ਨੈਸ਼ਨਲ

ਦਿੱਲੀ ਕਮੇਟੀ ਪੰਥ ਦੀਆਂ ਜਾਇਦਾਦਾਂ ਦੀ ਰਾਖੀ ਕਰਣ ਲਈ ਵਾਸਤੇ ਵਚਨਬੱਧ: ਕਾਲਕਾ/ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 20, 2025 08:49 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਮੇਟੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨਾਲ ਅਦਾਲਤਾਂ ਵਿਚ ਚਲ ਰਹੇ ਕੇਸ ਵਿਚ ਕਮੇਟੀ ਦੀਆਂ ਜਾਇਦਾਦਾਂ ਵੇਚਣ ਲਈ ਲਾਈ ਪਟੀਸ਼ਨ ’ਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਵੱਲੋਂ ਵੱਟੀ ਚੁੱਪ ਕੌਮ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਗੱਲ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਦੇ ਤਨਖਾਹ ਕਮਿਸ਼ਨ ਦੇ ਬਕਾਏ ਨੂੰ ਲੈ ਕੇ ਅਦਾਲਤਾਂ ਵਿਚ ਕੇਸ ਲੰਬੇ ਸਮੇਂ ਤੋਂ ਚਲ ਰਹੇ ਹਨ ਜੋ ਅਸਲ ਵਿਚ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਦੀ ਦੇਣ ਹਨ। ਉਹਨਾਂ ਦੱਸਿਆ ਕਿ ਪਟੀਸ਼ਨਰਾਂ ਦੇ ਵਕੀਲ ਨੇ ਨਵੰਬਰ ਮਹੀਨੇ ਵਿਚ ਅਦਾਲਤ ਵਿਚ ਇਕ ਅਰਜ਼ੀ ਲਗਾਈ ਸੀ ਕਿ ਕਮੇਟੀ ਦੀਆਂ ਜਾਇਦਾਦਾਂ ਵੇਚ ਕੇ ਮੁਲਾਜ਼ਮਾਂ ਦੇ ਬਕਾਏ ਦਿੱਤੇ ਜਾਣ ਜਿਸਦਾ ਕਮੇਟੀ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਜ਼ੋਰਦਾਰ ਵਿਰੋਧ ਕੀਤਾ ਤੇ ਇਸ ਬਾਰੇ ਬਕਾਇਦਾ ਹਲਫੀਆ ਬਿਆਨ ਦਾਇਰ ਕਰ ਕੇ ਅਦਾਲਤ ਵਿਚ ਇਸਦਾ ਵਿਰੋਧ ਕੀਤਾ।
ਉਹਨਾਂ ਕਿਹਾ ਕਿ ਅਦਾਲਤ ਨੇ ਪਿਛਲੇ ਪ੍ਰਬੰਧਕਾਂ ਤੋਂ ਵੀ ਮਾਮਲੇ ਵਿਚ ਜਵਾਬ ਮੰਗਿਆ ਸੀ ਜਿਸਦੇ ਜਵਾਬ ਵਿਚ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਵੱਲੋਂ ਦਾਇਰ ਹਲਫੀਆ ਬਿਆਨ ਵਿਚ ਕਮੇਟੀ ਦੀਆਂ ਜਾਇਦਾਦਾਂ ਵੇਚਣ ਦਾ ਵਿਰੋਧ ਤਾਂ ਕਰ ਦਿੱਤਾ ਹੈ ਪਰ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਮਾਮਲੇ ਵਿਚ ਚੁੱਪ ਵੱਟ ਲਈ ਹੈ ਜੋ ਕੌਮ ਦੀ ਪਿੱਠ ਵਿਚ ਛੁਰਾ ਮਾਰਨ ਬਰਾਬਰ ਹੈ।
ਉਹਨਾਂ ਕਿਹਾ ਕਿ ਕਮੇਟੀ ਦੀ ਮੌਜੂਦਾ ਟੀਮ ਨੇ ਵੀ ਅਦਾਲਤ ਵਿਚ ਸਪਸ਼ਟ ਕੀਤਾ ਹੈ ਕਿ ਕਮੇਟੀ ਦੀਆਂ ਜਾਇਦਾਦਾਂ ਅਸਲ ਵਿਚ ਕੌਮ ਦੀਆਂ ਜਾਇਦਾਦਾਂ ਹਨ ਜਿਸਨੂੰ ਵੇਚਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਉਹਨਾਂ ਕਿਹਾ ਕਿ ਮੌਜੂਦਾ ਟੀਮ ਨੇ ਮੁਲਾਜ਼ਮਾਂ ਦੇ ਬਕਾਏ ਲਈ ਰਿਕਾਰਡ ਪੈਸਾ ਜਾਰੀ ਹੈ ਜਦੋਂ ਕਿ ਸਰਨਾ ਤੇ ਜੀ.ਕੇ. ਆਪਣੇ ਸਮੇਂ ਵਿਚ ਇਹ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਹੀਂ ਨਿਭਾ ਸਕੇ ਸਨ।
ਉਹਨਾਂ ਕਿਹਾ ਕਿ ਕਮੇਟੀ ਦੀ ਮੌਜੂਦਾ ਟੀਮ ਕੌਮ ਦੀਆਂ ਜਾਇਦਾਦਾਂ ਦੀ ਰਾਖੀ ਵਾਸਤੇ ਵਚਨਬੱਧ ਹੈ ਤੇ ਇਸ ਵਾਸਤੇ ਜੋ ਕਦਮ ਲੋੜੀਂਦਾ ਹੋਇਆ ਚੁੱਕਿਆ ਜਾਵੇਗਾ।

