ਨੈਸ਼ਨਲ

ਦਿੱਲੀ ਕਮੇਟੀ ਦੇ ਵੱਕਾਰ ਨੂੰ ਲਗਾ ਰਹੇ ਹਨ ਢਾਹ ਮੌਜੂਦਾ ਪ੍ਰਧਾਨ -ਪੀਤਮਪੁਰਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 18, 2025 08:45 PM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਦੀ ਦੂਜੀ ਵੱਡੀ ਨੁਮਾਇੰਦਾ ਸੰਸਥਾ ਹੈ । ਜਿਸਦਾ ਕਿ ਆਪਣਾ ਇੱਕ ਵੱਡਾ ਵੱਕਾਰ ਹੈ । ਪਰ ਜਿਸ ਤਰ੍ਹਾਂ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸਦੇ ਵੱਕਾਰ ਨੂੰ ਢਾਹ ਲਗਾਉਣ ਲੱਗੇ ਹੋਏ ਹਨ । ਉਹ ਵੀ ਆਪਣੇ ਆਪ ‘ਚ ਇਕ ਮਿਸਾਲ ਹੈ । ਦਿੱਲੀ ਦੇ ਵੱਖ - ਵੱਖ ਹਲਕਿਆਂ ਵਿੱਚ ਸਾਰੀਆਂ ਹੀ ਪਾਰਟੀਆਂ ਵੱਲੋਂ ਸਿੱਖ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ । ਜੇਕਰ ਦਿੱਲੀ ਕਮੇਟੀ ਉਹਨਾਂ ਸਾਰੇ ਉਮੀਦਵਾਰਾਂ ਦੇ ਹੱਕ ‘ਚ ਬਤੌਰ ਸਿੱਖ ਹੋਣ ਕਾਰਨ ਵੋਟਾਂ ਮੰਗਦੀ ਤਾਂ ਗੱਲ ਸਮਝ ਆਉੰਦੀ ਸੀ । ਪਰ ਜਿਸ ਤਰ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਆਪਣੇ ਪਤਿਤ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਨਾ ਮੰਨਣ ਕਰਕੇ ਭਜਾਏ ਹੋਏ ਮਨਜਿੰਦਰ ਸਿੰਘ ਸਿਰਸਾ ਲਈ ਦਿੱਲੀ ਕਮੇਟੀ ਨੂੰ ਗਲੀ ਗਲੀ ਲਈ ਫਿਰਦੇ ਹਨ, ਇਹ ਅਤਿ ਨਿਮੋਸ਼ੀ ਦੀ ਗੱਲ ਹੈ । ਮਨਜਿੰਦਰ ਸਿੰਘ ਸਿਰਸਾ ਸਿੱਖ ਕੌਮ ਤੇ ਕਿਸਾਨੀ ਸੰਘਰਸ਼ ਦਾ ਭਗੋੜਾ ਹੈ ।  ਅਜਿਹੇ ਬੰਦੇ ਦਾ ਪ੍ਰਚਾਰ ਕਰਕੇ ਦਿੱਲੀ ਕਮੇਟੀ ਅੱਜ ਨਮੋਸ਼ੀਆਂ ਖੱਟ ਰਹੀ ਹੈ । ਰਾਜੌਰੀ ਗਾਰਡਨ ਦੀ ਸੰਗਤ ਨੂੰ ਚਾਹੀਦਾ ਹੈ ਕਿ ਗੁਰੂ ਦੀ ਗੋਲਕ ਲੁੱਟਣ ਵਾਲੇ, ਸਿੱਖਾਂ ਤੇ ਕਿਸਾਨੀ ਸੰਘਰਸ਼ ਦੇ ਗ਼ੱਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਕਰਾਰੀ ਹਾਰ ਦੇ ਕੇ ਇਸਦਾ ਸਬਕ ਸਿਖਾਉਣ ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜਸਮੀਤ ਸਿੰਘ ਪੀਤਮਪੁਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ । ਇਸ ਮੌਕੇ ਸ. ਗੁਰਮੀਤ ਸਿੰਘ ਫਿਲਪੀਨਜ਼ , ਹਰਮੀਤ ਸਿੰਘ ਵਡਾਲੀ ਤੇ ਸ. ਦਵਿੰਦਰ ਸਿੰਘ ਆਦਿ ਹਾਜ਼ਰ ਸਨ ।

Have something to say? Post your comment

 

ਨੈਸ਼ਨਲ

ਚੋਣ ਪ੍ਰਚਾਰ ਕਰ ਰਹੇ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਨਿਖਿਲ ਗੁਪਤਾ ਨੇ ਮੁੜ ਹਿੰਦੀ ਬੋਲਣ ਵਾਲੇ ਸਰਕਾਰੀ ਵਕੀਲ ਦੀ ਕੀਤੀ ਮੰਗ

ਦੁਰਗ ਤੋਂ ਪੁਲਿਸ ਨੇ ਕੀਤਾ ਗ੍ਰਿਫਤਾਰ ਸੈਫ ਅਲੀ ਖਾਨ ਤੇ ਹਮਲਾ ਕਰਨ ਵਾਲਾ

ਬੀਬੀ ਅਮਰਜੀਤ ਕੌਰ ਅਤੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ: ਭਾਈ ਤਾਰਾ ਅਤੇ ਭਾਈ ਭਿਓਰਾ

ਬੰਗਲਾਦੇਸ਼ ਅੰਦਰ ਬੈਨ ਕੀਤੀ ਗਈ ਫ਼ਿਲਮ ਐਮਰਜੈਂਸੀ ਪੰਜਾਬ ਵਿੱਚ ਹੋਵੇ ਬੰਦ-ਬਾਬਾ ਹਰਦੀਪ ਸਿੰਘ ਮਹਿਰਾਜ

ਬੀਬੀ ਅਮਰਜੀਤ ਕੌਰ ਅਤੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ’ਤੇ ਬੀਬੀ ਰਣਜੀਤ ਕੌਰ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਮਨਜਿੰਦਰ ਸਿੰਘ ਸਿਰਸਾ ਨੇ ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ

ਧਾਰਮਿਕ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦਾ ਹਸਤਖੇਪ ਨਹੀਂ ਹੋਣਾ ਚਾਹੀਦਾ: ਪਰਮਜੀਤ ਸਿੰਘ ਚੰਢੋਕ

ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸੁਪਰੀਮ ਕੋਰਟ ਦੇ ਰਜਿਸਟਰਾਰ ਅੱਗੇ ਡੱਲੇਵਾਲ ਦੀ ਜਾਂਚ ਰਿਪੋਰਟ ਕਰਣ ਪੇਸ਼

ਆਸਾਰਾਮ ਅੰਤਰਿਮ ਜ਼ਮਾਨਤ 'ਤੇ ਰਿਹਾਅ, ਜੋਧਪੁਰ ਆਸ਼ਰਮ ਪਹੁੰਚੇ