ਚੰਡੀਗੜ੍ਹ - ਉਭਰਦੇ ਗਾਇਕ ਗੁਰਕੀਰਤ ਪ੍ਰਿੰਸ ਦਾ ਹੇਕ ਮਿਊਜ਼ਿਕ ਵਿਚ ਆਇਆ ਗੀਤ ਕਾਫੀ ਚਰਚਾ ਵਿਚ ਹੈ ਸੰਗੀਤਮਈ ਧੁੰਨਾਂ ਹਾਈ ਫਲੇਮ ਮਿਊਜ਼ਿਕ ਨੇ ਪ੍ਰਦਾਨ ਕੀਤੀਆਂ ਹਨ।
ਗੀਤਕਾਰ ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਇਹ ਗੀਤ ਸ਼ਬਦਾਵਲੀ ਪੱਖੋਂ ਪੰਜਾਬੀ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲਾ ਹੈ।ਬੰਦੂਕਾਂ, ਮਾਰਦੂ, ਮਰਜੂ, ਅਨੁਸ਼ਾਸਨ ਭੰਗ ਕਰੁ ਦੀ ਗੱਲ ਨਾ ਕਰਕੇ ਠੇਠ ਪੰਜਾਬੀ ਸ਼ਬਦਾਵਲੀ 'ਚੰਨ ਦਾ ਚਕੌਰ ਹੋਣਾ ', 'ਗੁੱਤ ਸੱਪਣੀ ', 'ਹੁਸਨਾਂ ਦਾ ਪਾਣੀ ', 'ਮੁੰਡਾ ਸੋਨੇ ਵਰਗਾ ' ਆਦਿ ਦਾ ਜ਼ਿਕਰ ਹੈ। ਫਿਲਮਾਂਕਣ ਵਿਚ ਕਾਰਤਿਕ ਟਾਂਕ ਤੇ ਅਭਿਸ਼ੇਕ ਬੈਨੀਵਾਲ ਨੇ ਵੰਨ ਸੁਵੰਨੀਆਂ ਕਾਰਾਂ, ਜੀਪਾਂ ਤੋਂ ਇਲਾਵਾ ਘੋੜੇ ਅਤੇ ਖੇਤਾਂ ਵਿਚ ਦਰਖਤਾਂ ਥੱਲੇ ਗੀਤ ਸੰਗੀਤ ਦਾ ਅਭਿਆਸ ਆਦਿ ਬਿੰਬ ਦੀ ਵਰਤੋਂ ਕੀਤੀ ਹੈ ਜੋ ਸੋਨੇ ਤੇ ਸੁਹਾਗਾ ਵਾਲੀ ਗੱਲ ਆ।ਮਾਡਲ ਸੁੰਦਰੀ ਸੁਨੈਨਾ ਬਗਾਨ ਦੇ ਗਿੱਧਾ ਸਟੈਂਪ ਅਤੀ ਮਨਮੋਹਕ ਹਨ।