ਪੰਜਾਬ

ਕੌਮ ਤੇ ਪੰਥ ਦੀ ਅੱਲਖ ਜਗਾਉਣ ਵਿੱਚ ਕਾਮਯਾਬ ਰਹੇ ਬਾਪੂ ਸੂਰਤ ਸਿੰਘ: ਸਖੀਰਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | January 16, 2025 08:40 PM

ਅੰਮ੍ਰਿਤਸਰ- ਸੰਨ 1984 ਦੇ ਦੌਰਾਨ ਭਾਰਤੀ ਹਕੂਮਤ ਤੇ ਭਾਰਤੀ ਫੌਜ਼ ਦੇ ਵੱਲੋਂ ਸਿੱਖ ਕੌਮ ਦੇ ਮੱਕੇ ਅਤੇ ਸੇਵਾ, ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵਰਤਾਏ ਗਏ ਵਰਤਾਰੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਸਰਕਾਰੀ ਨੌਕਰੀ ਤੇ ਸਰਕਾਰੀ ਸੁੱਖ ਸਹੂਲਤਾਂ ਨੂੰ ਠੋਕਰ ਮਾਰਨ ਵਾਲੇ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਰਨ ਵਰਤ ਵਰਗੀ ਘੋਰ ਤਪੱਸਿਆ ਦੀ ਘਾਲਣਾ ਘਾਲਣ ਉਪਰੰਤ ਅਮਰੀਕਾ ਵਿਖੇ ਇਸ ਫਾਨੀ ਸੰਸਾਰ ਤੋਂ ਕੂਚ ਕਰਨ ਵਾਲੇ ਬਾਪੂ ਸੂਰਤ ਸਿੰਘ ਦੀ ਮੌਤ ਤੇ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਬਾਪੂ ਸੂਰਤ ਸਿੰਘ ਦੀ ਮੌਤ ਨੂੰ ਲੈ ਕੇ ਵੱਖ ਵੱਖ ਰਾਜਨੀਤਿਕ, ਧਾਰਮਿਕ, ਸਮਾਜ ਸੇਵੀ ਸੰਗਠਨਾ ਦੇ ਵੱਲੋਂ ਪੀੜਤ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤੇ ਜਾਣ ਦੇ ਸਿਲਸਿਲੇ ਤਹਿਤ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਜਿੱਥੇ ਸਾਬਤ ਸੂਰਤ ਗੁਰਸਿੱਖ ਸਨ ਉFੱਥੇ ਉਹ ਕਹਿਣੀ ਤੇ ਕੱਥਨੀ ਦੇ ਪੱਕੇ ਸਨ। ਜਿੱਥੇ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਸਰਕਾਰੀ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਤਖਤ ਤਾਜ ਠੁਕਰਾਏ ਉFੱਥੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦ ਤੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਲਈ ਮਰਨ ਵਰਤ ਤੇ ਵੀ ਬੈਠਣ ਤੋਂ ਗੁਰੇਜ਼ ਨਹੀਂ ਕੀਤਾ ਤੇ ਆਪਣੇ ਖੂਨ ਦਾ ਕਤਰਾ ਕਤਰਾ ਇਸ ਪੰਥਕ ਕਾਰਜ ਦੇ ਪਿੱਛੇ ਮਰਦੇ ਦਮ ਤੱਕ ਵਹਾਇਆ। ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਦੀ ਅਮਰੀਕਾ ਵਿਖੇ ਹੋਈ ਮੌਤ ਬੇਸ਼ੱਕ ਹੋਰਨਾ ਵਾਸਤੇ ਇੱਕ ਆਮ ਮੌਤ ਹੋ ਸੱਕਦੀ ਹੈ। ਪਰ ਕੌਮ ਤੇ ਪੰਥਕ ਸਫਾ ਦੇ ਵਿੱਚ ਬਾਪੂ ਸੂਰਤ ਸਿੰਘ ਦੀ ਮੌਤ ਇੱਕ ਕੁਰਬਾਨੀ ਹੈ ਤੇ ਇੱਕ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਦੀਆਂ ਕੁਰਬਾਨੀਆ ਦਾ ਨਾਂ ਤਾਂ ਮੁੱਲ ਤਾਰਿਆ ਜਾ ਸੱਕਦਾ ਹੈ ਤੇ ਨਾ ਹੀ ਇਹ ਸੱਭ ਕੁੱਝ ਭੁਲਾਇਆ ਜਾ ਸੱਕਦਾ ਹੈ। ਉਨ੍ਹਾਂ ਨੇ ਅਖੀਰਲੇ ਦਮ ਤੱਕ ਆਪਣੀਆਂ ਪੰਥਕ ਤੇ ਕੌਮੀ ਰਹੁ^ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਕਾਇਮ ਰੱਖਿਆ। ਉਨ੍ਹਾਂ ਦੀ ਮੌਤ ਅਜ਼ੌਕੇ ਦੌਰ ਦੀ ਪੰਥ ਤੇ ਕੌਮ ਦੇ ਲਈ ਇੱਕ ਸੁਨੇਹਾ ਹੈ ਇੱਕ ਪ੍ਰੇਰਨਾ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਦੀਵੀਂ ਯਾਦ ਰੱਖਿਆ ਜਾਵੇਗਾ। ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਬੇਸ਼ੱਕ ਮੌਕਾ ਪ੍ਰਸਤ ਸਰਕਾਰਾਂ ਨੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਪਰ ਬਾਪੂ ਸੂਰਤ ਸਿੰਘ ਕੌਮ ਤੇ ਪੰਥ ਦੀ ਅੱਲਖ ਜਗਾਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਜਦੋਂ ਬਾਪੂ ਸੂਰਤ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਸਨ ਤਾਂ ਉਨ੍ਹਾਂ ਨੇ ਕੌਮ ਤੇ ਪੰਥ ਨੂੰ ਏਕਤਾ ਤੇ ਇੱਕ ਝੰਡੇ ਹੇਠ ਇਕੱਠੇ ਹੋਣ ਦਾ ਸੁਨੇਹਾ ਵੀ ਦਿੱਤਾ ਸੀ ਪਰ ਕੁੱਝ ਲਾਲਚੀ ਤੇ ਸਵਾਰਥੀ ਰਾਜਨੀਤਿਕ ਤੇ ਗੈਰ ਰਾਜਨੀਤਿਕ ਆਗੂਆਂ ਦੇ ਵੱਲੋਂ ਵਿਸ਼ਵਾਸ਼ਘਾਤ ਕੀਤੇ ਜਾਣ ਕਾਰਨ ਉਨ੍ਹਾਂ ਦੇ ਮਨ ਦੀ ਇਹ ਖੁਵਾਹਿਸ਼ ਪੂਰੀ ਨਹੀਂ ਹੋ ਸੱਕੀ। ਜਿਸ ਦਾ ਖਾਮਿਆਜਾ ਸੱਭ ਨੂੰ ਲੰਮਾ ਸਮਾਂ ਭੁਗਤਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਈ ਜਰਨੈਲ ਸਿੰਘ ਸਖੀਰਾ ਨੇ ਬਾਪੂ ਸੂਰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਵੱਲੋਂ ਪਾਏ ਗਏ ਪੂਰਨਿਆ ਤੇ ਚੱਲਣ ਦੀ ਅਪੀਲ ਵੀ ਕੀਤੀ।

