ਅੰਮ੍ਰਿਤਸਰ- ਅਮਰ ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਸਪੁੱਤਨੀ ਬੀਬੀ ਅਮਰਜੀਤ ਕੌਰ ਦੇ ਅੱਜ ਅੰਗੀਠੇ ਦੀ ਸੰਭਾਲ ਕੀਤੀ ਗਈ, ਅਤੇ ਅਸਤੀਆਂ ਸ੍ਰੀ ਗੋਇੰਦਵਾਲ ਸਾਹਿਬ ਜਲ ਪ੍ਰਵਾਹ ਕੀਤੀਆਂ ਗਈਆਂ ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖ ਪੰਥ ਮਹਾਨ ਕਥਾਵਾਚਕ ਅਤੇ ਤੇਰੀ ਉਟ ਆਸੀਆਨਾ ਗਦਲੀ ਦੇ ਮੁੱਖੀ ਗਿਆਨੀ ਭੁਪਿੰਦਰ ਸਿੰਘ ਗਦਲੀ( ਸ੍ਰੀ ਅੰਮ੍ਰਿਤਸਰ ਸਾਹਿਬ) ਵਾਲਿਆਂ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਸ਼ਹੀਦ ਭਾਈ ਫੌਜਾ ਪਬਲਿਕ ਚੈਰੀਟੇਬਲ ਟਰਸਟ ਵੱਲੋਂ ਸੋਗ ਮਤਾ ਪੜਕੇ ਸੁਣਾਇਆ ਗਿਆ ਅਤੇ ਟਰਸਟ ਦੇ ਸਮੁੱਚੇ ਮੈਂਬਰਾਂ ਦੀ ਸਰਬਸੰਮਤੀ ਨਾਲ ਮਤਾ ਪੇਸ ਕਰਕੇ ਸ. ਇੰਦਰਜੀਤ ਸਿੰਘ ਬਾਗੀ ਨੂੰ ਟਰਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਸਮੇਂ ਟਰਸਟ ਮੈਬਰ ਸ. ਰਘਬੀਰ ਸਿੰਘ, ਸ. ਸੁਖਚੈਨ ਸਿੰਘ, ਸ. ਸੁਖਵਿੰਦਰ ਸਿੰਘ, ਬੀਬੀ ਸ਼ਰਨਜੀਤ ਕੌਰ, ਸ. ਦਿਲਜੀਤ ਸਿੰਘ ਬੇਦੀ, ਸ. ਭੁਪਿੰਦਰ ਸਿੰਘ ਹਾਜ਼ਰ ਸਨ। ਇਸ ਤੋਂ ਇਲਾਵਾ ਠੇਕੇਦਾਰ ਸ. ਜਸਵੰਤ ਸਿੰਘ ਲੰਦਨ, ਸ. ਅਮੋਲਕ ਸਿੰਘ, ਸ. ਨਰਿੰਦਰ ਸਿੰਘ ਅਤੇ ਸ਼ਹੀਦ ਭਾਈ ਫੌਜਾ ਸਿੰਘ ਚਲਦਾ ਵਹੀਰ ਦੇ ਸਿੰਘ ਸਿੰਘਣੀਆਂ ਹਾਜ਼ਰ ਸਨ। ਬੀਬੀ ਅਮਰਜੀਤ ਕੌਰ ਦੇ ਨਮਿਤ ਅੰਤਿਮ ਅਰਦਾਸ ਗੁਰਮਤਿ ਸਮਾਗਮ 19 ਜਨਵਰੀ ਨੂੰ ਸ਼ਹੀਦ ਭਾਈ ਫੌਜਾ ਸਿੰਘ ਪਬਲਿਕ ਚੈਰੀਟੇਬਲ ਟਰੱਸਟ ਬਟਾਲਾ ਰੋਡ ਵਿਖੇ 10:00 ਤੋਂ 1:00 ਵਜੇ ਤੀਕ ਹੋਵੇਗਾ।