ਅੰਮ੍ਰਿਤਸਰ - ਭਾਰਤੀ ਜਨਤਾ ਪਾਰਟੀ ਦੀ ਸਾਂਸਦ ਕੰਗਣਾ ਰਣੌਤ ਦੀ ਅੱਜ ਪ੍ਰਦਰਸ਼ਿਤ ਹੋਣ ਜਾ ਰਹੀ ਫਿਲਮ ਐਮਰਜੈਸੀ ਦੇ ਪ੍ਰਦਰ਼ਸਨ ਨੁੰ ਰੋਕਣ ਲਈ ਪੰਥਕ ਜਥੇਬੰਦੀਆਂ ਨੇ ਵੀ ਤਿਆਰੀਆਂ ਕੱਸ ਲਈਆਂ ਹਨ। ਫਿਲਮ ਦੇ ਟਰੇਲਰ ਦੇਖ ਕੇ ਇਉ ਮਹਿਸੂਸ ਹੁੰਦਾ ਹੈ ਜਿਵੇ ਇਹ ਫਿਲਮ ਸਿੱਖਾਂ ਦੇ ਖਿਲਾਫ ਮਾਹੌਲ ਸਿਰਜਣ ਲਈ ਬਣਾਈ ਹੋਵੇ।ਸਿੱਖਾਂ ਦੀ ਪਾਰਲੀਮੈਂਟ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹਰ ਹੀਲੇ ਇਸ ਫਿਲਮ ਦਾ ਪ੍ਰਦਰ਼ਸਨ ਰੋਕਣ ਲਈ ਇੰਤਜਾਮ ਕਰ ਲਏ ਹਨ। ਜਾਣਕਾਰੀ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਦਾ ਸਾਰਾ ਸਟਾਫ ਸਵੇਰੇ 9 ਵਜੇ ਮੈਡੀਕਲ ਇੰਕਲੇਵ ਨੇੜੇ ਸਥਿਤ ਟ੍ਰਿਿਲਅਮ ਮਾਲ ਦੇ ਬਾਹਰ ਇਕਠਾ ਹੋਵੇਗਾ, ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਸਟਾਫ ਮਾਲ ਆਫ ਅੰਮ੍ਰਿਤਸਰ (ਅਲਫਾ ਵਨ) ਦੇ ਬਾਹਰ ਅਤੇ ਸ਼ੋ੍ਰਮਣੀ ਕਮੇਟੀ ਦਾ ਸਟਾਫ ਬਸ ਸੰਟੈਡ ਨੇੜੇ ਬਣੇ ਸੂਰਜ ਚੰਦਾ ਤਾਰਾ ਸਿਨੇਮਾ ਦੇ ਬਾਹਰ ਇਕਠਾ ਹੋ ਕੇ ਇਸ ਫਿਲਮ ਦਾ ਪ੍ਰਦਰਸ੍ਰਨ ਰੋਕੇਗਾ।ਇਸ ਲਈ ਮੁਢਲੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਵੀ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਪਾ ਕੇ ਇਸ ਫਿਲਮ ਦੇ ਪ੍ਰਦਰ਼ਸਨ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨਾ ਕਿਹਾ ਕਿ ਕੰਗਣਾ ਰਣੌਤ ਵਲੋ ਹੁਣ ਤਕ ਕਈ ਵਾਰ ਪੰਜਾਬ ਤੇ ਸਿੱਖ ਸ਼ਹੀਦਾਂ ਬਾਰ’ੇ ਮੰਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਉਸ ਨੇ ਐਮਰਜੈਸੀ ਫਿਲਮ ਬਣਾ ਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾ ਵਾਲੇ ਤੇ ਸ਼ਹੀਦਾਂ ਨੂੰ ਗਲਤ ਢੰਗ ਨਾਲ ਅਕਸ ਵਿਗਾੜ ਕੇ ਦਿਖਾਉਣ ਦੀ ਕੋਸ਼ਿ਼ਸ ਕੀਤੀ ਗਈ ਹੈ।ਪੰਥ ਵਿਰੋਧੀਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ।ਇਹ ਫਿਲਮ ਵੀ ਉਸ ਦਾ ਹਿੱਸਾ ਹੈ। ਭਾਈ ਅਕਾਲੀ ਨੇ ਕਿਹਾ ਕਿ ਪੰਥ ਆਪਣਾ ਫਰਜ ਸਮਝ ਕੇ ਇਸ ਫਿਲਮ ਦੇ ਪ੍ਰਦਰਸ਼ਨ ਰੋਕਣ ਲਈ ਪ੍ਰਸ਼ਾਸਨ ਤੇ ਸਿਨੇਮਾ ਮਾਲਕਾਂ ਤਕ ਪਹੰੁਚ ਕਰੀਏ।