ਪੰਥਕ ਜਥੇਬੰਦੀਆਂ ਵਲੋ ਅੱਜ ੨ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਹੋਏ ਹੁਕਮਨਾਮੇ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ । ਉਪਰੰਤ ਜਥੇਬੰਦੀਆਂ ਦੇ ਆਗੂਆ ਨੇ ਕਿਹਾ ਕਿ ਪਿਛਲੇ ਸਾਲ 2 ਦਸੰਬਰ 2024 ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਸਿੰਘ ਸਾਹਿਬਾਨਾਂ ਵੱਲੋਂ ਆਦੇਸ਼ ਸੁਣਾਏ ਗਏ ਸਨ , ਉਹਨਾਂ ਆਦੇਸ਼ਾਂ ਤੋਂ ਭਗੋੜੇ ਹੋਣ ਵਾਲੇ ਨਵ ਮਸੰਦਾਂ, ਰਾਮਰਾਈਆਂ ਦੀ ਭਟਕਦੀ ਰੂਹ ਬਾਦਲਕਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਅਤੇ ਜਥੇਦਾਰਾਂ ਦੇ ਅਧਿਕਾਰਾਂ ਤੇ ਗੁਰੂ ਪੰਥ ਉਤੇ ਸਵਾਲ ਖੜੇ ਕਰ ਦਿੱਤੇ ਹਨ ਜਿਸ ਕਰਕੇ ਪੂਰੀ ਦੁਨੀਆ ਦਾ ਸਿੱਖ ਅੱਜ ਬੇਚੈਨੀ ਵਿਚ ਹੈ। ਇਹਨਾਂ ਮਸਲਿਆਂ ਲਈ ਵਿਸ਼ਵ ਵਿਚ ਅਟਲ ਗੁਰੂ ਪੰਥ ਨੂੰ ਬਾਦਲ ਦਲ ਵਿਰੁਧ ਮੁਹਿੰਮ ਛੇੜਨ ਬਾਦਲਕੇ ਭਜਾਓ , ਸਿੱਖ ਪਰੰਪਰਾਵਾਂ ਤੇ ਸੰਸਥਾਵਾਂ ਬਚਾਓ ਦਾ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਸਬੰਧੀ ਦੇਸਾ ਵਿਦੇਸ਼ਾਂ ਵਿਚ ਰੈਲੀਆਂ ਕੀਤੀਆਂ ਜਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਦਾ ਹੱਲ ਪੰਥਕ ਨੁਮਾਇੰਦਾ ਇਕਠ ਵਿਚ ਲੱਭਿਆ ਜਾਵੇ। ਪੰਥ ਦਰਦੀਆਂ ਨੂੰ ਖੁੱਲਾ ਸੱਦਾ ਅਤੇ ਬੇਨਤੀ ਕੀਤੀ ਜਾਂਦੀ ਹੈ ਕਿ ਅਕਾਲ ਤਖਤ ਸਾਹਿਬ ਅੱਗੇ ਜਥਿਆਂ ਦੇ ਰੂਪ ਵਿਚ ਅਰਦਾਸ ਕਰਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਲਈ ਸਤਿਗੁਰੂ ਪੰਥ ਨੂੰ ਬਲ ਬਖਸ਼ਣ ਤਾਂ ਜੋ ਸਿਖ ਪੰਥ ਵਿਚ ਚੜ੍ਹਦੀ ਕਲਾ ਦੀ ਮੁਹਿੰਮ ਦਾ ਉਭਾਰ ਹੋ ਸਕੇ।
