੰਘ ਰਾਹੀਂ ਆਦਿ ਹਾਜਰ ਸਨ।