ਨੈਸ਼ਨਲ

ਯੂਰੋਪੀਅਨ ਪਾਰਲੀਮੈਂਟ ਅੰਦਰ ਸਿੱਖ ਵਫਦ ਨੇ ਵਾਈਸ ਪ੍ਰੈਸੀਡੈਂਟ ਨਾਲ ਮੁਲਾਕਾਤ ਕਰ ਆਪਣੀਆਂ ਮੁਸ਼ਕਿਲਾਂ ਬਾਰੇ ਕੀਤੀ ਗੱਲਬਾਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 30, 2025 09:11 PM

ਨਵੀਂ ਦਿੱਲੀ -ਯੂਰੋਪ ਅੰਦਰ ਰਹਿ ਰਹੇ ਸਿੱਖਾਂ ਨੂੰ ਧਾਰਮਿਕ ਅਤੇ ਸਮਾਜਿਕ ਮੁਸ਼ਕਿਲਾਂ ਦਾ ਬੀਤੇ ਕਈ ਵਰਿਆਂ ਤੋਂ ਸਾਹਮਣਾ ਕਰਣਾ ਪੈ ਰਿਹਾ ਹੈ ਤੇ ਉਨ੍ਹਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਅਖਬਾਰਾਂ ਵਿਚ ਪੜਨ ਸੁਣਨ ਨੂੰ ਮਿਲਦਾ ਰਹਿੰਦਾ ਹੈ । ਇੰਨ੍ਹਾ ਮੁਸ਼ਕਿਲਾਂ ਤੋਂ ਨਿਜਾਤ ਪਾਉਣ ਲਈ ਸਰਦਾਰ ਬਿੰਦਰ ਸਿੰਘ ਪ੍ਰਧਾਨ ਯੂਰੋਪੀਅਨ ਸਿੱਖ ਓਰਗੇਨਾਈਜ਼ੇਸ਼ਨ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸੇ ਕੜੀ ਅੰਦਰ ਉਨ੍ਹਾਂ ਨੇ ਯੂਰੋਪ ਦੇ ਵਾਈਸ ਪ੍ਰੈਸੀਡੈਂਟ ਐਂਟੋਲੀਨਾ ਸਬਰੇਨਾ ਕੋਲ ਇਕ ਉੱਚ ਪੱਧਰੀ ਸਿੱਖ ਵਫਦ ਨਾਲ ਆਪਣੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਹੈ ਜਿਸ ਤੇ ਉਨ੍ਹਾਂ ਵਲੋਂ ਇਸਤੇ ਹੁੰਗਾਰਾ ਦੇਂਦਿਆ ਕੁਝ ਵੇਰਵੇ ਮੰਗੇ ਗਏ ਹਨ । ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦੇਂਦਿਆ ਉਨ੍ਹਾਂ ਦਸਿਆ ਕਿ ਸਾਡਾ ਸਿੱਖ ਧਰਮ ਯੂਰੋਪ ਅੰਦਰ ਰਜਿਸਟਰ ਨਾ ਹੋਣ ਕਰਕੇ ਸਾਨੂੰ ਧਾਰਮਿਕ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਸ ਵਿਚ ਕਈ ਥਾਵਾਂ ਤੇ ਕਕਾਰਾਂ ਨੂੰ ਪਹਿਨਣ ਤੋਂ ਮਨਾਈ ਹੁੰਦੀ ਹੈ । ਅਸੀਂ ਵਾਈਸ ਪ੍ਰੈਸੀਡੈਂਟ ਨੂੰ ਵਿਸਥਾਰ ਨਾਲ ਆਪਣੀ ਗੱਲ ਦਸੀ ਹੈ ਤੇ ਉਨ੍ਹਾਂ ਵਲੋਂ ਇਸ ਮਾਮਲੇ ਦਾ ਹੱਲ ਕਢਣ ਲਈ ਸਾਨੂੰ ਭਰੋਸਾ ਦਿੱਤਾ ਗਿਆ ਹੈ । ਇਥੇ ਦਸਣਾ ਬਣਦਾ ਹੈ ਕਿ ਇਸ ਅਤਿ ਗੰਭੀਰ ਮਸਲੇ ਤੇ ਜੱਥੇਦਾਰ ਅਕਾਲ ਤਖਤ ਸਾਹਿਬ ਜੀ ਦਾ ਯੂਰੋਪ ਦੀ ਪਾਰਲੀਮੈਂਟ ਅੰਦਰ ਸਿੱਖ ਮਸਲਿਆਂ ਲਈ ਸ਼ਿਰਕਤ ਕਰਣੀ ਜਰੂਰੀ ਬਣ ਚੁਕੀ ਹੈ ਕਿਉਕਿ ਉਨ੍ਹਾਂ ਦੀ ਹਾਜ਼ਿਰੀ ਤੋਂ ਬਿਨਾਂ ਇਹ ਮਸਲਾ ਹੱਲ ਨਹੀਂ ਹੋਣਾ ਹੈ ਪਰ ਲਗਾਤਾਰ ਦੋ ਵਾਰ ਪ੍ਰੋਗਰਾਮ ਬਣਨ ਦੇ ਬਾਵਜੂਦ ਤਕਨੀਕੀ ਕਾਰਣਾ ਕਰਕੇ ਓਹ ਹਾਜ਼ਿਰੀ ਨਹੀਂ ਭਰ ਸਕੇ ਜਿਸ ਕਰਕੇ ਇਹ ਮਾਮਲਾ ਹੋਰ ਗੰਭੀਰ ਬਣ ਚੁੱਕਾ ਹੈ । ਇਸ ਮੌਕੇ ਬਿੰਦਰ ਸਿੰਘ ਪ੍ਰਧਾਨ ਯੂਰੋਪੀਅਨ ਸਿੱਖ ਓਰਗੇਨਾਈਜ਼ੇਸ਼ਨ ਵਲੋਂ ਵਾਈਸ ਪ੍ਰੈਸੀਡੈਂਟ ਐਂਟੋਲੀਨਾ ਸਬਰੇਨਾ ਦਾ ਸਨਮਾਨ ਕਰਣ ਦੇ ਨਾਲ ਯਾਦਗਾਰੀ ਮੁਮੇਟੋ ਦਿੱਤਾ ਗਿਆ ਸੀ । ਇਸ ਮੀਟਿੰਗ ਅੰਦਰ ਸ਼ੇਰ ਸਿੰਘ ਆਸਟ੍ਰੇਆ, ਸੁਰਿੰਦਰਜੀਤ ਸਿੰਘ ਪੰਡੋਰੀ ਇਟਲੀ, ਅਪਨੀਤ ਸਿੰਘ ਹਾਲੈਂਡ, ਸੁਰਜੀਤ ਸਿੰਘ ਸਪੇਨ, ਸਿੱਖ ਫੈਡਰੇਸ਼ਨ ਯੂਕੇ ਵਲੋਂ ਪ੍ਰਧਾਨ ਅਮਰੀਕ ਸਿੰਘ ਗਿੱਲ ਅਤੇ ਬੀ ਪੀ ਓ ਦੱਬਿਦਰਜੀਤ ਸਿੰਘ, ਮੋਹਿੰਦਰ ਸਿੰਘ ਫਰਾਂਸ, ਅਮਰੀਕ ਸਿੰਘ ਸਪੇਨ, ਮਨਜੀਤ ਸਿੰਘ ਪੁਰਤਗਾਲ, ਗੁਰਚਰਨ ਸਿੰਘ ਦੇ ਨਾਲ ਹੋਰ ਪਤਵੰਤੇ ਸੱਜਣ ਹਾਜਿਰ ਸਨ ।

