ਪੰਜਾਬ

ਅਲਵਿਦਾ ਚਿੱਤਰਕਾਰ ਜਰਨੈਲ ਸਿੰਘ , ਸ੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੇ ਵਿਸਾਰਿਆਂ

ਸਰਦੂਲ ਸਿੰਘ ਅਬਰਾਵਾਂ/ ਕੌਮੀ ਮਾਰਗ ਬਿਊਰੋ | February 19, 2025 10:50 PM

ਚੰਡੀਗੜ੍ਹ -ਇਥੋਂ ਦੇ ਸਿੰਘ ਸਭਾ ਗੁਰਦਵਾਰਾ ਸਾਹਿਬ ਸੈਕਟਰ 19 ਵਿਚ ਅੱਜ ਦੁਪਹਿਰੇ ਚਿੱਤਰਕਾਰ ਜਰਨੈਲ ਸਿੰਘ ਜੋ ਪਹਿਲਾ ਸੈਕਟਰ 28 ਵਿਚ ਬਹੁਤ ਸਾਲ ਰਹਿਣ ਉਪਰੰਤ ਕੈਨੇਡਾ ਜਾ ਵਸੇ ਸਨ, ਦੀ ਅੰਤਿਮ ਅਰਦਾਸ ਹੋਈ ਜਿਸ ਵਿਚ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ। ਸੀਨੀਅਰ ਪੱਤਰਕਾਰ ਸ: ਦੇਵਿੰਦਰ ਸਿੰਘ ਕੋਹਲੀ ਨੇ ਪਹਿਲਾਂ ਸ: ਜਰਨੈਲ ਸਿੰਘ ਨਾਲ ਸਾਲਾਂਬੱਧੀ ਨੇੜਤਾ ਜਿਕਰ ਕੀਤਾ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਲੋਕਾਈ ਤੱਕ ਪਹੁੰਚਣ ਲਈ ਚਿੱਤਰਕਾਰੀ ਨੂੰ ਜ਼ਰੀਆਂ ਬਣਾਇਆ। ਦੇਸ਼ ਵਿਦੇਸ਼ ਵਿਚ ਪੰਜਾਬੀ ਸੱਭਿਆਚਾਰ ਨੂੰ ਜੱਗ ਜਾਹਰ ਕਰਵਾਇਆ। ਨਾਨਕਸਰ ਵਾਲੇ ਬਾਬਾ ਗੁਰਮੇਲ ਸਿੰਘ, ਕੈਨੇਡਾ ਤੋਂ ਸਾਹਿਤਕ ਹਸਤੀ ਸ੍ਰੀ ਮੋਹਨ ਗਿੱਲ, ਵੱਡੀ ਭੈਣ ਸਰਦਾਰਨੀ ਜਤਿੰਦਰ ਕੌਰ , ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਅਮਰਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਬਗੀਚਾ ਹੋਰਾਂ ਨੇ ਸਰਧਾਂਜਲੀ ਭੇਂਟ ਕੀਤੀ ।ਇਸ ਸੋਗ ਸਮਾਗਮ ਵਿੱਚ ਰਿਸ਼ਤੇਦਾਰਾਂ, ਮਿੱਤਰਾਂ ਤੋਂ ਇਲਾਵਾ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਭਾਈ ਅਜਮੇਰ ਸਿੰਘ, ਸਾਹਿਤਕਾਰ ਰਘਬੀਰ ਸਿੰਘ ਸਿਰਜਨਾ, ਰੰਗਕਰਮੀ ਸ੍ਰੀ ਸੰਜੀਵਨ, ਸਰਬਜੀਤ ਸਿੰਘ ਭੁੱਲਰ, ਪ੍ਰਸਿੱਧ ਪੱਤਰਕਾਰ ਸ੍ਰੀ ਬਲਜੀਤ ਬੱਲੀ, ਸ੍ਰੀ ਦਲਜੀਤ ਸਿੰਘ ਸਰਾਂ, ਸਮਰ ਨਿਊਜ ਚੈਨਲ ਦੇ ਸਿਆਸੀ ਸੰਪਾਦਕ ਸ: ਤਰਲੋਚਨ ਸਿੰਘ, ਟ੍ਰਿਬਿਊਨ ਯੂਨੀਅਨ ਦੇ ਸਾਬਕਾ ਪ੍ਰਧਾਨ ਸ੍ਰੀ ਬਲਵਿੰਦਰ ਜੰਮੂ, ਮਿਊਸੀਪਲ ਕਾਰਪੋਰੇਸ਼ਨ ਮੋਹਾਲੀ ਦੇ ਸਾਬਕਾ ਡਿਪਟੀ ਮੇਅਰ ਸਰਦਾਰ ਮਨਜੀਤ ਸਿੰਘ ਸੇਠੀ , ਮਨਜਿੰਦਰ ਸਿੰਘ ਸੰਧੂ, ਸਾਬਕਾ ਨਿਰਦੇਸ਼ਕ ਸ: ਪਵਿੱਤਰ ਸਿੰਘ, ਸਰਦੂਲ ਸਿੰਘ ਅਬਰਾਵਾਂ, ਸੀਨੀਅਰ ਫੋਟੋਗ੍ਰਾਫ਼ਰ ਜਗਮੋਹਨ ਸਿੰਘ ਬਾਵਾ ਆਦਿ ਸ਼ਾਮਲ ਹੋਏ।

ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਪੰਥਕ ਚਿੱਤਰਕਾਰੀ ਅਤੇ ਸੱਭਿਆਚਾਰਕ ਚਿਤਰਕਾਰੀ ਨੂੰ ਅਸਮਾਨੀ ਉਚਾਈਆਂ ਤੇ ਲਿਜਾਉਣ ਵਾਲੇ ਇਸ  ਕਲਾਕਾਰ ਲਈ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਕੋਲ ਟਾਈਮ  ਨਿਕਲਿਆ । ਜਰਨੈਲ ਸਿੰਘ ਚਿੱਤਰਕਾਰ ਦੇ ਸਿੱਖ ਪੰਥ ਨਾਲ ਸੰਬੰਧਿਤ ਚਿੱਤਰਾਂ ਨੂੰ ਤੇ ਉਹਨਾਂ ਦੇ ਪਿਤਾ ਜੀ ਸਵਰਗੀ ਸ:ਕਿਰਪਾਲ ਸਿੰਘ ਦੇ ਚਿੱਤਰਾਂ ਨੂੰ ਜੇ ਮਨਫੀ ਕਰ ਦਈਏ ਤਾਂ ਸਿੱਖ ਇਤਿਹਾਸ ਨੂੰ ਦਰਸਾਉਣ ਲਈ ਸਾਡੇ ਕੋਲ ਤਾਂ ਚਿੱਤਰ ਹੀ ਨਹੀਂ ਹਨ ।ਚਾਹੇ ਉਹ ਬੰਦ ਬੰਦ ਕੱਟਦੇ ਭਾਈ ਮਨੀ ਸਿੰਘ ਜੀ ਦਾ ਚਿੱਤਰ ਹੋਵੇ ਦੇਗ 'ਚ ਉਬਾਲੇ ਜਾਂਦੇ ਸਿੰਘਾਂ ਦੇ ਚਿੱਤਰ ਹੋਣ, ਚਾਹੇ ਬਾਬਾ ਦੀਪ ਸਿੰਘ ਜੀ ਵੱਲੋਂ ਲਾਈਨ ਮਾਰ ਕੇ ਸਿੰਘਾਂ ਨੂੰ ਲਲਕਾਰਦੇ ਹੋਣ ਦਾ ਚਿੱਤਰ ਹੋਵੇ।
ਕਦੇ ਕਦੇ ਇਸ ਸਿਸਟਮ 'ਤੇ ਤਰਸ ਵੀ ਆਉਂਦਾ ਹੈ ਕਿ ਲਿਆਕਤ ਤੋਂ ਕੋਰੇ ਸਿਆਸਤਦਾਨ ਲਿਆਕਤ ਸਮਝਦੇ ਨਹੀਂ ਜਾਂ ਉਹ ਮੋਕ ਮਾਰ ਜਾਂਦੇ ਹਨ। ਬੁਲਾਰਿਆਂ ਨੇ ਕਿਹਾ ਪੰਜਾਬ ਸਰਕਾਰ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਵਰਗੀ ਜਰਨੈਲ ਸਿੰਘ ਚਿੱਤਰਕਾਰ ਦੇ ਪੰਜਾਬ ਪ੍ਰਤੀ ਕੰਮ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ।

Have something to say? Post your comment

 

ਪੰਜਾਬ

ਸਰਕਾਰ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ -ਗੱਲਬਾਤ ਜਾਰੀ ਅਗਲੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿੱਚ

ਮੁੱਖ ਮੰਤਰੀ ਨੇ 7 ਜ਼ਿਲ੍ਹਿਆਂ ਵਿੱਚ ਸੀਵਰੇਜ ਤੇ ਸਫ਼ਾਈ ਸੁਧਾਰਨ ਲਈ ਆਧੁਨਿਕ ਮਸ਼ੀਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ''ਜੌਨ ਡੀਅਰ' 5210' ਟਰੈਕਟਰ ਅਤੇ ਹਾਈਡਰੋਲਿਕ ਟਰਾਲੀ ਭੇਂਟ ਕੀਤੀ ਗਈ

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਸਾਲਾਨਾ ਕਨਵੋਕੇਸ਼ਨ ’ਚ 155 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤਾਂ ਦੇ ਜਥੇਦਾਰਾਂ ਦਾ ਕਾਰਜ ਸ਼੍ਰੋਮਣੀ ਕਮੇਟੀ ਐਕਟ ਤੋਂ ਮੁਕਤ ਹੋਵੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਕਿਸਾਨਾਂ ਨਾਲ ਅਗਲੇ ਦੌਰ ਦੀ ਗੱਲਬਾਤ ਕਰਨਗੇ ਕੇਂਦਰੀ ਮੰਤਰੀ ਚੌਹਾਨ ਅਤੇ ਜੋਸ਼ੀ 

ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ

ਪੰਜਾਬ ਵਿੱਚ ਫਸਲੀ ਵਿਭਿੰਨਤਾ ਕਿਸਾਨਾਂ ਦੀ ਆਮਦਨ ਵਿਚ ਕਰ ਰਹੀ ਹੈ ਵਾਧਾ : ਮੋਹਿੰਦਰ ਭਗਤ

ਕਦੇ ਵੀ ਹਕੀਕਤ ਨਹੀਂ ਬਣੇਗੀ ਐਸ.ਵਾਈ.ਐਲ. ਨਹਿਰ-ਮੁੱਖ ਮੰਤਰੀ ਭਗਵੰਤ ਮਾਨ