ਪੰਜਾਬ

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਆਰ.ਓ.ਬੀ ਪ੍ਰੋਜੈਕਟ ਬਾਰੇ ਰਿਕਾਰਡ ਪੇਸ਼

ਕੌਮੀ ਮਾਰਗ ਬਿਊਰੋ | March 02, 2025 06:37 PM

ਚੰਡੀਗੜ੍ਹ- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਕਿ ਅੰਬਾਲਾ ਰੇਲਵੇ ਡਿਵੀਜਨ ਅਧੀਨ ਅੰਬਾਲਾ-ਲੁਧਿਆਣਾ ਰੇਲਵੇ ਲਾਈਨ ਦੀ ਦੋਰਾਹਾ-ਸਾਹਨੇਵਾਲ ਰੋਡ 'ਤੇ ਪੈਂਦੀ ਲੈਵਲ ਕਰਾਸਿੰਗ 164-ਏ ਵਿਖੇ 4-ਲੇਨ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦੇ ਨਿਰਮਾਣ ਵਿੱਚ ਦੇਰੀ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਇਤਰਾਜ਼ਹੀਨਤਾ ਸਰਟੀਫਿਕੇਟ (ਐਨ.ਓ.ਸੀ) ਨਾ ਦੇਣ ਕਾਰਨ ਹੋ ਰਹੀ ਹੈ।

ਇਸ ਸਬੰਧੀ ਰਿਕਾਰਡ ਸਹਿਤ ਹਵਾਲਾ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਲੋੜੀਂਦਾ ਇਤਰਾਜ਼ਹੀਨਤਾ ਸਰਟੀਫਿਕੇਟ (ਐਨਓਸੀ) ਪਹਿਲਾਂ ਹੀ 11 ਨਵੰਬਰ 2024 ਨੂੰ ਜਾਰੀ ਕੀਤੀ ਗਈ ਹੈ, ਇਸ ਲਈ ਰਾਜ ਸਰਕਾਰ ਦੁਆਰਾ ਐਨਓਸੀ ਜਾਰੀ ਨਾ ਕਰਨ ਬਾਰੇ ਕੇਂਦਰੀ ਰੇਲ ਰਾਜ ਮੰਤਰੀ ਦਾ ਬਿਆਨ ਤੱਥਾਂ ਤੋਂ ਰਹਿਤ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਗੇ ਦੱਸਿਆ ਕਿ ਉਕਤ ਆਰ.ਓ.ਬੀ. ਅਟਲਾਂਟਾ ਟੋਲਵੇਜ਼ ਅਤੇ ਸਰਕਾਰ ਵਿਚਾਲੇ ਸਾਲ 2011 ਵਿੱਚ ਹੋਏ ਸਮਝੌਤੇ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸਮਝੌਤੇ ਤਹਿਤ ਇਸ ਪ੍ਰੋਜੈਕਟ ਦੇ ਹੋਰ ਸਾਰੇ ਹਿੱਸੇ ਪੂਰੇ ਹੋ ਗਏ ਸਨ, ਪਰ ਰੇਲਵੇ ਦੀਆਂ ਵਿਕਾਸ ਯੋਜਨਾਵਾਂ ਵਿੱਚ ਤਬਦੀਲੀ ਦੇ ਕਾਰਨ ਇਸ ਆਰ.ਓ.ਬੀ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਅਣਕਿਆਸੇ ਬਦਲਾਅ ਦੇ ਕਾਰਨ ਉਕਤ ਕੰਪਨੀ ਇਸ ਆਰ.ਓ.ਬੀ. ਦੇ ਨਿਰਮਾਣ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੋ ਗਈ ਜਿਸ ਦੇ ਨਤੀਜੇ ਵਜੋਂ 5 ਅਗਸਤ, 2021 ਨੂੰ ਇਹ ਇਕਰਾਰਨਾਮਾ ਸਮਾਪਤ ਹੋ ਗਿਆ।

ਉਨ੍ਹਾਂ ਕਿਹਾ ਕਿ ਇਸ ਉਪਰੰਤ ਉਕਤ ਕੰਪਨੀ ਇਸ ਇਕਰਾਰਨਾਮੇ ਦੀ ਸਮਾਪਤੀ ਨੂੰ ਚੁਣੌਤੀ ਦਿੰਦਿਆਂ ਆਰਬੀਟਰੇਸ਼ਨ ਵਿੱਚ ਚਲੀ ਗਈ ਅਤੇ ਇਹ ਹਵਾਲਾ ਦਿੱਤਾ ਕਿ ਆਰ.ਓ.ਬੀ ਦਾ ਕਾਰਜ਼ ਮੁਕੰਮਲ ਨਾ ਹੋਣ ਦਾ ਮੁੱਖ ਕਾਰਨ ਰੇਲਵੇ ਦੀਆਂ ਵਿਕਾਸ ਯੋਜਨਾਵਾਂ ਤਹਿਤ ਉਕਤ ਆਰ.ਓ.ਬੀ ਦੇ ਸਪੈਨ ਵਿੱਚ ਵਾਧਾ ਕੀਤਾ ਜਾਣਾ ਹੈ। ਇਥੇ ਜਿਕਰਯੋਗ ਹੈ ਕਿ ਉਕਤ ਕੰਪਨੀ ਨੇ ਪਹਿਲਾਂ ਹੀ ਪ੍ਰਵਾਨਿਤ ਜਨਰਲ ਅਰੇਂਜਮੈਂਟ ਡਰਾਇੰਗ (ਜੀ.ਏ.ਡੀ) ਦੇ ਅਨੁਸਾਰ ਇਸ ਆਰ.ਓ.ਬੀ. ਦੇ ਕੁਝ ਕੰਮਾਂ ਨੂੰ ਅੰਜਾਮ ਦੇ ਦਿੱਤਾ ਸੀ ਅਤੇ ਇਸ ਕੰਮ ਲਈ 3.28 ਕਰੋੜ ਰੁਪਏ ਦਾ ਦਾਅਵਾ ਕੀਤਾ। ਇਸ ਤੋਂ ਇਲਾਵਾ ਆਰ.ਓ.ਬੀ ਨੂੰ ਪੂਰਾ ਨਾ ਕਰਨ ਕਾਰਨ ਉਕਤ ਕੰਪਨੀ ਵੱਲੋਂ ਉਸ 35.51 ਲੱਖ ਰੁਪਏ ਦਾ ਵੀ ਦਾਅਵਾ ਕੀਤਾ ਗਿਆ ਜੋ ਰੇਲਵੇ ਅਥਾਰਟੀਆਂ ਕੋਲ ਪਲਾਂਟ ਅਤੇ ਉਪਕਰਨ ਚਾਰਜ ਵਜੋਂ ਜਮ੍ਹਾ ਕੀਤੇ ਗਏ ਸਨ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਰੇਲਵੇ ਵਿਭਾਗ ਨੇ ਪ੍ਰਵਾਨਗੀ ਲਈ ਇੱਕ ਸੋਧੀ ਹੋਈ ਜਨਰਲ ਅਰੇਂਜਮੈਂਟ ਡਰਾਇੰਗ ਪੇਸ਼ ਕੀਤੀ ਹੈ, ਅਤੇ ਜੇਕਰ ਇਸ ਨੂੰ ਇਸੇ ਤਰ੍ਹਾਂ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਸਾਲ 2011 ਦੇ ਇਕਰਾਰਨਾਮੇ ਦੇ ਤਹਿਤ ਰੇਲਵੇ ਦੁਆਰਾ ਪ੍ਰਵਾਨਿਤ ਪਿਛਲੇ ਜੀਏਡੀ ਦੇ ਅਨੁਸਾਰ ਸਾਈਟ 'ਤੇ ਪਹਿਲਾਂ ਹੀ ਕੀਤੇ ਗਏ ਕੰਮ ਫਜ਼ੂਲ ਖਰਚ ਬਣ ਜਾਣਗੇ ਅਤੇ ਰਾਜ ਸਰਕਾਰ ਨੂੰ ਆਰਬਿਟਰੇਸ਼ਨ ਦੇ ਭੁਗਤਾਨ ਦਾ ਬੋਝ ਵੀ ਪਵੇਗਾ। ਇਸ ਲਈ 11 ਨਵੰਬਰ 2024 ਨੂੰ ਜਾਰੀ ਕੀਤੇ ਗਏ ਐਨ.ਓ.ਸੀ ਵਿੱਚ ਸੂਬਾ ਸਰਕਾਰ ਦੇ ਹਿੱਤ ਸੁਰੱਖਿਅਤ ਰੱਖੇ ਗਏ ਹਨ।

