ਅੰਮ੍ਰਿਤਸਰ- ਗੁਰੂ ਨਗਰੀ ਅੰਮ੍ਰਿਤਸਰ ਦੇ ਪਹਿਲੇ ਗੁਰੂ ਘਰ ਤੇ ਪਹਿਲੇ ਸਰੋਵਰ ਦਾ ਮਾਣ ਰਖਦੇ ਗੁਰਦਵਾਰਾ ਸੰਤੋਖਸਰ ਸਾਹਿਬ ਵਿਖੇ 9 ਦਸੰਬਰ ਨੂੰ ਕੀਤੀ ਕਾਰ ਸੇਵਾ ਤੋ ਬਾਅਦ ਇਸ ਸਰੋਵਰ ਦੇ ਜਲ ਅਤੇ ਮੱਛੀਆਂ ਨੂੰ ਸੁਰੱਖਿਤ ਇੱਕ ਪਾਸੇ ਰੱਖਣ ਲਈ ਸਰੋਵਰ ਨੂੰ ਦੋ ਹਿੱਸਿਆਂ ਚ ਵੰਡਦਿਆਂ ਇਕ ਤਿੰਨ ਕੁ ਫੁਟੀ ਦੀਵਾਰ ਚੁੱਕੀ ਗਈ ਸੀ ਭਾਵੇਂ ਸਰੋਵਰ ਦੀਆਂ ਸੇਵਾਵਾਂ ਸਮੇਂ ਆਰਜੀ ਤੌਰ ਤੇ ਬੰਨ ਲਗਾਏ ਜਾਂਦੇ ਹਨ ਪਰ ਇਹ ਪਹਿਲੀ ਵਾਰ ਹੋਇਆ ਕਿ ਸਰੋਵਰ ਵਿੱਚ ਪੱਕੇ ਤੌਰ ਤੇ ਹੀ ਤਿੰਨ ਫੁੱਟੀ ਦੀਵਾਰ ਬਣਾ ਦਿੱਤੀ ਗਈ ਹੈ। ਸੇਵਾ ਮੁਕੰਮਲ ਹੋਣ ਤੋਂ ਬਾਅਦ ਵੀ ਇਸ ਦੀਵਾਰ ਨੂੰ ਹਟਾਇਆ ਨਹੀਂ ਗਿਆ ਅਤੇ ਸਰੋਵਰ ਵਿੱਚ ਜਲ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸਰੋਵਰ ਵਿੱਚ ਛੱਡੀ ਇਸ ਦੀਵਾਰ ਕਾਰਨ ਸੰਗਤਾਂ ਵਿੱਚ ਰੋਸ ਹੈ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੇ ਕਿਹਾ ਕਿ ਇਸ ਦੀਵਾਰ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਜੋ ਵੀ ਸਿੰਘ ਸਾਹਿਬਾਨ ਦਾ ਹੁਕਮ ਹੋਏਗਾ ਉਸ ਮੁਤਾਬਕ ਦੀਵਾਰ ਸਬੰਧੀ ਫੈਸਲਾ ਲਿਆ ਜਾਵੇਗਾ