ਪੰਥਕ ਆਗੂਆਂ ਨੇ ਜਥੇਦਾਰ ਅਕਾਲ ਤਖਤ ਨੂੰ ਮੈਮੋਰੰਡਮ ਸੌਂਪਦਿਆਂ ਬੇਨਤੀ ਕੀਤੀ ਕਿ ਇਸ ਅਜਮਾਇਸ਼ੀ ਦੌਰ ਦੌਰਾਨ ਸਿੰਘ ਸਾਹਿਬਾਨ ਦੀ ਮੀਟਿੰਗ ਕਰਨ ਦੀ ਥਾਂ ਪੰਥ ਦਾ ਨੁਮਾਇੰਦਾ ਇਕਠ ਬੁਲਾਇਆ ਜਾਵੇ, ਜਿਸ ਵਿਚ ਦੋ ਦਸੰਬਰ ਦੇ ਹੁਕਮਨਾਮੇ ਨੂੰ ਨਾ ਮੰਨਣ ਤੇ ਤਾਰਪੀਡੋ ਕਰਨ ਦੇ ਦੋਸ਼ ਵਿਚ ਸੁਖਬੀਰ ਸਿੰਘ ਬਾਦਲ , ਦਲਜੀਤ ਸਿੰਘ ਚੀਮਾ, ਬਲਵਿੰਦਰ ਭੂੰਦੜ, ਮਹੇਸ਼ਿੰਦਰ ਗਰੇਵਾਲ , ਰਘੂਜੀਤ ਵਿਰਕ ਪੰਥ ਵਿਚੋਂ ਛੇਕਣ ਦਾ ਫੈਸਲਾ ਲਿਆ ਜਾਵੇ ਤੇ ਦੋ ਦਸੰਬਰ ਦਾ ਹੁਕਮਨਾਮਾ ਲਾਗੂ ਕਰਾਉਣ ਲਈ , ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਦਾ ਹਲ ਪੰਥ ਦੇ ਸਹਿਯੋਗ ਨਾਲ ਸਦੀਵੀ ਤੌਰ ਉਪਰ ਲਭਿਆ ਜਾਵੇ
।ਇਹ ਸਮੁਚੇ ਗੁਰੂ ਪੰਥ ਦੀ ਅਵਾਜ਼ ਹੈ।ਉਨ੍ਹਾਂ ਕਿਹਾ ਕਿ ਜੇਕਰ ਸਿੰਘ ਸਾਹਿਬਾਨ ਨੂੰ ਜਲੀਲ ਕਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਦਸ ਸਾਲ ਅਕਾਲੀ ਦਲ ਵਿਚੋਂ ਕਢਿਆ ਜਾ ਸਕਦਾ ਹੈ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੈਲਿੰਜ ਕਰਨ ਵਾਲੇ ਸੁਖਬੀਰ ਬਾਦਲ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਰਘੂਜੀਤ ਸਿੰਘ ਵਿਰਕ , ਮਹੇਸ਼ਇੰਦਰ ਗਰੇਵਾਲ ਨੂੰ ਸਖਤ ਸਜਾ ਕਿਉ ਨਹੀਂ ਦਿਤੀ ਜਾ ਰਹੀ ਜੋ ਗੁਰੂ ਪੰਥ ਦੀ ਹਸਤੀ ਤੇ ਪੰਥਕ ਸੰਸਥਾਵਾਂ ਲਈ ਚੈਲਿੰਜ ਹਨ।