ਅੰਮ੍ਰਿਤਸਰ-ਪ੍ਰਸਿੱਧ ਪੁਸਤਕ ਪ੍ਰਕਾਸ਼ਕ ਘਰਾਣੇ ਭਾਈ ਚਤਰ ਸਿੰਘ ਜੀਵਨ ਸਿੰਘ ਦੇ ਭਾਈ ਹਰਭਜਨ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਨਾਂ ਦੇ ਭਰਾ ਸ੍ਰ ਮੁਹਿੰਦਰਪਾਲ ਸਿੰਘ ਗੁਰੂ ਚਰਨਾ ਵਿਚ ਜਾ ਬਿਰਾਜੇ।ਸ੍ਰ ਮੁਹਿੰਦਰਪਾਲ ਸਿੰਘ ਕੁਝ ਸਮੇ ਤੋ ਬਿਮਾਰ ਚਲ ਰਹੇ ਸਨ। ਉਨਾਂ ਦਾ ਅੰਤਮ ਸਸਕਾਰ ਸਞਾਨਕ ਸ਼ਮਸ਼ਾਨ ਘਾਟ ਵਿਖੇ ਸਿੱਖ ਰਹੁਰੀਤਾਂ ਮੁਤਾਬਿਕ ਕਰ ਦਿੱਤਾ ਗਿਆ।ਉਨਾਂ ਦੀ ਮ੍ਰਿਤਕ ਦੇਹ ਨੂੰ ਉਨਾ ਦੇ ਸਪੱਤਰ ਸ੍ਰ ਰੁਮੀਤ ਸਿੰਘ ਤੇ ਸਮੁੀਤ ਸਿੰਘ ਨੇ ਅਗਨ ਭੇਟ ਕੀਤਾ। ਇਸ ਮੌਕੇ ਤੇ ਅਨੇਕਾ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਨੇ ਸ੍ਰ ਹਰਭਜਨH ਸਿੰਘ ਨਾਲ ਅਫਸੋਸ ਦਾ ਇਜਹਾਰ ਕੀਤਾ। ਇਸ ਮੌੇਕੇ ਤੇ ਭਾਈ ਚਤਰ ਸਿੰਘ ਜੀਵਨ ਸਿੰਘ ਫਰਮ ਦੇ ਭਾਈ ਪ੍ਰਭਜੋਤ ਸਿੰਘ, ਸ੍ਰ ਹਰਨੀਤ ਸਿੰਘ, ਅੰਮ੍ਰਿਤਸਰੀ ਹਵੇਲੀ ਦੇ ਸ੍ਰ ਰਬਜੀਤ ਸਿੰਘ, ਸਿੰਘ ਬ੍ਰਦਰਜ ਦੇ ਸ੍ਰ ਗੁਰਸਾਗਰ ਸਿੰਘ , ਕੁਲਜੀਤ ਸਿੰਘ ਆਦਿ ਹਾਜਰ ਸਨ। ਸ੍ਰ ਹਰਭਜਨ ਸਿੰਘ ਨੇ ਦਸਿਆ ਕਿ ਸ੍ਰ ਮੁਹਿੰਦਰਪਾਲ ਸਿੰਘ ਦੀ ਅੰਤਮ ਅਰਦਾਸ 19 ਜਨਵਰੀ ਨੂੰ ਭਾਈ ਵੀਰ ਸਿੰਘ ਹਾਲ ਵਿਖੇ ਹੋਵੇਗੀ।