Have something to say? Post your comment

 

ਪੰਜਾਬ

ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ ਬਣੀ ਲੁਧਿਆਣਾ ਦੀ ਮੇਅਰ

ਉੱਘੇ ਸਮਾਜ ਸੇਵੀ ਪੰਥਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਧਾਰਮਿਕ ਆਗੂਆਂ ਵੱਲੋਂ ਭਾਈ ਫੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਨੂੰ ਸ਼ਰਧਾਂਜਲੀ ਭੇਟ

ਐਮਰਜੈਂਸੀ ਫਿਲਮ ਰਾਹੀ ਸਿੱਖਾਂ ਦੇ ਖਿਲਾਫ ਦੇਸ਼ ਵਿਚ ਨਫਰਤੀ ਮਾਹੌਲ ਸਿਰਜਿਆ ਜਾ ਰਿਹੈ

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਵਾਏ ਗਏ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਅਲੂਮਨੀ ਮੀਟ ਕਰਵਾਈ ਗਈ

ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ: ਬਿਕਰਮ ਸਿੰਘ ਮਜੀਠੀਆ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈ

ਸੂਬੇ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਮਹਿਲਾ ਉੱਦਮੀਆਂ ਦੀ ਕੀਤੀ ਸ਼ਲਾਘਾ ਮੁੱਖ ਮੰਤਰੀ ਨੇ

ਡੇਰਾ ਬਾਬਾ ਸਾਧੂ ਸ਼ਾਹ ਕਲੱਬ ਨੂੰ ਦਿੱਤੀ 5 ਲੱਖ ਰੁਪਏ ਦੀ ਰਾਸ਼ੀ ਸਪੀਕਰ ਸੰਧਵਾਂ ਨੇ

ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਨੈਤਿਕ ਜੀਵਨ—ਜਾਂਚ ’ਤੇ ਕਰਵਾਈ ਗਈ ਵਰਕਸ਼ਾਪ