Have something to say? Post your comment

 

ਨੈਸ਼ਨਲ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ 'ਆਪ' ਉਮੀਦਵਾਰਾਂ ਲਈ ਕੀਤਾ ਪ੍ਰਚਾਰ,ਕਿਹਾ- 5 ਫਰਵਰੀ ਨੂੰ ਤੁਸੀਂ ਆਪਣੇ 5 ਸਾਲਾਂ ਦੇ ਭਵਿੱਖ ਦਾ ਕਰੋਗੇ ਫੈਸਲਾ

ਹਿੰਦੂਤਵ ਹੁਕਮਰਾਨਾਂ ਨੂੰ ਰਾਜ ਭਾਗ ਕਰਨ ਦਾ ਕੋਈ ਤੁਜਰਬਾ ਨਹੀ, ਸਿੱਖਾਂ ਦੇ ਕਤਲ ਕਰਕੇ ਰਾਜ ਭਾਗ ਨਹੀਂ ਚਲਾਇਆ ਜਾ ਸਕਦਾ: ਮਾਨ

ਦਿੱਲੀ ਦੇ ਸਿੱਖਾਂ ਦੀ ਸਮੱਸਿਆਵਾਂ ਵੱਲ ਕੋਈ ਵੀ ਸਿੱਖ ਲੀਡਰ ਗੰਭੀਰ ਨਹੀਂ: ਇੰਦਰਜੀਤ ਸਿੰਘ ਵਿਕਾਸਪੁਰੀ

ਜੱਗੀ ਜੌਹਲ ਦੀ ਰਿਹਾਈ ਅਤੇ ਵਾਪਸੀ ਨੂੰ ਯਕੀਨੀ ਬਣਾਉਣ ਲਈ ਲੇਬਰ ਐਮਪੀ ਸੁਲੀਵਨ ਨੇ ਵਿਦੇਸ਼ ਮਾਮਲਿਆਂ ਦੇ ਸਕੱਤਰ ਡੇਵਿਡ ਲੈਮੀ ਨੂੰ ਲਿਖਿਆ ਪੱਤਰ

ਪ੍ਰਯਾਗਰਾਜ ਭਗਦੜ 'ਤੇ ਸੰਜੇ ਰਾਉਤ ਨੇ ਕਿਹਾ, 'ਇਹ ਪ੍ਰਸ਼ਾਸਨਿਕ ਕਤਲ ਹੈ'

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਯਮੁਨਾ ਦਾ ਪਾਣੀ ਪੀਣ ਦਾ ਨਾਟਕ ਕੀਤਾ: ਅਰਵਿੰਦ ਕੇਜਰੀਵਾਲ

ਮਹਾਕੁੰਭ ਭਗਦੜ ਵਿਚ 30 ਲੋਕਾਂ ਦੀ ਹੋ ਗਈ ਮੌਤ 25 ਮ੍ਰਿਤਕਾਂ ਦੀ ਹੋਈ ਪਛਾਣ -ਡੀਆਈਜੀ ​​ਵੈਭਵ ਕ੍ਰਿਸ਼ਨਾ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਆਰਐਸਐਸ 'ਤੇ ਦੇਸ਼ ਵਿੱਚ ਨਫ਼ਰਤ ਫੈਲਾਉਣ ਦਾ ਲਗਾਇਆ ਦੋਸ਼

ਰਾਘਵ ਚੱਢਾ ਨੇ ਕਿਹਾ- ਆਮ ਆਦਮੀ ਪਾਰਟੀ ਇਸ ਵਾਰ ਆਪਣੇ ਸਕਾਰਾਤਮਕ ਏਜੰਡੇ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ

ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੇਣਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮਾਰੀ ਜਾ ਰਹੀ ਹੈ ਸੱਟ: ਅਖੰਡ ਕੀਰਤਨੀ ਜੱਥਾ (ਦਿੱਲੀ)