Have something to say? Post your comment

 

ਨੈਸ਼ਨਲ

ਦਿੱਲੀ ਚੋਣਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਪਾਰਟੀ ਦਾ ਸਮਰਥਨ ਕਰੇਗੀ ਜਲਦੀ ਹੀ ਖੁਲਾਸਾ - ਕਾਲਕਾ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਮਲੇ 'ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਫੈਸਲਾ ਲੈਣ ਲਈ ਦਿੱਤੀ ਆਖ਼ਿਰੀ ਚੇਤਾਵਨੀ

ਅਸੀਂ 'ਲੜਾਈ' ਦੀ ਨਹੀਂ 'ਪੜਾਈ' ਦੀ ਗੱਲ ਕਰਦੇ ਹਾਂ-ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਚੌਣ ਪ੍ਰਚਾਰ ਵਿੱਚ ਕਿਹਾ

ਜ਼ੇਕਰ ਬਾਦਲ ਦਲ 2 ਦਸੰਬਰ ਦੇ ਫੈਸਲੇ ਨੂੰ ਮੰਨਣ ਤੋਂ ਬਾਗੀ ਹੁੰਦੇ ਹਨ ਤਾਂ ਯੂਕੇ ਵਿਚ ਉਨ੍ਹਾਂ ਦਾ ਹੋਵੇਗਾ ਮੁਕੰਮਲ ਬਾਈਕਾਟ : ਸਿੱਖ ਜੱਥੇਬੰਦੀਆਂ ਯੂਕੇ

ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਦਿੱਲੀ ਕਮੇਟੀ ਵਲੋਂ ਬੰਗਲਾ ਸਾਹਿਬ ਸਰੋਵਰ ਪਰਿਕ੍ਰਮਾਂ ਵਿਚ 26 ਜਨਵਰੀ ਨੂੰ ਹੋਣਗੇ ਦਸਤਾਰ ਮੁਕਾਬਲੇ

ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਦੀ ਜਾਇਦਾਦ ਦਾ 5 ਸਾਲਾਂ ਵਿੱਚ 2915 ਪ੍ਰਤੀਸ਼ਤ ਦਾ ਹੋਇਆ ਵਾਧਾ - 'ਆਪ' ਨੇ ਚੁੱਕੇ ਸਵਾਲ

ਚੋਣ ਕਮਿਸ਼ਨ ਭਾਜਪਾ ਦੇ ਦਬਾਅ ਹੇਠ - ਦੁਰਗੇਸ਼ ਪਾਠਕ

ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਲੋਂ ਮੈਡੀਕਲ ਸਹਾਇਤਾ ਪ੍ਰਾਪਤ ਕਰਨ ਲਈ ਸਵਾਗਤ: ਸੰਯੁਕਤ ਕਿਸਾਨ ਮੋਰਚਾ

ਕਿਸਾਨ-ਸਰਕਾਰ ਗੱਲਬਾਤ ਦਾ ਸਵਾਗਤ ਅਤੇ ਖੇਤੀਬਾੜੀ ਲਈ ਸੁਧਾਰਾਂ ਦੀ ਸਖ਼ਤ ਲੋੜ: ਵਿਕਰਮ ਸਾਹਨੀ

ਸੈਫ ਅਲੀ ਖਾਨ ਤੇ ਹਮਲਾ ਕਰਨ ਵਾਲੇ ਸ਼ਹਿਜ਼ਾਦ ਨੂੰ ਬੰਗਲਾਦੇਸ਼ੀ ਦੇ ਨਾਮ ਤੇ ਫਸਾਇਆ ਗਿਆ-ਵਕੀਲ ਸੰਦੀਪ ਸ਼ੇਰਖਾਨੇ