ਪੰਜਾਬ

ਕਪਿਲ ਸ਼ਰਮਾ ਤੁਰੰਤ ਜਨਤਕ ਮੁਆਫੀ ਮੰਗੇ, ਨਹੀਂ ਤਾਂ ਬਣਦੀ ਕਾਰਵਾਈ ਲਈ ਤਿਆਰ ਰਹੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | February 19, 2025 07:07 PM

ਅੰਮ੍ਰਿਤਸਰ-ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹਾਸਵਿਅੰਗ ਕਲਾਕਾਰ ਕਪਿਲ ਸ਼ਰਮਾ ਵੱਲੋਂ ਬਾਬਾ ਦੀਵਾਨ ਟੋਡਰ ਮੱਲ ਦੇ ਨਾਮਪੁਰ ਕੀਤੀ ਮੰਦਭਾਗੀ ਟਿਪਣੀ ਦਾ ਸਖ਼ਤ ਨੋਟਿਸ ਲੈਂਦਿਆ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਉਪਰੰਤ ਉਨ੍ਹਾਂ ਦੇ ਸਸਕਾਰ ਲਈ ਮੋਹਰਾਂ ਵਿਛਾ ਕੇ ਜ਼ਮੀਨ ਖਰੀਦਣ ਵਾਲੇ ਮਹਾਨ ਸ਼ਹੀਦ ਦੀਵਾਨ ਬਾਬਾ ਟੋਡਰ ਮਲ ਜੀ ਦਾ ਨਾਮ ਤੇ ਟਿੱਚਰ ਬਾਜ਼ੀ ਬਰਦਾਸ਼ਤ ਨਹੀਂ ਹੋ ਸਕਦੀ। ਟੀ.ਵੀ. ਦੇ ਕਾਮੈਡੀਅਨ ਕਲਾਕਾਰ ਕਪਿਲ ਸ਼ਰਮਾ ਵੱਲੋਂ ਇਕ ਸ਼ੋਅ ਦੌਰਾਨ ਸਿੱਖ ਇਤਿਹਾਸ ਤੇ ਗੁਰੂ ਘਰ ਦੇ ਸਨਮਾਨ ਜਨਕ ਸੇਵਕ ਦੀਵਾਨ ਬਾਬਾ ਟੋਡਰ ਮੱਲ ਦੇ ਨਾਮ ਦੀ ਵਰਤੋਂ ਬਹੁਤ ਅਪਮਾਨ ਜਨਕ ਤਰੀਕੇ ਨਾਲ ਕੀਤੀ ਗਈ ਹੈ। ਜਿਸ ਨਾਲ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਛਟਿਆਉਣ ਦਾ ਜਤਨ ਕੀਤਾ ਗਿਆ। ਇਸ ਨਾਲ ਸਮੁਚੇ ਸਿੱਖ ਜਗਤ ਦੇ ਹਿਰਦਿਆਂ ਨੂੰ ਭਾਰੀ ਠੇਸ ਵੱਜੀ ਹੈ।

ਉਨ੍ਹਾਂ ਕਿਹਾ ਕਿ ਕਪਿਲ ਸ਼ਰਮਾ ਪੰਜਾਬ ਦਾ ਜੰਮਪਲ ਅਤੇ ਸਿੱਖ ਇਤਿਹਾਸ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਉਸ ਵੱਲੋਂ ਸਤਿਕਾਰਤ ਦੀਵਾਨ ਬਾਬਾ ਟੋਡਰਮੱਲ ਜੀ ਦੇ ਨਾਮ ਦੀ ਅਪਮਾਨ ਜਨਕ ਤਰੀਕੇ ਨਾਲ ਵਰਤੋਂ ਕਰਨ ਦੀ ਹਿਮਾਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਸ਼ਰਮਾ ਨੂੰ ਇਸ ਦੀ ਤੁਰੰਤ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਸ ਵਿਰੁੱਧ ਬਣ ਦੀ ਕਾਰਵਾਈ ਲਈ ਉਹ ਤਿਆਰ ਰਹੇ।

Have something to say? Post your comment

 

ਪੰਜਾਬ

ਸਰਕਾਰ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ -ਗੱਲਬਾਤ ਜਾਰੀ ਅਗਲੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿੱਚ

ਮੁੱਖ ਮੰਤਰੀ ਨੇ 7 ਜ਼ਿਲ੍ਹਿਆਂ ਵਿੱਚ ਸੀਵਰੇਜ ਤੇ ਸਫ਼ਾਈ ਸੁਧਾਰਨ ਲਈ ਆਧੁਨਿਕ ਮਸ਼ੀਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ''ਜੌਨ ਡੀਅਰ' 5210' ਟਰੈਕਟਰ ਅਤੇ ਹਾਈਡਰੋਲਿਕ ਟਰਾਲੀ ਭੇਂਟ ਕੀਤੀ ਗਈ

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਸਾਲਾਨਾ ਕਨਵੋਕੇਸ਼ਨ ’ਚ 155 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤਾਂ ਦੇ ਜਥੇਦਾਰਾਂ ਦਾ ਕਾਰਜ ਸ਼੍ਰੋਮਣੀ ਕਮੇਟੀ ਐਕਟ ਤੋਂ ਮੁਕਤ ਹੋਵੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਕਿਸਾਨਾਂ ਨਾਲ ਅਗਲੇ ਦੌਰ ਦੀ ਗੱਲਬਾਤ ਕਰਨਗੇ ਕੇਂਦਰੀ ਮੰਤਰੀ ਚੌਹਾਨ ਅਤੇ ਜੋਸ਼ੀ 

ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ

ਪੰਜਾਬ ਵਿੱਚ ਫਸਲੀ ਵਿਭਿੰਨਤਾ ਕਿਸਾਨਾਂ ਦੀ ਆਮਦਨ ਵਿਚ ਕਰ ਰਹੀ ਹੈ ਵਾਧਾ : ਮੋਹਿੰਦਰ ਭਗਤ

ਕਦੇ ਵੀ ਹਕੀਕਤ ਨਹੀਂ ਬਣੇਗੀ ਐਸ.ਵਾਈ.ਐਲ. ਨਹਿਰ-ਮੁੱਖ ਮੰਤਰੀ ਭਗਵੰਤ ਮਾਨ