ਉਨ੍ਹਾਂ ਕਿਹਾ ਕਿ ਬਾਦਲ ਧੜੇ ਨਾਲ ਸੰਬੰਧਿਤ ਸ੍ਰੋਮਣੀ ਕਮੇਟੀ ਦੇ ਮੈਬਰਾਂ ਨੇ ਰਘੂਜੀਤ ਸਿੰਘ ਵਿਰਕ , ਕੁਲਵੰਤ ਸਿੰਘ ਮੰਨਣ ਆਦਿ ਦੀ ਅਗਵਾਈ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਨੀਵਾਂ ਦਿਖਾਕੇ ਜਥੇਦਾਰ ਅਕਾਲ ਤਖਤ ਨੂੰ ਉਨ੍ਹਾਂ ਦੇ ਅਧਿਕਾਰ ਸੀਮਤ ਦਸਕੇ ਗੁਰੂ ਦੇ ਤਖਤ ਅਕਾਲ ਤਖਤ ਸਾਹਿਬ ਤੇ ਗੁਰੂ ਪੰਥ ਨੂੰ ਚੈਲੰਜ ਕੀਤਾ ਹੈ। ਇਹਨਾਂ ਉਪਰ ਜਥੇਦਾਰ ਸਾਹਿਬਾਨ ਸਖਤ ਐਕਸ਼ਨ ਲੈਣ।ਹੁਕਮਨਾਮੇ ਤੋਂ ਭਗੌੜੇ ਹੋਣ ਵਾਲੇ ਹਰਜਿੰਦਰ ਸਿੰਘ ਧਾਮੀ ਤੇ ਕਿ੍ਪਾਲ ਸਿੰਘ ਬੰਡੂਗਰ ਨੂੰ ਵੀ ਇਸੇ ਰਾਮਰਾਈਆਂ ਦੀ ਸ੍ਰੇਣੀ ਵਿਚ ਰਖਿਆ ਜਾਵੇ ਜਿਹਨਾਂ ਦੀ ਇਮਾਨਦਾਰੀ ਗੁਰੂ ਪੰਥ ਦੀ ਥਾਂ ਬਾਦਲਕਿਆਂ ਨਾਲ ਹੈ ਤੇ ਖਾਲਸਾ ਪੰਥ ਤੋਂ ਭਗੌੜੇ ਹਨ।ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰ ਕਮੇਟੀ ਨੂੰ ਕੱਲ੍ਹ ਸਪੱਸ਼ਟ ਆਦੇਸ਼ ਦੇਣ ਦੀ ਅਸੀ ਸ਼ਲਾਘਾ ਕਰਦੇ ਹਾ ਤੇ ਪੰਜ ਮੈਂਬਰੀ ਕਮੇਟੀ ਨੂੰ ਵੀ ਜਿਸ ਵੀ ਤਰਾ ਦੇ ਸਹਿਯੋਗ ਦੀ ਲੋੜ ਭਰਤੀ ਮੁਹਿੰਮ ਲਈ ਹੋਵੇਗੀ ਪੰਥਕ ਜਥੇਬੰਦੀਆਂ ਹਰ ਤਰਾ ਨਾਲ ਸਹਿਯੋਗ ਕਰਨਗੀਆ
ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ ਸਰਕਾਰੀ ਐਕਟ ਹੈ ਜਿਸ ਤਹਿਤ ਅਕਾਲ ਤਖਤ ਜੋ ਸਿਖ ਸੋਵਰਨਿਟੀ ਦਾ ਪ੍ਰਤੀਕ ਉਹ ਇਸ ਦੇ ਅਧੀਨ ਨਹੀਂ ਹੈ, ਨਾ ਹੀ ਤਖਤਾਂ ਦੇ ਜਥੇਦਾਰ ਇਸ ਐਕਟ ਅਧੀਨ ਹਨ।ਇਹ ਸਿਧੇ ਗੁਰੂ ਪੰਥ ਦੇ ਅਧੀਨ ਹਨ।ਸ੍ਰੋਮਣੀ ਕਮੇਟੀ ਦੀ ਮਾਨਤਾ ਸਰਕਾਰ ਕਦੇ ਵੀ ਖਤਮ ਕਰ ਸਕਦੀ ਹੈ ਪਰ ਗੁਰੂ ਦੇ ਤਖਤ ਸਦੀਆਂ ਤੋਂ ਆਪਣੀ ਹੋਂਦ ਸਥਾਪਿਤ ਰਖੀ ਜੁਗੋ ਜੁਗੋ ਅਟਲ ਰਹਿਣਗੇ।ਸ੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਗੁਰਦੁਆਰਾ ਐਕਟ ਅਨੁਸਾਰ ਗ੍ਰੰਥੀਆਂ ਹੈਡਗ੍ਰੰਥੀਆਂ ਤਕ ਸੀਮਤ ਹੈ।ਜਥੇਦਾਰ ਗ੍ਰੰਥੀ ਜਾਂ ਹੈਡ ਗ੍ਰੰਥੀ ਨਹੀਂ ਹਨ।