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਹੋਣ ਦੇ ਨਾਤੇ ਰਵਨੀਤ ਸਿੰਘ ਬਿੱਟੂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਸਰਕਾਰ ਪਹਿਲਾਂ ਪ੍ਰਵਾਨਿਤ ਡਰਾਇੰਗਾਂ ਅਨੁਸਾਰ ਕੀਤੇ ਗਏ ਕੰਮਾਂ ਨੂੰ ਫਜ਼ੂਲ ਕਰਾਰ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਆਰ.ਓ.ਬੀ. 'ਤੇ ਪਹਿਲਾਂ ਹੀ ਕੀਤੇ ਗਏ ਖਰਚੇ ਨੂੰ ਲਾਹੇਵੰਦ ਢੰਗ ਨਾਲ ਵਰਤਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਕੇਂਦਰੀ ਰਾਜ ਮੰਤਰੀ ਨੂੰ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰਨੀ ਚਾਹੀਦੀ ਹੈ।

 

Have something to say? Post your comment

 

ਪੰਜਾਬ

ਯੁੱਧ ਨਸ਼ਿਆਂ ਦੇ ਵਿਰੁੱਧ: ਦੂਜੇ ਦਿਨ, ਪੰਜਾਬ ਪੁਲਿਸ ਵੱਲੋਂ 510 ਥਾਵਾਂ ’ਤੇ ਛਾਪੇਮਾਰੀ ; 43 ਨਸ਼ਾ ਤਸਕਰ ਕਾਬੂ

ਸ੍ਰੀ ਗੁਰੂ ਅਮਰਦਾਸ ਜੀ ਦੇ ਵਿਰਾਸਤੀ ਘਰ ਗੁਰੂ ਕੇ ਮਹਿਲਦੀ ਕਾਰ ਸੇਵਾ ਅਰੰਭ

ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਹੋਏ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਾਉਣ ਲਈ ਪੰਥਕ ਜਥੇਬੰਦੀਆਂ ਨੇ ਕੀਤੀ ਅਰਦਾਸ

ਸਾਈਬਰ ਕ੍ਰਾਈਮ, ਫੋਰੈਂਸਿਕ ਅਤੇ ਲਾਅ ਵਰਕਸ਼ਾਪ: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਡਿਜੀਟਲ ਯੁੱਗ ਵਿੱਚ ਸਾਈਬਰ ਸੁਰੱਖਿਆ ਦੀ ਮਹੱਤਤਾ 'ਤੇ ਦਿੱਤਾ ਜ਼ੋਰ

2025-26 ਦੌਰਾਨ 2100 ਹੈਕਟੇਅਰ ਰਕਬਾ ਜੰਗਲਾਤ ਹੇਠ ਲਿਆਂਦਾ ਜਾਵੇਗਾ

ਪੁਰਸ਼ਾਂ ਵਿੱਚ ਮਿਰਜ਼ਾ ਇਰਾਨ ਤੇ ਮਹਿਲਾਵਾਂ ਵਿੱਚ ਕਾਜਲ ਸੋਨੀਪਤ ਨੇ ਜਿੱਤਿਆ ‘ਮਹਾਂਭਾਰਤ ਕੇਸਰੀ’ ਖਿਤਾਬ

ਕੈਬਨਿਟ ਮੰਤਰੀ ਹਰਦੀਪ ਸਿੰਘ ਵੱਲੋਂ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਕੀਤੀ ਪੈਨਲ ਮੀਟਿੰਗ

ਮਾਲ ਮੰਤਰੀ ਮੁੰਡੀਆਂ ਨੇ ਨੰਬਰਦਾਰਾਂ ਦੀਆਂ ਮੰਗਾਂ ਲਾਗੂ ਕਰਨ ਦਾ ਦਿੱਤਾ ਭਰੋਸਾ

ਸਰਬੱਤ ਦੇ ਭਲੇ ਲਈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ ਗੁਰਮਤਿ ਸਮਾਗਮ ਦਾ ਆਯੋਜਨ

ਸਾਈਬਰ ਅਪਰਾਧ, ਤਫ਼ਤੀਸ਼ ਤੇ ਕਾਨੂੰਨਾਂ ਬਾਰੇ ਵਰਕਸ਼ਾਪ 2 ਮਾਰਚ ਨੂੰ ਚੰਡੀਗੜ੍ਹ ਚ