ਅੰਮ੍ਰਿਤਸਰ - ਸ਼ੋ੍ਰਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿਚ ਵਿਰੋਧੀ ਧਿਰ ਦੇ ਮੈਂਬਰ ਸ੍ਰ ਜ਼ਸਵੰਤ ਸਿੰਘ ਪੁੜੈਣ ਅਤੇ ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਹੈ ਕਿ ਅੱਜ ਦੇ ਹਲਾਤਾਂ ਨੂੰ ਧਿਆਨ ਵਿਚ ਰਖ ਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮਨਜੂਰ ਕਰ ਦੇਣਾ ਚਾਹੀਦਾ ਸੀ। ਮੀਟਿੰਗ ਵਿਚ ਭਾਗ ਲੈਣ ਤੋ ਬਾਅਦ ਪੱਤਰਕਾਰਾਂ ਨਾਲ ਗਲ ਕਰਪਿਦਆਂ ਸ੍ਰ ਪੁੜੈਣ ਨੇ ਕਿਹਾ ਕਿ ਅੰਦਰ ਦੇ ਹਾਲਾਤ ਦੇਖ ਕੇ ਇਹ ਨਹੀਂ ਲੱਗ ਰਿਹਾ ਕਿ ਕੋਈ ਪ੍ਰਧਾਨ ਧਾਮੀ ਸਾਹਿਬ ਤੋਂ ਵਧੀਆ ਕੰਮ ਕਰ ਸਕਦਾ ਹੈ।ਉਨਾਂ ਨਾਲ ਹੀ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਧਾਮੀ ਸਾਹਿਬ ਦੇ ਕਾਰਜਕਾਲ ਦੌਰਾਨ ਉਨਾਂ ਦੇ ਕੀਤੇ ਗਏ ਸਾਰੇ ਕੰਮਾਂ ਨਾਲ ਸਹਿਮਤ ਹਾਂ।ਉਨਾਂ ਅਗੇ ਕਿਹਾ ਕਿ ਹਾਊਸ ਦਾ ਸਿਸਟਮ ਦੇਖ ਕੇ ਸਾਨੂੰ ਨਹੀਂ ਲੱਗਦਾ ਕਿ ਧਾਮੀ ਤੋ ਵਧੀਆ ਪ੍ਰਧਾਨ ਹੋ ਸਕਦਾ ਹੈ। ਸਾਡਾ ਇਹ ਵਿਚਾਰ ਸੀ ਕਿ ਜਾਂ ਤਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ ਜਾਂ ਫਿਰ ਅਪ੍ਰਵਾਨ ਕੀਤਾ ਜਾਵੇ ਪੈਡਿੰਗ ਨਹੀ ਹੋਣਾ ਚਾਹੀਦਾ। ਸ੍ਰ ਪੁੜੈਣ ਨੇ ਅਗੇ ਦਸਿਆ ਕਿ ਪੰਜ ਮੈਂਬਰੀ ਕਮੇਟੀ ਐਡਵੋਕੇਟ ਧਾਮੀ ਦੇ ਨਾਲ ਮੁਲਾਕਾਤ ਕਰੇਗੀ ਜਦਕਿ ਧਾਮੀ ਸਾਹਿਬ ਨੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨ ਬਾਰੇ ਬੋਲਦਿਆਂ ਸ੍ਰ ਪੁੜੈਣ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੇ ਸਿੰਘ ਸਾਹਿਬਾਨਾਂ ਦਾ ਅਧਿਕਾਰ ਖੇਤਰ ਕੀ ਹੁੰਦਾ ਇਹਦੇ ਬਾਰੇ ਜਾਣੂ ਕਰਾਵਉਣਾ ਜਰੂਰੀ ਹੈ। ਸਾਨੂੰ ਵੀ ਨਾਲ ਚਲਣ ਲਈ ਕਿਹਾ ਗਿਆ ਹੈ। ਸਿੰਘ ਸਾਹਿਬ ਤੋਂ ਸਪਸ਼ਟਾ ਮਿਲ ਜਾਏਗੀ। ਉਨਾਂ ਕਿਹਾ ਕਿ ਮੀਟਿੰਗ ਦੌਰਾਨ ਅਸੀ ਅਸਤੀਫੇ ਦੀ ਕਾਪੀ ਮੰਗੀ ਪਰ ਉਹ ਕਹਿੰਦੇ ਕਿ ਸਭ ਕੁਝ ਅਖਬਾਰਾਂ ਵਿਚ ਛਪ ਗਿਆ।