ਸ੍ਰੋਮਣੀ ਕਮੇਟੀ ਦਾ ਖੇਤਰ ਪੂਰੀ ਕਾਇਨਾਤ ਵਿਚ ਵਸਿਆ ਨਹੀਂ ਉਹ ਸਿਰਫ ਰਾਜਪੁਰੇ ਤਕ ਸੀਮਤ ਹੈ।ਸ੍ਰੋਮਣੀ ਕਮੇਟੀ ਵੋਟਾਂ ਰਾਹੀਂ ਚੁਣੀ ਜਾਂਦੀ ਹੈ ਜਦਕਿ ਗੁਰੂ ਪੰਥ ਸਤਿਗੁਰੂ ਦੀ ਬਖਸ਼ਿਸ਼ ਹੈ।ਪਰ ਬਾਦਲਕਿਆਂ ਨੇ ਸ੍ਰੋਮਣੀ ਕਮੇਟੀ ਨੂੰ ਗੁਰੂ ਪੰਥ ਤੇ ਅਕਾਲ ਤਖਤ ਸਾਹਿਬ ਦਾ ਸ਼ਰੀਕ ਬਣਾਕੇ ਖੜਾ ਕਰ ਦਿਤਾ ਹੈ ਤੇ ਬਹੁਗਿਣਤੀ ਸ੍ਰੋਮਣੀ ਕਮੇਟੀ ਮੈਂਬਰ ਬਾਦਲ ਪਰਿਵਾਰ ਦੀਆਂ ਕਠਪੁਤਲੀਆਂ ਵਜੋਂ ਵਿਚਰਕੇ ਪੰਥ ਦੇ ਵਿਰੋਧ ਵਿਚ ਖੜੇ ਹਨ।
ਪੰਥਕ ਆਗੂਆਂ ਨੇ ਜਥੇਦਾਰ ਅਕਾਲ ਤਖਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਨੂੰ ਅਦੇਸ਼ ਜਾਰੀ ਕੀਤਾ ਜਾਵੇ ਮੀਰੀ ਪੀਰੀ ਦੇ ਸਰਬਸ੍ਰੇਸ਼ਟ ਸੰਕਲਪ ਦੇ ਵਿਸ਼ਵੀ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗਲਿਆਰੇ ਵਿੱਚ ਗੈਰ ਕਾਨੂੰਨੀਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤਾ ਦੀ ਉਸਾਰੀ ਤੁਰੰਤ ਰੁਕਵਾਈ ਜਾਵੇ ।ਸਰਕਾਰ ਤੇ ਪ੍ਰਸ਼ਾਸਨ ਨੂੰ ਆਦੇਸ਼ ਦਿਤੇ ਜਾਣ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਅਤੇ ਆਲੇ ਦੁਆਲੇ ਉਸਾਰੀ ਜਾਣ ਵਾਲੀ ਨਵੀਂ ਇਮਾਰਤ ਦਾ ਨਕਸ਼ਾ ਅਤੇ ਉਸਾਰੀ ਵਿਰਾਸਤੀ ਮਾਹਿਰਾਂ ਅਤੇ ਹੁਨਰਮੰਦਾਂ ਦੀ ਦੇਖ ਰੇਖ ਹੇਠ ਕਰਵਾਈ ਜਾਵੇ ।
