ਚੰਡੀਗੜ੍ਹ- ਹੇਕ ਰਿਕਾਰਡ ਵੱਲੋ ਗਾਇਕ, ਗੀਤਕਾਰ ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਤੇ ਗਾਇਆ ਗੀਤ, "ਕਬੱਡੀ ਕੱਪ " 28 ਫਰਵਰੀ ਨੂੰ ਆ ਰਿਹਾ ਹੈ। ਸੰਗੀਤਬੰਧ ਹੋਇਆ ਹੈ ਰਿਆਜ਼ ਮਿਊਜ਼ਿਕ ਵਿਚ ਅਤੇ ਵੀਡੀਓ ਐੱਸ ਪੀ ਫਿਲਮਜ਼ ਵਿਚ ਬਣੀ ਆ। ਕੇ. ਅਤੇ ਐਨ. ਗਰੁੱਪ ਬੱਲੋਮਾਜਰਾ ਦਾ ਵਿਸੇਸ਼ ਸਹਿਯੋਗ ਰਿਹਾ ਹੈ। ਪੰਜਾਬ ਦੀ ਮਾਂ ਖੇਡ ਕਬੱਡੀ ਬਾਰੇ ਬਹੁਤ ਗੀਤ ਗਾਏ ਜਾ ਚੁੱਕੇ ਹਨ ਪਰ ਗਾਇਕ ਸਰਬੰਸ ਪ੍ਰਤੀਕ ਸਿੰਘ ਦਾ ਕਹਿਣਾ ਹੈ ਕਿ ਇਸ ਗੀਤ ਵਿਚ ਕਾਫੀ ਬਿਲੱਖਣਤਾ ਸੁਨਣ ਤੇ ਵੇਖਣ ਨੂੰ ਮਿਲੇਗੀ।ਜਿਕਰਯੋਗ ਹੈ ਸਰਬੰਸ ਪ੍ਰਤੀਕ ਸਿੰਘ ਬੇਹਤਰੀਨ ਭੰਗੜਚੀ, ਭੰਗੜਾ ਕੋਚ, ਯੂਨੀਵਰਸਿਟੀ ਪੱਧਰ ਦਾ ਲੋਕ ਨਾਚਾਂ ਦਾ ਜੱਜ, ਫਿਲਮੀ ਅਦਾਕਾਰ, ਗੀਤਕਾਰ ਅਤੇ ਕਿਸਾਨ ਨੌਜਵਾਨ ਆਗੂ ਵੀ ਹੈ। ਅੱਜ ਕੱਲ੍ਹ ਉਸ ਦੇ ਲੇਖਕ, ਨਾਟਕਕਾਰ ਤੇ ਫਿਲਮਕਾਰ ਗੁਰਚੇਤ ਚਿੱਤਰਕਾਰ ਨਾਲ ਆਏ "ਮੁਰਦਾ ਲੋਕ "6 ਵੈਬ ਸੀਰੀਜ਼ ਕਾਫੀ ਚਰਚਾ ਵਿਚ ਹਨ। ਇਸ ਵਿਚ ਉਸ ਨੇ ਸਰਪੰਚ ਦੇ ਛੜੇ ਭਰਾ "ਗਾਮੇ" ਦਾ ਰੋਲ ਕੀਤਾ ਹੈ ਪਰ ਸਰਪੰਚ ਨੇ ਜਮੀਨ ਦੇ ਲਾਲਚ ਵਿਚ ਗਾਮੇ ਨੂੰ ਮਾਰ ਮੁਕਾਇਆ।