ਜਥੇਦਾਰ ਅਕਾਲ ਤਖਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਖਾਂ ਦਾ ਈਸਾਈਕਰਨ ਤੇ ਧਰਮ ਬਦਲੀਆਂ ਰੋਕਣ ਲਈ ਸ੍ਰੋਮਣੀ ਕਮੇਟੀ ਅਸਫਲ ਸਿਧ ਹੋਈ ਹੈ ਤੇ ਉਸ ਕੋਲ ਈਸਾਈ ਮਿਸ਼ਨਰੀਆਂ ਵਾਂਗ ਆਧੁਨਿਕ ਢੰਗ ਤੇ ਪ੍ਰਚਾਰ ਦੀ ਵਿਵਸਥਾ ਨਹੀਂ।ਪਿੰਡਾਂ ਵਿਚ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਨਹੀਂ ਦਿਖਾਈ ਦੇ ਰਹੇ।ਸੋ ਸਿਖ ਪ੍ਰਚਾਰ ਨੂੰ ਤੇਜ ਕਰਨ ਲਈ ਸਿਖ ਪ੍ਰਚਾਰਕਾਂ ਤੇ ਸਿਖ ਬੁਧੀਜੀਵੀਆਂ ਦਾ ਇਕੱਠ ਬੁਲਾਕੇ ਧਰਮ ਪ੍ਰਚਾਰ ਮੁਹਿੰਮ ਨੂੰ ਸ੍ਰੋਮਣੀ ਕਮੇਟੀ ਦੀ ਅਗਵਾਈ ਵਿਚ ਸੰਗਠਿਤ ਕੀਤਾ ਜਾਵੇ
।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ 1920 , ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਮਿਸਲ ਸਤਲੁਜ, ਦਰਬਾਰ ਏ ਖਾਲਸਾ, ਗਿਆਨੀ ਦਿੱਤ ਸਿੰਘ ਸਾਹਿਤ ਸਭਾ ਆਦਿ ਸੰਸਥਾਵਾ ਦੇ ਆਗੂ , ਪਰਮਪਾਲ ਸਿੰਘ ਸਭਰਾ, ਮੇਜਰ ਸਿੰਘ ਖ਼ਾਲਸਾ, ਅਜੇਪਾਲ ਸਿੰਘ ਬਰਾੜ , ਤਜਿੰਦਰ ਸਿੰਘ ਪੰਨੂ, ਸੁਖਦੇਵ ਸਿੰਘ ਫਗਵਾੜਾ, ਪ੍ਰੋ ਬਲਵਿੰਦਰਪਾਲ ਸਿੰਘ , ਹਰਪਿੰਦਰ ਸਿੰਘ ਕੋਟਕਪੁਰਾ, ਜਗਪ੍ਰੀਤ ਸਿੰਘ, ਦਵਿੰਦਰ ਸਿੰਘ ਸੇਖੋਂ, ਜਥੇਦਾਰ ਹਰਬੰਸ ਸਿੰਘ ਕੰਦੋਲਾ , ਭਰਪੂਰ ਸਿੰਘ ਧਾਂਦਰਾ , ਸਰਬਜੀਤ ਸਿੰਘ, ਹਜ਼ਾਰਾ ਸਿੰਘ , ਭਜਨ ਸਿੰਘ ਸ਼ੇਰਗਿਲ , ਅਰਵਿੰਦਰ ਸਿੰਘ ਪਿੰਟਾ ਸਤਨਾਮ ਸਿੰਘ ਵੈਰੋਵਾਲ, ਬੇਅੰਤ ਸਿੰਘ , ਪ੍ਰਦੀਪ ਸਿੰਘ ਪੱਟੀ, ਸਾਹਿਬ ਸਿੰਘ ਸੈਦੋ, ਸਵੰਬਰਜੀਤ ਸਿੰਘ, ਗੁਰਵਿੰਦਰ ਸਿੰਘ ਜੰਡਿਆਲਾ, ਪ੍ਰਿੰਸੀਪਲ ਸਕੱਤਰ ਸਿੰਘ , ਇੱਜ਼ਤਪਾਲ ਸਿੰਘ ਕਵੀਸ਼ਰੀ ਜਥਾ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ ।